ਪਾਰਟੀ ਨੂੰ ਵੰਡਣ ਤੋਂ ਰੋਕਣ ਲਈ ਦਿੱਤਾ ਅਸਤੀਫਾ
ਟੋਕੀਓ (ਏਜੰਸੀ)। Japan Prime Minister Resigns: ਜਾਪਾਨ ਦੇ ਪੀਐਮ ਸ਼ਿਗੇਰੂ ਇਸ਼ੀਬਾ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ਼ੀਬਾ ਨੇ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਅੰਦਰ ਫੁੱਟ ਤੋਂ ਬਚਣ ਲਈ ਇਹ ਕਦਮ ਚੁੱਕਿਆ ਹੈ। ਜਾਪਾਨੀ ਮੀਡੀਆ ਨੇ ਇਹ ਖ਼ਬਰ ਜਾਣਕਾਰੀ ਦਿੱਤੀ ਹੈ। ਇਸ਼ੀਬਾ ਦੀ ਗੱਠਜੋੜ ਸਰਕਾਰ ਜੁਲਾਈ ’ਚ ਹੋਈਆਂ ਉੱਚ ਸਦਨ (ਕੌਂਸਲਰ ਹਾਊਸ) ਚੋਣਾਂ ਹਾਰ ਗਈ। ਇਸ਼ੀਬਾ ਨੇ ਹਾਲ ਹੀ ’ਚ ਇਸ ਲਈ ਮੁਆਫੀ ਮੰਗੀ ਸੀ ਤੇ ਕਿਹਾ ਸੀ ਕਿ ਉਹ ਅਸਤੀਫਾ ਦੇਣ ਬਾਰੇ ਫੈਸਲਾ ਲਵੇਗੀ। ਚੋਣ ਹਾਰ ਤੋਂ ਬਾਅਦ, ਐਲਡੀਪੀ ਅੰਦਰ ‘ਇਸ਼ੀਬਾ ਨੂੰ ਹਟਾਓ’ ਅੰਦੋਲਨ ਤੇਜ਼ ਹੋ ਗਿਆ ਸੀ। ਕੁਝ ਪਾਰਟੀ ਨੇਤਾਵਾਂ ਅਤੇ ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਲੀਡਰਸ਼ਿਪ ’ਤੇ ਸਵਾਲ ਉਠਾਏ ਸਨ, ਜਿਸ ਨਾਲ ਉਨ੍ਹਾਂ ਦੀ ਸਥਿਤੀ ਕਮਜ਼ੋਰ ਹੋ ਗਈ ਸੀ। ਹੁਣ ਉਨ੍ਹਾਂ ਨੂੰ ਹਟਾਉਣ ਤੋਂ ਬਾਅਦ, ਐਲਡੀਪੀ ’ਚ ਨਵੀਂ ਲੀਡਰਸ਼ਿਪ ਦੀ ਦੌੜ ਸ਼ੁਰੂ ਹੋਵੇਗੀ।
ਇਹ ਖਬਰ ਵੀ ਪੜ੍ਹੋ : Aryna Sabalenka: ਵਿਸ਼ਵ ਨੰਬਰ ਇੱਕ ਖਿਡਾਰਨ ਸਬਾਲੇਂਕਾ ਨੇ ਲਗਾਤਾਰ ਦੂਜਾ ਯੂਐਸ ਓਪਨ ਖਿਤਾਬ ਜਿੱਤਿਆ