Body Donation: ਮਰ ਕੇ ਵੀ ਇਨਸਾਨੀਅਤ ਦੇ ਕੰਮ ਆਏ ਜਸਵੀਰ ਕੌਰ ਇੰਸਾਂ

Body Donation
Body Donation: ਮਰ ਕੇ ਵੀ ਇਨਸਾਨੀਅਤ ਦੇ ਕੰਮ ਆਏ ਜਸਵੀਰ ਕੌਰ ਇੰਸਾਂ

ਜਸਵੀਰ ਕੌਰ ਇੰਸਾਂ ਨੇ ਤਪਾ ਤੋਂ ਚੌਥਾ ਤੇ ਬਲਾਕ ਤਪਾ/ ਭਦੌੜ ਦੇ 175 ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ

  • ਪਰਿਵਾਰ ਵੱਲੋਂ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ

Body Donation: (ਸੱਚ ਕਹੂੰ ਨਿਊਜ਼) ਤਪਾ। ‘ਅਮਰ ਸੇਵਾ’ ਮੁਹਿੰਮ ਤਹਿਤ ਬਲਾਕ ਤਪਾ/ ਭਦੌੜ ਦੇ ਸ਼ਹਿਰ ਤਪਾ ਦੇ ਇੱਕ ਡੇਰਾ ਸ਼ਰਧਾਲੂ ਜਸਵੀਰ ਕੌਰ ਇੰਸਾਂ ਦੇ ਦਿਹਾਂਤ ਤੋਂ ਬਾਅਦ ਉਸ ਦੇ ਮ੍ਰਿਤਕ ਸਰੀਰ ਨੂੰ ਪਰਿਵਾਰ ਵੱਲੋਂ ਮੈਡੀਕਲ ਖੋਜ਼ ਕਾਰਜਾਂ ਲਈ ਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਜਸਵੀਰ ਕੌਰ ਉਰਫ ਬਹਾਲ ਕੌਰ ਇੰਸਾਂ ਪਤਨੀ ਸੱਚਖੰਡਵਾਸੀ ਕਰਨੈਲ ਸਿੰਘ ਇੰਸਾਂ ਵਾਸੀ ਗੀਤਾ ਭਵਨ ਰੋਡ ਦੀ ਅਚਾਨਕ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਗਗਨਦੀਪ ਕੌਰ ਇੰਸਾਂ ਨੇ ਜਸਵੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਫੈਸਲਾ ਲਿਆ।

ਇਹ ਵੀ ਪੜ੍ਹੋ: WhatsApp Update: ਕੀ ਤੁਸੀਂ ਵੀ ਚਲਾ ਰਹੇ ਹੋ ‘ਵਟਸਐਪ ਵੈਬ’ ਤਾਂ ਇਹ ਖਬਰ ਜ਼ਰੂਰ ਪੜ੍ਹੋ, WhatsApp ’ਚ ਹੋਇਆ ਵੱਡਾ ਬਦਲ…

ਇਸ ਪਿੱਛੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਜਸਵੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਗੁਬਾਰਿਆਂ ਨਾਲ ਸਜਾਈ ਗਈ ਐਂਬੂਲੈਂਸ ਰਾਹੀਂ ‘ਜਸਵੀਰ ਕੌਰ ਇੰਸਾਂ, ਅਮਰ ਰਹੇ’, ‘ਜਬ ਤੱਕ ਸੂਰਜ ਚਾਂਦ ਰਹੇਗਾ, ਜਸਵੀਰ ਕੌਰ ਤੇਰਾ ਨਾਮ ਰਹੇਗਾ’ ਦੇ ਨਾਅਰਿਆਂ ਦੀ ਗੂੰਜ ’ਚ ਰਿਸ਼ਤੇਦਾਰਾਂ, ਅਤੇ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਕਾਫਲੇ ਦੇ ਰੂਪ ’ਚ ਗੀਤਾ ਭਵਨ ਰੋਡ, ਸਕੂਲ ਰੋਡ, ਅਨਾਜ ਮੰਡੀ, ਸਦਰ ਬਾਜ਼ਾਰ, ਢਿੱਲਵਾਂ ਰੋਡ ਤੋਂ ਹੁੰਦੇ ਹੋਏ ਪੁਰਾਣੀ ਗਊਸ਼ਾਲਾ ਸਾਹਮਣਿਓਂ ਰਵਾਨਾ ਕੀਤਾ। ਇਸ ਮੌਕੇ ਮ੍ਰਿਤਕ ਸਰੀਰ ਨੂੂੰ ਨਗਰ ਕੌਂਸਲ ਦੀ ਪ੍ਰਧਾਨ ਡਾ. ਸੋਨਿਕਾ ਬਾਂਸਲ ਦੇ ਪਤੀ ਸਮਾਜਸੇਵੀ ਡਾ. ਬਾਲ ਚੰਦ ਬਾਂਸਲ ਨੇ ਹਰੀ ਝੰਡੀ ਦਿਖਾ ਕੇ ਮੈਡੀਕਲ ਖੋਜ ਕਾਰਜਾਂ ਲਈ ਰਵਾਨਾ ਕੀਤਾ।

ਇਸ ਮੌਕੇ ਪਰਿਵਾਰ ਦੇ ਮੈਂਬਰ ਨੱਛਤਰ ਸਿੰਘ, ਸ਼ਿੰਦਰ ਕੌਰ, ਪੂਜਾ ਇੰਸਾਂ, ਰਿਤੂ ਇੰਸਾਂ, ਬਲਕਾਰ ਸਿੰਘ, ਖੁਸ਼ਪ੍ਰੀਤ ਕੌਰ, ਰਮਨਦੀਪ ਕੌਰ, ਸੱਚੇ ਨਿਮਰ ਸੇਵਾਦਾਰ ਜਸਵਿੰਦਰ ਕੌਰ ਇੰਸਾਂ, ਗੋਰਾ ਲਾਲ ਇੰਸਾਂ, ਬਸੰਤ ਰਾਮ ਇੰਸਾਂ, ਸੁਮੀਤ ਇੰਸਾਂ, ਗੋਰਾ ਸਿੰਘ ਇੰਸਾਂ, ਅੰਜੂ ਇੰਸਾਂ, ਮਾਇਆ ਇੰਸਾਂ, ਰੇਖਾ ਇੰਸਾਂ, (ਸਾਰੇ ਸੱਚੇ ਪ੍ਰੇਮੀ ਸੰਮਤੀ ਮੈਂਬਰ), ਦੀਪਕ ਗੱਗ, ਬਲਾਕ ਪ੍ਰੇਮੀ ਸੇਵਕ ਪ੍ਰਵੀਨ ਇੰਸਾਂ ਭਦੌੜ, ਬਲਾਕ ਦੇ ਪਿੰਡਾਂ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸਾਧ- ਸੰਗਤ, ਰਿਸ਼ਤੇਦਾਰ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

‘ਲਿਖਤੀ ਪ੍ਰਣ ਕੀਤਾ ਹੋਇਆ ਸੀ’

ਪ੍ਰੇਮੀ ਸੇਵਕ ਸੁਰਿੰਦਰ ਮਿੱਤਲ ਇੰਸਾਂ ਨੇ ਦੱਸਿਆ ਕਿ ਜਸਵੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਜੀਐੱਚਜੀ ਆਯੁਰਵੈਦਿਕ ਮੈਡੀਕਲ ਕਾਲਜ ਰਾਏਕੋਟ (ਲੁਧਿਆਣਾ) ਨੂੰ ਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਸਵੀਰ ਕੌਰ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ’ਤੇ ਚੱਲਦੇ ਹੋਏ ਜਿਉਂਦੇ ਜੀਅ ਹੀ ਮਰਨ ਉਪਰੰਤ ਆਪਣਾ ਮ੍ਰਿਤਕ ਸਰੀਰ ਦਾਨ ਕਰਨ ਦਾ ਲਿਖਤੀ ਪ੍ਰਣ ਕੀਤਾ ਹੋਇਆ ਸੀ, ਜਿਸ ’ਤੇ ਪਰਿਵਾਰ ਨੇ ਪਹਿਰਾ ਦਿੱਤਾ ਹੈ। Body Donation

‘ਸੱਚੀ ਸ਼ਰਧਾਲੂ ਸੀ’

ਸੱਚੇ ਨਿਮਰ ਸੇਵਾਦਾਰ ਪ੍ਰੇਮੀ ਅਸ਼ੋਕ ਕੁਮਾਰ ਇੰਸਾਂ ਨੇ ਦੱਸਿਆ ਕਿ ਜਸਵੀਰ ਕੌਰ ਇੰਸਾਂ ਸਿਰਫ ਗੁਰੂ ਵਾਲੀ ਹੀ ਨਹੀਂ, ਸਗੋਂ ਗੁਰੂ ਦੇ ਬਚਨਾਂ ’ਤੇ ਅਮਲ ਕਰਨ ਵਾਲੀ ਸੱਚੀ ਸ਼ਰਧਾਲੂ ਸੀ। ਉਨ੍ਹਾਂ ਦੱਸਿਆ ਕਿ ਤਪਾ ਸ਼ਹਿਰ ’ਚੋਂ ਇਹ ਚੌਥਾ ਅਤੇ ਬਲਾਕ ਤਪਾ/ ਭਦੌੜ ਤੋਂ 175ਵਾਂ ਸਰੀਰਦਾਨ ਹੈ।

‘ਪਰਿਵਾਰ ਧੰਨ ਕਹਿਣ ਦੇ ਕਾਬਿਲ’

ਸਮਾਜਸੇਵੀ ਡਾ. ਬਾਲ ਚੰਦ ਬਾਂਸਲ ਨੇ ਕਿਹਾ ਕਿ ਉਨ੍ਹਾਂ ਪਹਿਲੀ ਵਾਰ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਕੋਈ ਪਰਿਵਾਰ ਕਿੰਨੀ ਸ਼ਰਧਾ ਅਤੇ ਵਿਸ਼ਵਾਸ ਨਾਲ ਸਮਾਜ ਸੇਵਾ ਦੀ ਮਿਸਾਲ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਧੰਨ ਹੈ ਇਹ ਪਰਿਵਾਰ ਅਤੇ ਧੰਨ ਹਨ ਇਨ੍ਹਾਂ ਦੇ ਪੂਜਨੀਕ ਗੁਰੂ ਜੀ, ਜਿਨ੍ਹਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਪਹਿਰਾ ਦਿੰਦੇ ਹੋਏ ਸ਼ਰਧਾਲੂ ਸਮਾਜ ਦਾ ਭਲਾ ਕਰ ਰਹੇ ਹਨ।

ਤਪਾ : ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਰਵਾਨਾ ਕਰਨ ਸਮੇਂ ਅਤੇ ਜਸਵੀਰ ਕੌਰ ਇੰਸਾਂ ਇਨਸੈੱਟ