CBSE 10th Result 2025: ਵਿਦਿਆਰਥਣ ਜਪਨੀਤ ਇੰਸਾਂ ਰਹੀ ਬਲਾਕ ਲੈਵਲ ’ਤੇ ਅੱਵਲ, ਸਕੂਲ ਨੇ ਕੀਤਾ ਸਨਮਾਨਿਤ

CBSE 10th Result 2025
CBSE 10th Result 2025: ਵਿਦਿਆਰਥਣ ਜਪਨੀਤ ਇੰਸਾਂ ਰਹੀ ਬਲਾਕ ਲੈਵਲ ’ਤੇ ਅੱਵਲ, ਸਕੂਲ ਨੇ ਕੀਤਾ ਸਨਮਾਨਿਤ

ਪੂਜਨੀਕ ਗੁਰੂ ਜੀ ਦੇ ਆਸ਼ੀਰਵਾਦ ਨਾਲ ਮਿਲੀ ਸਫਲਤਾ : ਜਪਨੀਤ ਕੌਰ

CBSE 10th Result 2025: ਕਾਲਾਂਵਾਲੀ (ਸੱਚ ਕਹੂੰ ਨਿਊਜ)। ਸੀਬੀਐੱਸਈ ਦੀ ਜਮਾਤ ਦਸਵੀਂ ਦੀ ਪ੍ਰੀਖਿਆ ਨਤੀਜੇ ’ਚ ਸੇਂਟ ਜੇਵੀਅਰ ਪਬਲਿਕ ਸਕੂਲ ਕਾਲਿਆਂਵਾਲੀ ਦੀ ਵਿਦਿਆਰਥਣ ਜਪਨੀਤ ਇੰਸਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਬਲਾਕ ਲੈਵਲ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਪਿੰਡ ਸ੍ਰੀ ਜਲਾਲਆਣਾ ਸਾਹਿਬ ਦੀ ਬੇਟੀ ਜਪਨੀਤ ਇੰਸਾਂ ਨੇ ਜਮਾਤ ਦਸਵੀਂ ’ਚ 98.4 ਫੀਸਦੀ ਅੰਕ ਲੈ ਕੇ ਆਪਣੇ ਮੁਰਸ਼ਿਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਆਪਣੇ ਮਾਤਾ-ਪਿਤਾ, ਸਕੂਲ, ਪਿੰਡ ਤੇ ਕਾਲਿਆਂਵਾਲੀ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਸਕੂਲ ਪ੍ਰਿੰਸੀਪਲ ਸੋਨੀਆ ਕੰਬੋਜ਼, ਚੇਅਰਮੈਨ ਐਡਵੋਕੇਟ ਸੁਰਿੰਦਰ ਸਿੰਘ।

ਇਹ ਖਬਰ ਵੀ ਪੜ੍ਹੋ : CBSE Results 2025: 10ਵੀਂ-12ਵੀਂ ਜਮਾਤ ਦੀਆਂ ਪ੍ਰੀਖਿਆਵਾਂ ’ਚ ਛਾਏ ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰੇ, 100 ਫੀਸਦੀ ਰਹ…

ਡਾਇਰਰੈਕਟਰ ਚਰਨਜੀਤ ਕੌਰ ਨੇ ਵਿਸ਼ੇਸ਼ ਪ੍ਰੋਗਰਾਮ ਕਰਵਾ ਕੇ ਜਪਨੀਤ ਇੰਸਾਂ ਤੇ ਸਕੂਲ ਦੇ ਟੌਪਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ ਬਲਾਕ ਟੌਪਰ ਜਪਨੀਤ ਇੰਸਾਂ ਨੇ ਦੱਸਿਆ ਕਿ ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦੀ ਹਾਂ ਉਨ੍ਹਾਂ ਵੱਲੋਂ ਮਿਲੇ ਗੁਰਮੰਤਰ ਨੇ ਉਸ ਦੇ ਅੰਦਰ ਆਤਮਬਲ ਭਰਿਆ ਤੇ ਪ੍ਰੀਖਿਆ ਸਮੇਂ ਕਿਸੇ ਪ੍ਰਕਾਰ ਦਾ ਤਣਾਅ ਮਹਿਸੂਸ ਨਹੀਂ ਹੋਣ ਦਿੱਤਾ ਸਵੇਰੇ ਸ਼ਾਮ ਯੋਗ ਨਾਲ ਨਾਮਸ਼ਬਦ ਦਾ ਜਾਪ ਕਰਨ ਨਾਲ ਹੀ ਉਸ ਨੂੰ ਸਫਲਤਾ ਹਾਸਲ ਹੋਈ ਹੈ। CBSE 10th Result 2025

ਜਪਨੀਤ ਇੰਸਾਂ ਦੇ ਪਿਤਾ ਕਿਸਾਨ ਅਤੇ ਦਾਦਾ ਸਮਾਜ ਸੇਵੀ | CBSE 10th Result 2025

ਜਪਨੀਤ ਇੰਸਾਂ ਦੇ ਦਾਦਾ ਸ੍ਰ. ਮੱਖਣ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਸੰਨ 1950 ਤੋਂ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜਿਆ ਹੋਇਆ ਹੈ ਜਪਨੀਤ ਇੰਸਾਂ ਆਪਣੇ ਪਰਿਵਾਰ ਦੀ ਪੰਜਵੀਂ ਪੀੜ੍ਹੀ ਹੈ ਜਪਨੀਤ ਇੰਸਾਂ ਦੇ ਪਿਤਾ ਗੁਰਪ੍ਰੀਤ ਇੰਸਾਂ ਪੇਸ਼ੇ ਤੋਂ ਕਿਸਾਨ ਹਨ ਅਤੇ ਮਾਂ ਘਰੇਲੂ ਮਹਿਲਾ ਹੈ ਜਪਨੀਤ ਇੰਸਾਂ ਦੇ ਦਾਦਾ ਮੱਖਣ ਇੰਸਾਂ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਮੋਹਰੀ ਰਹਿੰਦੇ ਹਨ ਜਪਨੀਤ ਇੰਸਾਂ ਦੇ ਦਾਦਾ ਮੱਖਣ ਇੰਸਾਂ, ਪਿਤਾ ਗੁਰਪ੍ਰੀਤ ਇੰਸਾਂ ਤੇ ਮਾਂ ਗੁਰਪ੍ਰੀਤ ਕੌਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਹਮੇਸ਼ਾ ਬੇਟੀਆਂ ਨੂੰ ਵੀ ਬੇਟਿਆਂ ਦੀ ਤਰ੍ਹਾਂ ਚੰਗੇ ਸੰਸਕਾਰ ਤੇ ਚੰਗੀ ਪੜ੍ਹਾਈ ਕਰਨ ਲਈ ਪੇ੍ਰਰਿਤ ਕੀਤਾ ਸੀ ਇਨ੍ਹਾਂ ਦਾ ਪਾਲਣ ਕਰਦਿਆਂ ਉਹ ਆਪਣੀਆਂ ਬੇਟੀਆਂ ਨੂੰ ਚੰਗੀ ਪੜ੍ਹਾਈ ਕਰਵਾ ਰਹੇ ਹਨ ਉਨ੍ਹਾਂ ਨੂੰ ਆਪਣੀਆਂ ਦੋਵੇਂ ਬੇਟੀਆਂ ’ਤੇ ਮਾਣ ਹੈ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ’ਚ ਆਪਣੇ ਮਾਂ-ਬਾਪ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ।