HKRN Recruitment 2024: ਹਰਿਆਣਾ ਸਰਕਾਰ ਨੇ ਕੀਤੀ ਨੌਕਰੀਆਂ ਦੀ ਵਰਖਾ, ਹੁਣ ਨਹੀਂ ਰਹੇਗਾ ਕੋਈ ਬੇਰੁਜ਼ਗਾਰ

HKRN Recruitment 2024
HKRN Recruitment 2024: ਹਰਿਆਣਾ ਸਰਕਾਰ ਨੇ ਕੀਤੀ ਨੌਕਰੀਆਂ ਦੀ ਵਰਖਾ, ਹੁਣ ਨਹੀਂ ਰਹੇਗਾ ਕੋਈ ਬੇਰੁਜ਼ਗਾਰ

HKRN Jobs : ਚੰਡੀਗੜ੍ਹ (ਸੱਚ ਕਹੂੰ ਨਿਊਜ਼)। HKRN Recruitment 2024: ਹਰਿਆਣਾ ਸਰਕਾਰ ਨੇ ਹੁਨਰ ਰੋਜ਼ਗਾਰ ਰਾਹੀਂ ਹਰਿਆਣਾ ਦੇ ਪੜ੍ਹੇ-ਲਿਖੇ ਨੌਜਵਾਨਾਂ ਤੇ ਬੇਰੁਜ਼ਗਾਰਾਂ ਲਈ 103 ਕਿਸਮ ਦੀਆਂ ਨੌਕਰੀਆਂ ਲਈ ਟੈਂਡਰ ਜਾਰੀ ਕੀਤੇ ਹਨ, ਜਿਸ ਲਈ ਨੌਜਵਾਨਾਂ ਦੀ ਸਿੱਧੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਟੈਂਡਰਾਂ ’ਚ ਅਧਿਆਪਕਾਂ ਲਈ ਵਿਸ਼ੇਸ਼ ਪੇਸ਼ਕਸ਼ਾਂ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਹਰਿਆਣਾ ਸਰਕਾਰ ਨੇ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿਧਾਨਕ ਸੰਸਥਾਵਾਂ, ਸੂਬੇ ਦੀਆਂ ਯੂਨੀਵਰਸਿਟੀਆਂ ਤੇ ਮਾਲਕੀ ਤੇ ਨਿਯੰਤਰਿਤ ਹੋਰ ਏਜੰਸੀਆਂ ’ਚ ਠੇਕਾ ਆਧਾਰਿਤ ਮੈਨਪਾਵਰ ਤੇ ਆਊਟਸੋਰਸਡ ਸ਼੍ਰੇਣੀ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਲਿਮਿਟੇਡ ਦੀ ਸਥਾਪਨਾ ਕੀਤੀ ਹੈ।

ਇਹ ਖਬਰ ਵੀ ਪੜ੍ਹੋ : England News: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇੰਗਲੈਂਡ ਦੀ ਧਰਤੀ ਨੂੰ ਦੇ ਰਹੀ ਐ ਤੋਹਫ਼ੇ ’ਤੇ ਤੋਹਫ਼ਾ

ਸੂਬਾ ਸਰਕਾਰ ਦੇ ਅਧੀਨ ਤਾਇਨਾਤ ਕੀਤਾ ਜਾਣਾ ਹੈ। ਇਹ ਨਿਗਮ 8KRN ਪੋਰਟਲ  krnl.itiharyana.gov.in ਹੁਨਰ ਵਿਕਾਸ ਤੇ ਉਦਯੋਗਿਕ ਸਿਖਲਾਈ ਵਿਭਾਗ, ਹਰਿਆਣਾ ਦੇ ਪ੍ਰਸ਼ਾਸਨਿਕ ਨਿਯੰਤਰਣ ਅਧੀਨ ਕੰਮ ਕਰੇਗਾ। ਜਾਣਕਾਰੀ ਅਨੁਸਾਰ ਨਿਗਮ ਵੱਲੋਂ ਭਰਤੀ ਠੇਕੇ ’ਤੇ ਜਾਂ ਡੀਸੀ ਰੇਟ ’ਤੇ ਕੀਤੀ ਜਾਂਦੀ ਹੈ। ਪਹਿਲਾਂ, ਸਾਰੇ ਵਿਭਾਗ ਇਹ ਭਰਤੀਆਂ ਆਪਣੇ ਤੌਰ ’ਤੇ ਕਰਦੇ ਸਨ ਪਰ ਇਹ ਭਰਤੀਆਂ 8KRN ਪੋਰਟਲ hkrnl.itiharyana.gov.in ਰਾਹੀਂ ਕੀਤੀਆਂ ਜਾਣਗੀਆਂ। ਇਸ ਕਾਰਨ ਇੱਕ ਤਾਂ ਸਰਕਾਰ ’ਚ ਭ੍ਰਿਸ਼ਟਾਚਾਰ ਖਤਮ ਹੋ ਰਿਹਾ ਹੈ ਤੇ ਦੂਜਾ ਠੇਕੇਦਾਰੀ ਸਿਸਟਮ ਵੀ ਖਤਮ ਹੋ ਰਿਹਾ ਹੈ। ਵਧੇਰੇ ਜਾਣਕਾਰੀ ਲਈ, ਹੁਨਰ ਰੁਜ਼ਗਾਰ ਨਿਗਮ ਦੇ ਪੋਰਟਲ ’ਤੇ ਜਾਓ।