ਜੀਤਮਹਿੰਦਰ ਸਿੱਧੂ ਨੇ ਕਾਂਗਰਸ ’ਚ ਆ ਕੇ ਮੇਰੇ ਵਿਕਾਸ ਕਾਰਜਾਂ ’ਤੇ ਵਿਰਾਮ ਲਾਇਆ: ਜੱਸੀ

Talwandi Sabo~01, Jassi

ਆਜ਼ਾਦ ਉਮੀਦਵਾਰ ਹਰਮਿੰਦਰ ਸਿੰਘ ਜੱਸੀ (Jassi) ਨੇ ਹਲਕੇ ਦੇ ਕਈ ਪਿੰਡਾਂ ’ਚ ਕੀਤਾ ਚੋਣ ਪ੍ਰਚਾਰ

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਵਿਧਾਨ ਸਭਾ ਚੋਣਾਂ ਲਈ ਹਲਕਾ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਦਵਾਰ ਹਰਮਿੰਦਰ ਸਿੰਘ ਜੱਸੀ (Jassi) ਨੇ ਹਲਕਾ ਦੇ ਪਿੰਡ ਜੀਵਨ ਸਿੰਘ ਵਾਲਾ, ਚੱਠੇਵਾਲਾ, ਭਾਗੀਵਾਦਰ, ਨੱਤ, ਲੇਲੇਵਾਲਾ, ਸੇਖਪੁਰਾ, ਫਤਿਹਗੜ੍ਹ ਨੌ ਅਬਾਦ ਵਿੱਚ ਜਨਤਕ ਮੀਟਿਗਾਂ ਕਰਕੇ ਜਿੱਥੇ ਲੋਕਾਂ ਤੋਂ ਆਪਣੇ ਲਈ ਸਮਰਥਨ ਦੀ ਮੰਗ ਕੀਤੀ ਉੱਥੇ ਹੀ ਹਲਕੇ ਦੇ ਕਾਂਗਰਸੀ, ਅਕਾਲੀ ਅਤੇ ਆਪ ਉਮੀਦਵਾਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਹਲਕੇ ਦਾ ਰੂਪ ਵਿਗਾੜਿਆ ਹੈ।

ਇਸ ਮੌਕੇ ਉਨ੍ਹਾਂ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1992 ਵਿੱਚ ਉਹ ਹਲਕਾ ਤਲਵੰਡੀ ਸਾਬੋ ਤੋਂ ਜਿੱਤ ਕੇ ਮੰਤਰੀ ਬਣੇ ਉਨ੍ਹਾਂ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਜਿਤਾਇਆ ਪਰ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਬਣੀ ਬਾਅਦ ਵਿੱਚ ਉਨ੍ਹਾਂ ਨੂੰ ਦੋ ਵੱਡੇ ਨੇਤਾਵਾਂ ਨੇ ਹਰਾ ਦਿੱਤਾ ਪਰ ਸਰਕਾਰ ਆਪਣੀ ਹੋਣ ਕਰਕੇ ਹਲਕੇ ਦਾ ਵਿਕਾਸ ਕਰਵਾ ਰਿਹਾ ਸੀ ਉਸ ਸਮੇਂ ਜੀਤਮਹਿੰਦਰ ਸਿੱਧੂ ਨੇ ਕਾਂਗਰਸ ਵਿੱਚ ਆ ਕੇ ਉਸਦੇ ਵਿਕਾਸ ਕਾਰਜਾਂ ’ਤੇ ਵਿਰਾਮ ਲਗਾ ਦਿੱਤਾ ਤੇ ਪਿੰਡਾਂ ਵਿੱਚ ਧੜੇਬੰਦੀਆਂ ਖੜ੍ਹੀਆਂ ਕਰਕੇ ਪਰਚੇ ਦਰਜ ਕਰਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ। ਜੱਸੀ ਨੇ ਕਿਹਾ ਕਿ ਬੇਸ਼ੱਕ ਸਿੱਧੂ ਹਲਕਾ ਤਲਵੰਡੀ ਸਾਬੋ ਤੋਂ ਚਾਰ ਵਾਰ ਵਿਧਾਇਕ ਬਣਨ ਵਾਲਾ ਬਿਆਨ ਹੁੱਬ ਕੇ ਦਿੰਦਾ ਹੈ ਪਰ ਉਹ ਦੱਸੇ ਕਿ ਉਸ ਨੇ ਹਲਕੇ ਵਿੱਚ ਕਿਹੜੇ ਮੁੱਖ ਚਾਰ ਕੰਮ ਕੀਤੇ ਹਨ।

ਜੱਸੀ ਨੇ ਕਿਹਾ ਕਿ ਉਹ ਆਪਣੇ ਕੰਮ ਦੱਸਦੇ ਹਨ ਜਿਵੇਂ ਹਲਕੇ ਵਿੱਚ ਨਵੋਦਿਆ ਸਕੂਲ, ਪੰਜਾਬੀ ਯੂਨੀਵਰਸਿਟੀ ਦਾ ਕੇਂਦਰ, ਖਾਲ ਪੱਕੇ ਕਰਵਾਉਣ ਦੇ ਨਾਲ ਅਨੇਕਾਂ ਕੰਮ ਕਰਵਾਏ ਹਨ ਜਦੋਂਕਿ ਜੀਤ ਮਹਿੰਦਰ ਨੇ ਸਿਰਫ ਆਪਣੀਆਂ ਤਿਜੋਰੀਆਂ ਭਰ ਕੇ ਵੱਡੇ-ਵੱਡੇ ਹਸਪਤਾਲ ਖੋਲ੍ਹੇ ਹਨ। ਕੋਰੋਨਾ ਕਾਲ ਦੌਰਾਨ ਉਸਨੇ ਹਲਕੇ ਦੇ ਕਿਹੜੇ ਵਿਅਕਤੀ ਦਾ ਇਲਾਜ ਮੁਫਤ ਜਾਂ ਸਸਤਾ ਕੀਤਾ ਹੈ। ਲੋਕਾਂ ਨੂੰ ਦੱਸੇ ਜਾਂ ਆਪਣੇ ਹਸਪਤਾਲ ਵਿੱਚ ਹਲਕੇ ਦੇ ਕਿੰਨੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ।

ਜੀਤਮਹਿੰਦਰ ਸਿੱਧੂ ਨੂੰ ਸਿਰਫ ਵੋਟਾਂ ਵੇਲੇ ਹੀ ਹਲਕਾ ਤਲਵੰਡੀ ਸਾਬੋ ਦੇ ਲੋਕ ਯਾਦ ਆਉਂਦੇ ਹਨ

ਅਸਲੀਅਤ ਤਾਂ ਇਹ ਹੈ ਕਿ ਜੀਤਮਹਿੰਦਰ ਸਿੱਧੂ ਨੇ ਆਪਣੇ ਲੋਕਾਂ ਨੂੰ ਨਜਰਅੰਦਾਜ ਹੀ ਕੀਤਾ ਹੈ। ਸਿਰਫ ਵੋਟਾਂ ਵੇਲੇ ਹੀ ਹਲਕਾ ਤਲਵੰਡੀ ਸਾਬੋ ਦੇ ਲੋਕ ਯਾਦ ਆਉਂਦੇ ਹਨ ਪਰ ਹੁਣ ਹਲਕੇ ਦੇ ਲੋਕ ਸਿਆਣੇ ਹੋ ਗਏ ਹਨ ਉਨ੍ਹਾਂ ਕਿਹਾ ਕਿ ਇਸ ਵਾਰ ਹਲਕੇ ਵਿੱਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਬਾਰੇ ਸੋਚ ਕੇ ਹੀ ਵੋਟ ਪਾਉਣਗੇ।

ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸਮੈਕ ਤੇ ਚਿੱਟਾ ਵੀ ਜੀਤਮਹਿੰਦਰ ਸਿੱਧੂ ਦੇ ਕਾਰਜਕਾਲ ਦੌਰਾਨ ਆਇਆ ਜਿਸ ਨੂੰ ਕਾਂਗਰਸੀ ਉਮੀਦਵਾਰ ਨੇ ਹੋਰ ਅੱਗੇ ਵਧਾਇਆ ਇਨ੍ਹਾਂ ਦੋਵਾਂ ਆਗੂਆਂ ਦੇ ਇਸ ਘਿਨੌਣੇ ਕੰਮ ਨਾਲ ਲੋਕਾਂ ਦੇ ਗੱਭਰੂ ਪੁੱਤ ਮਰੇ ਹਨ ਜਿਸ ਤੋਂ ਲੋਕ ਭਲੀ ਭਾਂਤੀ ਜਾਣੂ ਹਨ। ਉਨ੍ਹਾਂ ਆਪ ਦੀ ਉਮੀਦਵਾਰ ਬਾਰੇ ਦੱਸਿਆ ਕਿ ਉਨ੍ਹਾਂ ਨੇ ਤਾਂ ਭ੍ਰਿਸ਼ਟਾਚਾਰ ਫੈਲਾਉਣ ਦੀ ਹੱਦ ਹੀ ਕਰ ਦਿੱਤੀ ਹੈ। ਰਿਫਾਨਰੀ ਵਿੱਚ ਗੁੰਡਾ ਟੈਕਸ ਨੂੰ ਬੜੋਤਰੀ ਦਿੱਤੀ ਹੈ ਉੱਥੇ ਹੀ ਉਨ੍ਹਾਂ ਆਪਣੇ ਟਰਾਲੇ ਤੇ ਟੈਂਕਰ ਪਾ ਕੇ ਵੱਡੀ ਟਰਾਂਸਪੋਰਟ ਖੜ੍ਹੀ ਕਰ ਦਿੱਤੀ।

ਹਲਕੇ ਦੇ ਨੌਜਵਾਨਾਂ ਨੂੰ ਰਿਫਾਇਨਰੀ ਵਿੱਚ ਕੋਈ ਰੁਜਗਾਰ ਨਹੀਂ ਦਿੱਤਾ ਜਿਸ ਨੂੰ ਲੋਕ ਜਾਣਦੇ ਹਨ। ਜੱਸੀ ਨੇ ਆਪਣੇ ਵਿਧਾਇਕ ਅਤੇ ਮੰਤਰੀ ਦੇ ਕਾਰਜ਼ਕਾਲ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸਨੇ ਕਦੇ ਵੀ ਪਰਚਿਆਂ ਜਾਂ ਭਿ੍ਰਸ਼ਟਾਚਾਰ ਦੀ ਸਿਆਸਤ ਨਹੀਂ ਕੀਤੀ ਜੇਕਰ ਕੋਈ ਸਾਬਤ ਕਰ ਦੇਵੇ ਕਿ ਕਿਸੇ ’ਤੇ ਕੋਈ ਪਰਚਾ ਕਰਵਾਇਆ ਜਾਂ ਕਿਸੇ ਕੰਮ ਲਈ ਪੈਸੇ ਲਏ ਹੋਣ ਉਹ ਸਿਆਸਤ ਛੱਡ ਦੇਣਗੇ ਉਨ੍ਹਾਂ ਹਲਕੇ ਦੀ ਬਿਹਤਰੀ ਲਈ ਲੋਕਾਂ ਤੋਂ ਸਮਰਥਨ ਦੀ ਮੰਗ ਕੀਤੀ।

ਹਰਮਿੰਦਰ ਸਿੰਘ ਜੱਸੀ ਦੇ ਹੱਕ ’ਚ ਨਿੱਤਰੇ ਵੱਡੀ ਗਿਣਤੀ ’ਚ ਲੋਕ

ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਜੱਜਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਸਰਪੰਚ ਜੰਗੀਰ ਸਿੰਘ, ਤਿ੍ਰਲੋਕ ਸਿੰਘ ਨੰਬਰਦਾਰ, ਡਾ: ਮੇਜਰ ਸ਼ਰਮਾ ਭਾਗੀਵਾਦਰ, ਸਾਬਕਾ ਚੇਅਰਮੈਨ ਵਕੀਲ ਜਸਵੰਤ ਕੌਰੇਆਣਾ, ਸਾਬਕਾ ਬਲਾਕ ਸੰਮਤੀ ਮੈਂਬਰ ਜਸਵੰਤ ਸਿੰਘ ਜੈਦ, ਸਾਬਕਾ ਸਰਪੰਚ ਗੁਰਜੰਟ ਸਿੰਘ, ਸੁਰਿੰਦਰ ਕੁਮਾਰ ਸ਼ਰਮਾ, , ਸਾਬਕਾ ਕਾਂਗਰਸੀ ਆਗੂ ਵੀਰਇੰਦਰ ਭਾਗੀਵਾਦਰ, ਸਾਬਕਾ ਜੱਟ ਮਹਾਂ ਸਭਾ ਆਗੂ ਬਲਜਿੰਦਰ ਬਹਿਮਣ, ਹਰਚਰਨ ਬਹਿਮਣ, ਸੋਨੂ ਅਜਾਦ ਲਹਿਰੀ, ਦੀਦਾਰ ਸਿੰਘ, ਹਰਚਰਨ ਬਹਿਮਣ, ਜੱਟ ਮਹਾਂ ਸਭਾ ਆਗੂ ਬਲਦੇਵ ਸਿੰਘ ਲੇਲੇਵਾਲਾ, ਬੋਘ ਸਿੰਘ ਨੰਗਲਾ, ਡਾ: ਜੌਗਿੰਦਰ ਸਿੰਘ, ਇਕਬਾਲ ਨੰਗਲਾ, ਗੌਤਮ ਨੰਗਲਾ, ਗੁਰਪ੍ਰੀਤ ਨੰਗਲਾ, ਸੁਖਦੇਵ ਚੱਠੇਵਾਲਾ, ਦਰਸਨ ਚੱਠੇਵਾਲਾ, ਸੁਖਮੰਦਰ ਚੱਠੇਵਾਲਾ ਸਮੇਤ ਵੱਡੀ ਤਦਾਦ ਵਿੱਚ ਪਿੰਡ ਦੇ ਪੰਚ ਸਰਪੰਚ ਤੇ ਨੰਬਰਦਾਰ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ