ਪੱਤਰਕਾਰ ਵਿਕਰਮ ਜੋਸ਼ੀ ਦੀ ਇਲਾਜ ਦੌਰਾਨ ਮੌਤ

ਸੋਮਵਾਰ ਨੂੰ ਵਿਜੈ ਨਗਰ ਇਲਾਕੇ ‘ਚ ਬਦਮਾਸ਼ਾਂ ਨੇ ਮਾਰੀ ਸੀ ਗੋਲੀ

ਗਾਜ਼ੀਆਬਾਦ। ਗਾਜ਼ੀਆਬਾਦ ਦੇ ਵਿਜੈ ਨਗਰ ਇਲਾਕੇ ‘ਚ ਅਣਪਛਾਤੇ ਬਦਮਾਸਾਂ ਵੱਲੋਂ ਗੋਲੀ ਮਾਰਨ ਨਾਲ ਜ਼ਖਮੀ ਹੋਏ ਪੱਤਰਕਾਰ ਵਿਕਰਮ ਜੋਸੀ ਦੀ ਬੁੱਧਵਾਰ ਸਵੇਰੇ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।

ਜੋਸ਼ੀ ਨੂੰ ਸੋਮਵਾਰ ਨੂੰ ਵਿਜੈ ਨਗਰ ਇਲਾਕੇ ‘ਚ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਸੀ। ਉਹ ਗਾਜ਼ੀਆਬਾਦ ਦੇ ਨਹਿਰੂ ਨਗਰ ਸਥਿਤ ਯਸ਼ੋਦਾ ਹਸਪਤਾਲ ‘ਚ ਭਰਤੀ ਸਨ, ਜਿੱਥੇ ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਭਾਣਜੀ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਦੀ ਪੁਲਿਸ ‘ਚ ਸ਼ਿਕਾਇਤ ਕੀਤੀ ਸੀ। ਜੋਸ਼ੀ ਨੂੰ ਜਦੋਂ ਗੋਲੀ ਮਾਰੀ ਗਈ ਉਸ ਸਮੇਂ ਉਹ ਆਪਣੀ ਦੋ ਪੁੱਤਰੀਆਂ ਨਾਲ ਮੋਟਰਸਾਈਕਲ ‘ਤੇ ਜਾ ਰਹੇ ਸਨ। ਬਦਮਾਸ਼ਾਂ ਵੱਲੋਂ ਗੋਲੀ ਮਾਰਨ ਦੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਸੀ। ਇਸ ਮਾਮਲੇ ‘ਚ ਪੁਲਿਸ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸ਼ਿਕਾਇਤ ਤੋਂ ਬਾਅਦ ਕਾਰਵਾਈ ਨਾ ਕਰਨ ‘ਤੇ ਚੌਂਕੀ ਇੰਚਾਰਜ਼ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਹਲਕਾ ਅਧਿਕਾਰੀ ਪ੍ਰਥਮ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here