Jida Blast Case: ਬਠਿੰਡਾ (ਸੁਖਜੀਤ ਮਾਨ)। ਇੱਥੋਂ ਨੇੜਲੇ ਪਿੰਡ ਜੀਦਾ ਵਿਖੇ ਆਪਣੇ ਹੀ ਘਰ ’ਚ ਧਮਾਕਾਖੇਜ਼ ਸਮੱਗਰੀ ਤਿਆਰ ਕਰਨ ਮੌਕੇ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਦੀ ਗ੍ਰਿਫ਼ਤ ’ਚ ਆਏ ਗੁਰਪ੍ਰੀਤ ਸਿੰਘ ਨੂੰ ਅੱਜ 7 ਦਿਨ ਦਾ ਰਿਮਾਂਡ ਪੂਰਾ ਹੁਣ ’ਤੇ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ ਮਾਣਯੋਗ ਅਦਾਲਤ ਨੇ ਮੁਲਜ਼ਮ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹੋਰ ਦੇ ਦਿੱਤਾ ਹੈ ਵੇਰਵਿਆਂ ਮੁਤਾਬਿਕ 10 ਸਤੰਬਰ ਨੂੰ ਪਿੰਡ ਜੀਦਾ ਸਥਿਤ ਗੁਰਪ੍ਰੀਤ ਸਿੰਘ ਦੇ ਘਰ ’ਚ ਧਮਾਕਾ ਹੋਣ ਤੋਂ ਬਾਅਦ ਪੁਲਿਸ 11 ਸਤੰਬਰ ਤੋਂ ਇਸ ਮਾਮਲੇ ਦੀ ਜਾਂਚ ’ਚ ਜੁਟ ਗਈ ਸੀ। Jida Blast Case
ਇਹ ਖਬਰ ਵੀ ਪੜ੍ਹੋ : Punjab: ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਬੀਜ ਮੁਫ਼ਤ ਦੇਵੇਗੀ ਪੰਜਾਬ ਸਰਕਾਰ
ਧਮਾਕਾ ਹੋਣ ਮੌਕੇ ਗੁਰਪ੍ਰੀਤ ਸਿੰਘ ਸਮੇਤ ਉਸਦਾ ਪਿਤਾ ਜ਼ਖਮੀ ਹੋ ਗਿਆ ਸੀ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਛੁੱਟੀ ਮਿਲਣ ’ਤੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਪੁਲਿਸ ਵੱਲੋਂ ਸੱਤ ਦਿਨ ਦੇ ਰਿਮਾਂਡ ਦੌਰਾਨ ਗੁਰਪ੍ਰੀਤ ਸਿੰਘ ਤੋਂ ਕਾਫੀ ਪੁੱਛਗਿੱਛ ਕੀਤੀ ਹੈ ਪਰ ਮਾਮਲੇ ਦੀ ਹਾਲੇ ਤੱਕ ਜਾਂਚ ਚੱਲ ਰਹੀ ਹੋਣ ਕਰਕੇ ਪੁਲਿਸ ਵੱਲੋਂ ਮੁਕੰਮਲ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੱਤ ਦਿਨ ਦਾ ਰਿਮਾਂਡ ਪੂਰਾ ਹੋਣ ’ਤੇ ਅੱਜ ਜਦੋਂ ਪੁਲਿਸ ਗੁਰਪ੍ਰੀਤ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਤਾਂ ਪੁਲਿਸ ਉਸ ਨੂੰ ਵੀਲ੍ਹ ਚੇਅਰ ’ਤੇ ਬਿਠਾ ਕੇ ਲਿਆਈ। Jida Blast Case
ਕਿਉਂਕਿ ਧਮਾਕੇ ਦੇ ਜ਼ਖਮਾਂ ਕਾਰਨ ਉਹ ਤੁਰਨ-ਫਿਰਨ ਤੋਂ ਅਸਮਰੱਥ ਹੋ ਗਿਆ ਤੇ ਇੱਕ ਹੱਥ ਵੀ ਨਕਾਰਾ ਹੋ ਗਿਆ ਪੇਸ਼ੀ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ (ਡੀ) ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੇ ਪੁਲਿਸ ਰਿਮਾਂਡ ਦੌਰਾਨ ਕੀ ਕੁੱਝ ਸਾਹਮਣੇ ਆਇਆ। ਇਸ ਬਾਰੇ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਇਹ ਹਾਲੇ ਜਾਂਚ ਦਾ ਵਿਸ਼ਾ ਹੈ, ਇਸ ਕਾਰਨ ਵਧੇਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਵੱਲੋਂ ਜੋ ਆਨਲਾਈਨ ਧਮਾਕਾਖੇਜ਼ ਸਮੱਗਰੀ ਮੰਗਵਾਈ ਗਈ ਸੀ, ਉੁਸਦਾ ਧਮਾਕਾ ਹੋਣ ਤੋਂ ਬਾਅਦ ਉਹ ਖੁਦ ਜ਼ਖਮੀ ਹੋ ਗਿਆ ਸੀ ਤੇ ਬਾਅਦ ’ਚ ਉਸਦੇ ਪਿਤਾ ਵੱਲੋਂ ਉਸ ਸਮੱਗਰੀ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਦੌਰਾਨ ਉਹ ਵੀ ਜ਼ਖਮੀ ਹੋ ਗਿਆ ਸੀ ਫੌਜ ਦੀਆਂ ਟੀਮਾਂ ਜਦੋਂ ਸਮੱਗਰੀ ਨੂੰ ਨਸ਼ਟ ਕਰਨ ਪੁੱਜੀਆਂ ਤਾਂ ਉਸ ਵੇਲੇ ਵੀ ਕੁੱਝ ਧਮਾਕੇ ਹੋਏ ਸਨ।
ਏਜੰਸੀਆਂ ਵੀ ਕਰ ਰਹੀਆਂ ਹਨ ਜਾਂਚ | Jida Blast Case
ਆਨਲਾਈਨ ਸਮਾਨ ਖ੍ਰੀਦ ਕੇ ਆਪਣੇ ਹੀ ਘਰ ’ਚ ਧਮਾਕਾਖੇਜ਼ ਸਮੱਗਰੀ ਬਣਾ ਰਹੇ ਗੁਰਪ੍ਰੀਤ ਸਿੰਘ ਦਾ ਅਗਲਾ ਕੀ ਟੀਚਾ ਸੀ, ਉਸ ਨੂੰ ਇਸ ਧੰਦੇ ਵੱਲ ਕਿਸੇ ਨੇ ਲਿਆਂਦਾ ਇਨ੍ਹਾਂ ਸਭ ਸਵਾਲਾਂ ਲਈ ਆਈਬੀ, ਐਨਆਈਏ, ਜੰਮੂ ਪੁਲਿਸ ਤੇ ਫੌਜ ਸਮੇਤ ਹੋਰ ਜਾਂਚ ਏੇਜੰਸੀਆਂ ਪੁੱਛਗਿੱਛ ਕਰ ਚੁੱਕੀਆਂ ਹਨ ਤੇ ਹੋਰ ਪੜਤਾਲ ਕੀਤੀ ਜਾ ਰਹੀ ਹੈ।