ਜੇਠਮਲਾਨੀ ਨੇ ਕੇਜ਼ਰੀਵਾਲ ਖਿਲਾਫ਼ ਮੋਰਚਾ ਖੋਲ੍ਹਿਆ

Ram Jethmalani, Letter, Arun Jaitley,FM, BJP, Arvind Kejriwal

ਕਿਹਾ,ਕੇਜਰੀਵਾਲ ਨੇ ਮੈਨੂੰ ਇਤਰਾਜ਼ਯੋਗ ਸ਼ਬਦ ਬੋਲਣ ਲਈ ਕਿਹਾ

ਨਵੀਂ ਦਿੱਲੀ : ਕੇਂਦਰੀ ਮੰਤਰੀ ਅਰੁਣ ਜੇਤਲੀ ਵੱਨੋਂ ਦਰਜ ਮਾਣਹਾਨੀ ਦੇ ਮੁਕੱਦਮੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹਾਲੇ ਤੱਕ ਵਕੀਲ ਰਹੇ ਰਾਮ ਜੇਠਮਲਾਨੀ ਨੇ ਹੁਣ ਕੇਜਰੀਵਾਲ ਖਿਲਾਫ਼ ਹੀ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਖੁਦ ਕੇਜਰੀਵਾਲ ਨੇ ਹੀ ਕਿਹਾ ਸੀ ਕਿ ਉਹ ਜੇਤਲੀ ਖਿਲਾਫ਼ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਜ਼ਿਕਰਯੋਗ ਹੈ ਕਿ ਬੀਤੀ 20 ਜੁਲਾਈ ਨੂੰ ਹੀ ਜੇਠਮਲਾਨੀ ਨੇ ਖੁਦ ਨੂੰ ਇਸ ਮੁਕੱਦਮੇ ਤੋਂ ਵੱਖ ਕਰ ਲਿਆ ਸੀ ਦਰਅਸਲ ਇਹ ਮਾਮਲਾ ਉਸ ਸਮੇਂ ਤੋਂ ਚਰਚਾ ‘ਚ ਆਇਆ, ਜਦੋਂ ਅਦਾਲਤ ‘ਚ ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ ਕਿ ਮਾਣਹਾਨੀ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਰਾਮ ਜੇਠਮਲਾਨੀ ਨੇ ਆਪਣੇ ਵੱਲੋਂ ਇਤਰਾਜਯੋਗ ਭਾਸ਼ਾ ਦੀ ਵਰਤੋਂ ਕੀਤੀ ਹੈ।

ਜੇਠਮਲਾਨੀ ਨੇ ਅਰੁਣ ਜੇਤਲੀ ਨੂੰ ਲਿੱਖੀ ਚਿੱਠੀ

ਇਸ ਗੱਲ ਨਾਲ ਜੇਠਮਲਾਨੀ ਨਾਰਾਜ਼ ਹੋ ਗਏ ਤੇ ਹੁਣ ਮੀਡੀਆ ‘ਚ ਲੁਕੀ ਰਿਪੋਰਟਾਂ ਦੇ ਅਨੁਸਾਰ ਉਨ੍ਹਾਂ ਕੇਜਰੀਵਾਲ ਨੂੰ ਇੱਕ ਚਿੱਠੀ ਲਿਖੀ ਤੇ ਇਸਦੀ ਇੱਕ ਕਾਪੀ ਵਿੱਤ ਮੰਤਰੀ ਜੇਤਲੀ ਨੂੰ ਵੀ ਭੇਜ ਦਿੱਤੀ ਇਸ ਚਿੱਠੀ ‘ਚ ਜੇਠਮਲਾਨੀ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਆਪਣੇ ਅਪਰਾਧਿਕ ਮਾਣਹਾਨੀ ਦਾ ਪਹਿਲਾ ਕੇਸ ਦਰਜ ਕਰਵਾਇਆ ਤਾਂ ਤੁਸੀਂ ਸਾਡੀਆਂ ਸੇਵਾਵਾਂ ਲਈਆਂ ਸਨ ਖੁਦ ਤੋਂ ਪੁੱਛੋ ਕਿ ਤੁਸੀਂ ਕਿੰਨੀ ਵਾਰ ਗਾਲ੍ਹਾਂ ਦਿੱਤੀਆਂ ਹਨ।

ਜੇਠਮਲਾਨੀ ਨੇ ਇਸ ਚਿੱਠੀ ‘ਚ ਅਰਵਿੰਦ ਕੇਜਰੀਵਾਲ ਨੂੰ ਜੇਤਲੀ ਨਾਲ ਸੁਲ੍ਹਾ ਕਰਨ ਦੀ ਵੀ ਸਲਾਹ ਦਿੱਤੀ ਹੈ ਉਨ੍ਹਾਂ ਕਿਹਾ ਉਹ ਹੁਣ ਉਨ੍ਹਾਂ ਦੇ ਬਚਾਅ ‘ਚ ਵਾਪਸ ਨਹੀਂ ਉਤਰਨਗੇ ਤੇ ਪਹਿਲੇ ਵਾਲੇ ਮਾਣਹਾਨੀ ਦੀ ਫੀਸ ਵੀ ਅਦਾ ਕਰਨ ਲਈ ਕਿਹਾ ਹੈ।