ਤਿੰਨ ਮੈਂਬਰੀ ਜਾਂਚ ਕਮੇਟੀ ਅਗਲੇ 15 ਦਿਨਾਂ ‘ਚ ਆਪਣੀ ਰਿਪੋਰਟ ਅਤੇ ਸਿਫ਼ਾਰਸ਼ਾਂ ਦੇਵੇਗੀ ਜੌਹਰੀ ‘ਤੇ ਇੱਕ ਅਣਪਛਾਤੀ ਮਹਿਲਾ ਵੱਲੋਂ ਗਲਤ ਵਤੀਰੇ ਦਾ ਦੋਸ਼ ਲਾਇਆ ਗਿਆ ਹੈ ਅਤੇ ਖ਼ੁਦ ਦੀ ਪਛਾਣ ਨੂੰ ਹੁਣ ਤੱਕ ਗੁਪਤ ਰੱਖਿਆ ਹੈ ਪੀੜਤਾ ਨੇ ਇਹ ਦੱਸਿਆ ਹੈ ਕਿ ਇਹ ਮਾਮਲਾ ਓਦੋਂ ਦਾ ਹੈ ਜਦੋਂ ਜੌਹਰੀ ਬੀਸੀਸੀਆਈ ਨਾਲ ਨਹੀਂ ਜੁੜੇ ਸਨ
ਨਵੀਂ ਦਿੱਲੀ, 26 ਅਕਤੂਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਚਲਾ ਰਹੀ ਪ੍ਰਬੰਧਕਾਂ ਦੀ ਕਮੇਟੀ (ਸੀਓਏ) ਗਲਤ ਵਤੀਰੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁੱਖ ਕਾਰਜਕਾਰੀ ਰਾਹੁਲ ਜੌਹਰੀ ਵਿਰੁੱਧ ਕਾਰਵਾਈ ਨੂੰ ਲੈ ਕੇ ਵੰਡਿਆ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ
ਬੀਸੀਸੀਆਈ ਵੱਲੋਂ ਸੀਓਏ ਦੇ ਮੁਖੀ ਵਿਨੋਦ ਰਾਏ ਨੇ ਦੱਸਿਆ ਹੇ?ਕਿ ਮੈਂਬਰਾਂ ਦੇ ਵੱਖ-ਵੱਖ ਵਿਚਾਰਾਂ ਨੂੰ ਦੇਖਦਿਆਂ ਆਜਾਦ ਜਾਂਚ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਤੋਂ?ਸਾਫ਼ ਹੋ ਗਿਆ ਹੈ?ਕਿ ਸੀਓਏ ਦੇ ਮੈਂਬਰ ਜੌਹਰੀ ‘ਤੇ ਕਾਰਵਾਈ ਕਰਨ ਨੂੰ ਲੈ ਕੇ ਵੰਡੇ ਹੋਏ ਹਨ
ਬੀਸੀਸੀਆਈ ਨੇ ਦੱਸਿਆ ਕਿ ਤਿੰਨ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਇਲਾਹਾਬਾਦ ਹਾਈ ਕੋਰਟ ਦੇ ਰਿਟਾਇਰਡ ਜੱਜ ਰਾਕੇਸ਼ ਸ਼ਰਮਾ ਕਰਨਗੇ ਜਿਸ ਵਿੱਚ ਕੇਂਦਰੀ ਜਾਂਚ ਬਿਊਰੋ (ਬੀਸੀਆਈ) ਦੇ ਸਾਬਕਾ ਨਿਰਦੇਸ਼ਕ ਪੀਸੀ ਸ਼ਰਮਾ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਬਰਖ਼ਾ ਸਿੰਘ ਪੈਨਲ ਦੇ ਮੈਂਬਰ ਹੋਣਗੇ
ਸੀਓਏ ਮੈਂਬਰ ਇਡੁਲਜ਼ੀ ਚਾਹੁੰਦੀ ਹੈ ਸਖ਼ਤ ਕਾਰਵਾਈ
ਸੀਓਏ ਦੀ ਮਹਿਲਾ ਮੈਂਬਰ ਅਤੇ ਸਾਬਕਾ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਡਾਇਨਾ ਇਡੁਲਜ਼ੀ ਇਹਨਾਂ ਦੋਸ਼ਾਂ ਨੂੰ ਲੈ ਕੇ ਜੌਹਰੀ ‘ਤੇ ਕਾਫ਼ੀ ਸਖ਼ਤੀ ਨਾਲ ਐਕਸ਼ਨ ਲੈਣਾ ਚਾਹੁੰਦੀ ਹੈ ਅਤੇ ਉਹਨਾਂ ਜੌਹਰੀ ਦੇ ਕਰਾਰ ਨੂੰ ਰੱਦ ਕਰਨ ਜਾਂ ਉਸਦੇ ਅਸਤੀਫ਼ਾ ਦੇਣ ਦੀ ਸਿਫ਼ਾਰਿਸ਼ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਕਿ ਜਾਂਚ ਬਿਠਾਉਣ ਦੀ ਜਰੂਰਤ ਨਹੀਂ ਹੈ ਕਿਉਂਕਿ ਜੌਹਰੀ ਨੂੰ ਅਹੁਦੇ ਤੋਂ ਹਟਾਉਣ ਲਈ ਜਰੂਰੀ ਕਾਰਨ ਮੌਜ਼ੂਦ ਹਨ ਇਡੁਲਜ਼ੀ ਨੇ ਇਹ ਵੀ ਕਿਹਾ ਹੈ?ਕਿ ਜੇਕਰ ਬੀਸੀਸੀਆਈ ਜੌਹਰੀ ਵਿਰੁੱਧ ਸਖ਼ਤ ਐਕਸ਼ਨ ਨਹੀਂ ਲੈਂਦੀ ਅਤੇ ਜੌਹਰੀ ਨੂੰ? ਅਹੁਦੇ ‘ਤੇ ਕਾਇਮ ਰੱਖਿਆ ਜਾਂਦਾ ਹੈ ਤਾਂ ਉਹ ਇਸ ਮਾਮਲੇ ‘ਚ ਅੱਗੇ ਦੇ ਕਦਮ ਲਈ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਨਾਲ ਗੱਲ ਕਰੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।