ਸਾਡੇ ਨਾਲ ਸ਼ਾਮਲ

Follow us

12.7 C
Chandigarh
Sunday, February 1, 2026
More
    Home Breaking News Malout News: ...

    Malout News: ਪਿੰਡ ਝੋਰੜ ਦੀ ਮਾਤਾ ਜਸਵਿੰਦਰ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ

    Malout News
    Malout News: ਪਿੰਡ ਝੋਰੜ ਦੀ ਮਾਤਾ ਜਸਵਿੰਦਰ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ

    Malout News: ਬਲਾਕ ਮਲੋਟ ’ਚ ਹੁਣ ਤੱਕ ਹੋਏ 47 ਸਰੀਰਦਾਨ

    Malout News: ਮਲੋਟ (ਮਨੋਜ)। ਬਲਾਕ ਮਲੋਟ ਦੇ ਅਣਥੱਕ ਸੇਵਾਦਾਰ ਦਾਨ ਸਿੰਘ ਇੰਸਾਂ ਅਤੇ ਅੰਗਰੇਜ਼ ਸਿੰਘ ਇੰਸਾਂ ਨਿਵਾਸੀ ਪਿੰਡ ਝੋਰੜ ਦੇ ਮਾਤਾ ਜਸਵਿੰਦਰ ਕੌਰ ਇੰਸਾਂ ਪਤਨੀ ਤਾਰਾ ਸਿੰਘ ਇੰਸਾਂ ਦੇ ਚੋਲਾ ਛੱਡਣ ਤੋਂ ਬਾਅਦ ਉਨ੍ਹਾਂ ਦਾ ਮ੍ਰਿਤਕ ਸਰੀਰ ਪਰਿਵਾਰ ਨੇ ਆਪਸੀ ਸਹਿਮਤੀ ਡਾਕਟਰੀ ਦੀਆਂ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। ਇਸ ਮੌਕੇ ਮਾਤਾ ਜੀ ਦੀਆਂ ਨੂੰਹਾਂ ਅਤੇ ਧੀ ਨੇ ਮਾਤਾ ਜੀ ਦੀ ਅਰਥੀ ਨੂੰ ਮੋਢਾ ਦਿੱਤਾ।

    Malout News

    ਮਾਤਾ ਜਸਵਿੰਦਰ ਕੌਰ ਜੀ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਪਿੰਡ ਝੋਰੜ ਤੋਂ ਦਾਣਾ ਮੰਡੀ ਤੱਕ ਅੰਤਿਮ ਯਾਤਰਾ ਕੱਢੀ ਗਈ, ਜਿੱਥੇ ਭਾਰੀ ਗਿਣਤੀ ਵਿੱਚ ਗੱਡੀਆਂ ਦੇ ਕਾਫਲੇ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਅਤੇ ਭਾਰੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਨੇ ਮਾਤਾ ਜਸਵਿੰਦਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਕਾਇਆ ਆਯੂਰਵੈਦਿਕ ਕਾਲਜ ਐਂਡ ਰਿਸਰਚ ਸੈਂਟਰ, ਸੂਰਯ ਜਾਲਾ ਗਾਉਂ, ਭੂਜੀਆਘਾਟ, ਪਾਟੀਚੋਪੜਾ, ਕਾਠਗੋਦਾਮ, ਨੈਨੀਤਾਲ (ਉਤਰਾਖੰਡ) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। Malout News

    Malout News

    ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਦਾਨ ਸਿੰਘ ਇੰਸਾਂ, ਅੰਗਰੇਜ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਸ਼ਰਨਪ੍ਰੀਤ ਕੌਰ ਇੰਸਾਂ, ਸਰਬਜੀਤ ਕੌਰ ਇੰਸਾਂ, ਸਿਮਰਜੀਤ ਕੌਰ ਇੰਸਾਂ, ਪ੍ਰਭਦੀਪ ਸਿੰਘ ਇੰਸਾਂ, ਜੈਸਮੀਨ ਕੌਰ ਇੰਸਾਂ, ਅਵਨੀਤ ਕੌਰ ਇੰਸਾਂ, ਹਜ਼ਾਰਾ ਸਿੰਘ ਇੰਸਾਂ, ਹਰਜਿੰਦਰ ਸਿੰਘ ਇੰਸਾਂ, ਨਛੱਤਰ ਕੌਰ ਇੰਸਾਂ, ਕਿਰਨਜੀਤ ਕੌਰ ਇੰਸਾਂ, ਸੰਦੀਪ ਕੌਰ ਇੰਸਾਂ, ਕਰਮਦੀਪ ਸਿੰਘ ਇੰਸਾਂ, ਲਖਵਿੰਦਰ ਸਿੰਘ ਇੰਸਾਂ ਤੋਂ ਇਲਾਵਾ 85 ਮੈਂਬਰ ਪੰਜਾਬ ਸੁਖਬੀਰ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ,

    ਸਤੀਸ਼ ਹਾਂਡਾ ਇੰਸਾਂ ਅਤੇ ਭੈਣ ਅਮਰਜੀਤ ਕੌਰ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ, ਪਿੰਡ ਝੋਰੜ ਦੇ ਪ੍ਰੇਮੀ ਸੇਵਕ ਗੁਰਬਖ਼ਸ਼ੀਸ਼ ਸਿੰਘ ਇੰਸਾਂ, ਝੋਰੜ ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਕਮਲਪ੍ਰੀਤ ਸਿੰਘ ਇੰਸਾਂ, ਹਰਪ੍ਰੀਤ ਸਿੰਘ ਇੰਸਾਂ, ਭੈਣਾਂ ਪਰਮਜੀਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਨਸੀਬ ਕੌਰ ਇੰਸਾਂ, ਇੰਦਰਜੀਤ ਕੌਰ ਇੰਸਾਂ, ਸੀਮਾ ਰਾਣੀ ਇੰਸਾਂ ਤੋਂ ਇਲਾਵਾ ਸਰਪੰਚ ਕੀਰਤ ਸਿੰਘ ਅਤੇ ਰਾਮ ਚੰਦ ਤੋਂ ਇਲਾਵਾ ਸੇਵਾਦਾਰ ਗੌਰਖ ਸੇਠੀ ਇੰਸਾਂ ਖਾਨੇ ਕੀ ਢਾਬ, ਸੱਤਪਾਲ ਇੰਸਾਂ, ਸੁਨੀਲ ਧੂੜੀਆ ਇੰਸਾਂ, ਮਲੋਟ, ਮਿੱਠੂ ਰਾਮ ਇੰਸਾਂ ਅਤੇ ਹੀਰਾ ਮੱਲ ਇੰਸਾਂ, ਸੁਖਮੰਦਰ ਸਿੰਘ ਕਾਕਾ ਝੋਰੜ, ਰਿੰਕੂ ਇੰਸਾਂ ਵਾਦੀਆਂ, ਬਲਦੇਵ ਸਿੰਘ ਇੰਸਾਂ ਪਿੰਡ ਮਲੋਟ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।

    Read Also : Body Donation: ਜਲ ਕੌਰ ਇੰਸਾਂ ਨੇ ਪਿੰਡ ਸਹਾਰਨਾ ਦੇ ਪਹਿਲੇ ਸਰੀਰਦਾਨੀ ਬਣਨ ਦਾ ਖੱਟਿਆ ਮਾਣ

    ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਤਾ ਜਸਵਿੰਦਰ ਕੌਰ ਇੰਸਾਂ ਜਿੱਥੇ ਪਿੰਡ ਦੇ ਦੂਜੇ ਸਰੀਰਦਾਨੀ ਬਣੇ ਹਨ, ਉਥੇ ਬਲਾਕ ਮਲੋਟ ’ਚ ਹੁਣ ਤੱਕ 47 ਸਰੀਰਦਾਨ ਹੋ ਚੁੱਕੇ ਹਨ। ਜਿੱਥੇ ਸਾਲ 2024 ’ਚ 10 ਸਰੀਰਦਾਨ ਹੋਏ ਹਨ, ਉਥੇ 2025 ’ਚ ਪਹਿਲਾ ਸਰੀਰਦਾਨ ਹੋਇਆ ਹੈ।

    LEAVE A REPLY

    Please enter your comment!
    Please enter your name here