ਜੇਐਨਯੂ ਦੇ ਸ਼ਰਜੀਲ ਇਮਾਮ ਦੀ ਜ਼ਮਾਨਤ ਪਟੀਸ਼ਨ ਰੱਦ
(ਏਜੰਸੀ) ਨਵੀਂ ਦਿੱਲੀ। ਦਿੱਲੀ ਦੀ ਸਾਕੇਤ ਆਦਲਤ ਨੇ ਨਾਗਰਿਕਤਾ ਸੋਧ ਐਕਟ (ਸੀਏਏ) ਤੇ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਦੇ ਖਿਲਾਫ਼ ਦਿੱਲੀ ’ਚ ਅੰਦੋਲਨ ਦੇ ਦੌਰਾਨ ਭੜਕਾਊ ਭਾਸ਼ਣ ਦੇ ਦੇ ਦੋਸ਼ ’ਚ ਬੰਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀ ਸ਼ਰਜੀਲ ਇਮਾਮ ਦੀ ਜ਼ਮਾਨਤ ਪਟੀਸ਼ਨ ਅੱਜ ਰੱਦ ਕਰ ਦਿੱਤੀ।
ਅਦਾਲਤ ਨੇ ਕਿਹਾ ਕਿ ਸ਼ਰਜੀਲ ਇਮਾਮ ਦਾ ਭਾਸ਼ਣ ਭੜਕਾਊ ਸਮਾਜ ਦੀ ਅਮਨ-ਸ਼ਾਂਤੀ ਤੇ ਭਾਈਚਾਰੇ ਨੂੰ ਵਿਗਾੜਨ ਵਾਲਾ ਹੈ ਅਦਾਲਤ ਦੀ ਵਧੀਕ ਸੈਸ਼ਨ ਜੱਜ ਅੰਜੂ ਅਗਰਵਾਲ ਨੇ ਸ਼ਰਜੀਲ ਇਮਾਮ ਦੀ ਜ਼ਮਾਨਤ ਦੀ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਦੋਸ਼ੀ ਦਾ 13 ਦਸੰਬਰ 2019 ਦਾ ਬਿਆਨ ਸਪੱਸ਼ਟ ਤੌਰ ’ਤੇ ਦੇਖਣ ਤੋਂ ਫਿਰਕੂ ਤੇ ਸ਼ਾਂਤੀ ਵਿਗਾੜਨ ਵਾਲਾ ਲੱਗਦਾ ਹੈ ਉਨ੍ਹਾਂ ਕਿਹਾ ਕਿ ਇਸ ਭਾਸ਼ਣ ਦਾ ਸੁਰ ਤੇ ਅੰਦਾਜ਼ ਭੜਕਾਊ ਹੈ ਤੇ ਇਹ ਸਮਾਜਿਕ ਅਮਨ ਸ਼ਾਂਤੀ ਤੇ ਭਾਈਚਾਰੇ ’ਚ ਦਖਲ ਪੈਦਾ ਕਰਨ ਵਾਲਾ ਜਾਪਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ