ਸਾਡੇ ਨਾਲ ਸ਼ਾਮਲ

Follow us

17.7 C
Chandigarh
Saturday, February 21, 2026
More
    Home Breaking News ਬਰਫ ਦੀ ਚਪੇਟ &...

    ਬਰਫ ਦੀ ਚਪੇਟ ‘ਚ ਆਏ 6 ਜਵਾਨ

    Jawans, Iceberg

    5 ਦੀ ਮੌਤ, ਇੱਕ ਲਾਪਤਾ

    ਕਿੰਨੌਰ। ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਤਿੱਬਤ ਬਾਰਡਰ ਸ਼ਿਪਕਿਲਾ ਨੇੜੇ ਫੌਜ ਦੇ 6 ਜਵਾਨਾਂ ਦੀ ਗਲੇਸ਼ੀਅਰ ਦੀ ਚਪੇਟ ‘ਚ ਆਉਣ ਕਾਰਨ ਮੌਤ ਹੋ ਗਈ ਜਦਕਿ ਇਕ ਲਾਪਤਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ‘ਚੋਂ ਪੰਜ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

    ਇਕ ਦੀ ਤਲਾਸ਼ ਜਾਰੀ ਹੈ। ਜ਼ਿਲਾ ਪ੍ਰਧਾਨ ਗੋਪਾਲ ਚੰਦ ਨੇ ਦੱਸਿਆ ਕਿ ਜਵਾਨਾਂ ਨਾਲ ਸੰਪਰਕ ਨਾ ਹੋ ਸਕਣ ਕਾਰਨ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਫੌਜ ਦੇ ਕਮਾਂਡਰ ਮੁਤਾਬਕ ਬੁੱਧਵਾਰ ਸਵੇਰੇ ਫੌਜ ਦੇ 16 ਜਵਾਨ ਨਮਗਿਆ ਤੋਂ ਸ਼ਿਪਕਿਲਾ ਨੇੜੇ ਪੀਣ ਵਾਲੀ ਪਾਣੀ ਦੀ ਮੁਰੰਮਤ ਕਰਨ ਲਈ 11 ਵਜੇ ਨਿਕਲੇ ਸਨ। ਇਸੇ ਦੌਰਾਨ ਅਚਾਨਕ ਗਲੇਸ਼ੀਅਰ ਡਿੱਗਣ ਕਾਰਨ 6 ਜਵਾਨ ਇਸ ਦੀ ਚਪੇਟ ‘ਚ ਆ ਗਏ। ਹਾਲਾਂਕਿ ਇਕ ਜਵਾਨ ਨੂੰ ਜ਼ਖਮੀ ਹਾਲਤ ‘ਚ ਤੁਰੰਤ ਬਚਾਅ ਲਿਆ ਗਿਆ ਪਰ ਹਸਪਤਾਲ ਪਹੁੰਚਦਿਆਂ ਹੀ ਉਸ ਦੀ ਵੀ ਮੌਤ ਹੋ ਗਈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here