ਯੂਕਰੇਨ ਦੀ ਸਥਿਤੀ ’ਤੇ ਚਰਚਾ ਕਰਨ ਲਈ ਅਗਲੇ ਹਫ਼ਤੇ ਯੂਰਪ ਦੀ ਯਾਤਰਾ ਕਰਨਗੇ ਜਾਨਸਨ
ਲੰਡਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਯੂਕਰੇਨ ਰੂਸੀ ਸੀਮਾ ’ਤੇ ਵੱਧਦੇ ਤਨਾਅ ਦੇ ਮੱਦੇਨਜ਼ਰ ਚਰਚਾ ਲਈ ਅਗਲੇ ਹਫ਼ਤੇ ਯੂਰਪ ਦੀ ਯਾਤਰਾ ਲਈ ਜਾਣਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਾਨਸਨ ਅਗਲੇ ਹਫ਼ਤੇ ਯੂਕਰੇਨ ਸੰਕਟ ’ਤੇ ਕੂਟਨੀਤਕ ਹੱਲ ਲਈ ਯਤਨ ਜਾਰੀ ਰੱਖਣਗੇ ਅਤੇ ਆਉਣ ਵਾਲੇ ਦਿਨਾਂ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ ਅਤੇ ਖੇਤਰ ਦਾ ਦੌਰਾ ਵੀ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ