4ਜੀ ਡਾਊਨਲੋਡ ਸਪੀਡ ਵਿੱਚ ਜੀਓ ਅੱਵਲ

ਟ੍ਰਾਈ ਨੇ ਜਾਰੀ ਕੀਤੀ ਨਵੀਂ ਰਿਪੋਰਟ

ਨਵੀਂ ਦਿੱਲੀ: ਦੂਰਸੰਚਾਰ ਖੇਤਰ ਵਿੱਚ ਕ੍ਰਾਂਤੀ ਦਾ ਆਗਾਜ਼ ਕਰਨ ਵਾਲੀ ਕੰਪਨੀ ਰਿਲਾਇੰਸ ਜੀਓ ਨੇ ਬੀਤੀ ਜੂਨ ਵਿੱਚ 4ਜੀ ਡਾਊਨਲੋਡ ਸਪੀਡ ਦੇ ਮਾਮਲੇ ਵਿੱਚ ਵੋਡਾਫੋਨ ਅਤੇ ਆਈਡੀਆ ਨੂੰ ਪਛਾੜਦੇ ਹੋਏ ਅੱਵਲ ਸਥਾਨ ਪ੍ਰਾਪਤ ਕੀਤਾ ਹੈ। 4ਜੀ ਡਾਊਨਲੋਡਿੰਗ ਸਪੀਡ ਦੇ ਮਾਮਲੇ ਵਿੱਚ ਏਅਰਟੈੱਲ ਇਸ ਵਾਰ ਫਿਸੜੀ ਸਾਬਤ ਹੋਈ ਹੈ।

ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਦੀ ਨਵੀਂ ਰਿਪੋਰਟ ਅਨੁਸਾਰ ਡਾਊਨਲੋਡਿੰਗ ਸਪੀਡ ਦੇ ਮਾਮਲੇ ਵਿੱਚ ਲਗਾਤਾਰ ਛੇਵੀ ਵਾਰ ਉੱਚ ਸਥਾਨ ਬਰਕਰਾਰ ਰੱਖਣ ਵਾਲੇ ਰਿਲਾਇੰਸ ਜੀਓ ਦੀ 4ਜੀ ਡਾਊਨਲੋਡਿੰਗ ਸਪੀਡ ਸਭ ਤੋਂ ਜ਼ਿਆਦਾ 18.654 ਐੱਮਬੀ ਪ੍ਰਤੀ ਸੈਕਿੰਡ ਰਹੀ ਹੈ।

ਹਾਲਾਂਕਿ, ਬੀਤੀ ਮਈ ਦੇ 18.809 ਐੱਮਬੀ ਪ੍ਰਤੀ ਸੈਕਿੰਡ ਦੇ ਮੁਕਾਬਲੇ ਜੂਨ ਵਿੱਚ ਜੀਓ ਦੀ ਸਪੀਡ ਘੱਟ ਹੋ ਗਈ ਹੈ। ਜੀਓ ਦੀ ਸਪੀਡ ਹੁਣ ਤੱਕ ਸਭ ਤੋਂ ਜ਼ਿਆਦਾ ਅਪਰੈਲ ਵਿੱਚ 19.12 ਐਮਬੀ ਪ੍ਰਤੀ ਸੈਕਿੰਡ ਰਹੀ ਸੀ। ਦੂਜੇ ਪਾਸੇ ਵੋਡਾਫੋਨ 12.41 ਐਮਬੀ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਦੂਜੇ ਨੰਬਰ ਅਤੇ ਆਈਡੀਆ 11.02 ਐਮਬੀ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਤੀਜੇ ਨੰਬਰ ‘ਤੇ ਰਹੀ। ਦੂਰਸੰਚਾਰ ਕੰਪਨੀ ਏਅਰਟੈੱਲ 9 ਐੱਮਬੀ ਪ੍ਰਤੀ ਸੈਕਿੰਡ ਦੀ ਡਾਊਨਡਿੰਗ ਸਪੀਲ ਨਾਲ ਆਖਰੀ ਸਥਾਨ ‘ਤੇ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here