Bihar News: ਬਿਹਾਰ ਦੇ ਮੰਦਰ ’ਚ ਭਾਜੜ, ਕਈਆਂ ਦੀ ਮੌਤ ਦੀ ਖਬਰ

Bihar News
Bihar News: ਬਿਹਾਰ ਦੇ ਮੰਦਰ ’ਚ ਭਾਜੜ, ਕਈਆਂ ਦੀ ਮੌਤ ਦੀ ਖਬਰ

ਘਟਨਾ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਜਾਰੀ | Bihar News

ਜਹਾਨਾਬਾਦ (ਏਜੰਸੀ)। Bihar News: ਸਾਉਣ ਦੇ ਚੌਥੇ ਸੋਮਵਾਰ ਨੂੰ ਬਿਹਾਰ ਦੇ ਜਹਾਨਾਬਾਦ ’ਚ ਸ਼ਰਾਣੀ ਮੇਲੇ ਦੌਰਾਨ ਸਿੱਧੇਸ਼ਵਰਨਾਥ ਮੰਦਰ ’ਚ ਭਾਜੜ ਮੱਚ ਗਈ। ਇਸ ਵਿੱਚ ਕਈਆਂ ਦੀ ਦਮ ਘੁੱਟਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ। ਹਾਦਸੇ ਤੋਂ ਬਾਅਦ 12 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਇਹ ਘਟਨਾ ਐਤਵਾਰ ਦੇਰ ਰਾਤ ਕਰੀਬ 12 ਵਜੇ ਦੀ ਹੈ। ਹਾਦਸੇ ਦੇ ਕਾਰਨਾਂ ਦਾ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਜਾਣਕਾਰੀ ਤੋਂ ਬਾਅਦ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਪਹੁੰਚ ਗਈ ਹੈ ਤੇ ਉਨ੍ਹਾਂ ਵੱਲੋਂ ਰਾਹਤ ਤੇ ਬਚਾਅ ਕਾਰਜ਼ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ। Jehanabad Temple

Read This : Fire Accident: ਵਰਕਸ਼ਾਪ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ