ਜਨਹਿੱਤ ਸਮਿਤੀ ਨੇ ਰਾਜਿੰਦਰਾ ਹਸਪਤਾਲ ’ਚ ਸਰਾਂ ਖੋਲੀ

Rajindra Hospital Patiala
ਪਟਿਆਲਾ : ਰਾਜਿੰਦਰਾ ਹਸਪਤਾਲ ’ਚ ਸੁਰੂ ਕੀਤੀ ਗਈ ਸਰਾਂ ਦੀ ਇਮਾਰਤ ਦਾ ਦਿ੍ਰਸ਼।

ਰਾਜਿੰਦਰਾ ਹਸਪਤਾਲ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਇਸ ਸਰ੍ਹਾਂ ’ਚ 30 ਬੈਡਾਂ ਦੀ ਹੈ ਸਹੂਲਤ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਿਛਲੇ ਦਿਨੀਂ ਕੀਤਾ ਸੀ ਇਸ ਦਾ ਉਦਘਾਟਨ-ਵਿਨੋਦ ਸ਼ਰਮਾ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਜਨਹਿੱਤ ਸਮਿਤੀ ਪਟਿਆਲਾ ਜੋ ਇੱਕ ਸਮਾਜ ਸੇਵੀ ਸੰਸਥਾ ਹੈ, ਜਿਸਨੇ ਅੱਜ ਰਾਜਿੰਦਰਾ ਹਸਪਤਾਲ ਦੇ ਸਹਿਯੋਗ ਨਾਲ ਰਾਜਿੰਦਰਾ ਹਸਪਤਾਲ (Rajindra Hospital Patiala) ਵਿਚ 30 ਬੈਡ ਵਾਲੀ ਇੱਕ ਸਰਾਂ ਸੁਰੂ ਕੀਤੀ ਹੈ ਜਿਸ ਵਿੱਚ ਦੂਰੋ ਆਏ ਮਰੀਜ਼ ਦੇ ਨਾਲ ਉਸ ਦੇ ਘਰ ਵਾਲੇ ਰਾਤ ਨੂੰ ਠਹਿਰ ਸਕਦੇ ਹਨ। ਇਹ ਸਰਾਂ ਹੱਡੀਆ ਦੀ ਵਰਕਸ਼ਾਪ ਦੇ ਕੋਲ ਹੈ। ਇਸ ਦਾ ਉਦਘਾਟਨ ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਪਿਛਲੇ ਦਿਨੀਂ ਕੀਤਾ ਸੀ।

100 ਦੇ ਕਰੀਬ ਬੂਟੇ ਵੀ ਲਗਾਏ (Rajindra Hospital Patiala)

ਇਸ ਸਬੰਧੀ ਜਾਣਾਕਰੀ ਦਿੰਦਿਆ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਬਣਾਈ ਗਈ ਇਸ ਸਰਾਂ ਦਾ ਨਾਮ ਜਨਹਿਤ ਸੰਮਤੀ ਦੇ ਸੰਸਥਾਪਕ ਸ੍ਰੀ ਓਮ ਪ੍ਰਕਾਸ਼ ਕੋਸਿਸ਼ ਦੇ ਨਾਂਅ ’ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੇ 1987 ਵਿਚ ਅਪਣੇ ਅਤੇ ਆਪਣੀ ਪਤਨੀ ਸ੍ਰੀਮਤੀ ਰਾਜਦੁਲਾਰੀ ਅਤੇ ਸਪੁੱਤਰ ਅਨਿਲ ਕੁਮਾਰ ਭਾਰਤੀ ਸਮੇਤ ਗਿਆਰਾਂ ਮੈਬਰਾ ਨਾਲ ਸੰਸਥਾ ਦੀ ਸ਼ੁਰੂਆਤ ਕੀਤੀ ਸੀ। ਪੰਜ ਰੁਪਏ ਪ੍ਰਤੀ ਮੈਂਬਰ ਪ੍ਰਤੀ ਮਹੀਨਾਂ ਦੇ ਹਿਸਾਬ ਨਾਲ ਉਹ ਪਚਵੰਜਾ ਰੁਪਏ ਮਹੀਨਾ ਇਕੱਠਾ ਕਰਕੇ ਸਮਾਜ ਸੇਵਾ ਦੇ ਕੰਮਾ ’ਤੇ ਖਰਚ ਕਰਦੇ ਸਨ। ਇਸ ਤੋਂ ਇਲਾਵਾ ਸਰਾਂ ਦੇ ਕੋਲ ਜਨਹਿੱਤ ਸਮਿਤੀ ਵੱਲੋਂ 100 ਦੇ ਕਰੀਬ ਬੂਟੇ ਵੀ ਲਗਾਏ ਗਏ ਤਾਂ ਕਿ ਲੋਕਾਂ ਨੂੰ ਸਾਫ ਤੇ ਸੁੱਧ ਵਾਤਾਵਰਣ ਮਿਲੇ।

Rajindra Hospital Patiala
ਪਟਿਆਲਾ : ਰਾਜਿੰਦਰਾ ਹਸਪਤਾਲ ’ਚ ਸੁਰੂ ਕੀਤੀ ਗਈ ਸਰਾਂ ਦੀ ਇਮਾਰਤ ਦਾ ਦਿ੍ਰਸ਼।

ਉਨ੍ਹਾਂ ਦੱਸਿਆ ਕਿ ਹੁਣ ਤੱਕ ਜਨਹਿਤ ਸੰਮਤੀ ਸਮਾਜ ਸੇਵਾ ਦੇ ਕੰਮਾਂ ’ਤੇ ਪੰਜ ਕਰੋੜ ਰੁਪਏ ਤੋ ਵੱਧ ਖਰਚ ਕਰ ਚੁੱਕੀ ਹੈ। ਵਿਨੋਦ ਸ਼ਰਮਾ ਨੇ ਦੱਸਿਆ ਕਿ ਸਮਿਤੀ ਵੱਲੋਂ ਰਜਿੰਦਰਾ ਹਸਪਤਾਲ ਵਿਖੇ ਮਰੀਜਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਸ ਤੋਂ ਪਹਿਲਾ ਵੀ ਵੀਹਲਚੇਅਰਜ਼, ਸਟੇਰਚਰਜ, ਗਰਮ ਕੰਬਲ ਅਤੇ ਦਵਾਈਆ ਆਦਿ ਦਾਨ ਕੀਤੇ ਜਾ ਚੁੱਕੇ ਹਨ ਤੇ 5 ਐਮਬੂਲੈਸਾਂ ਮਰੀਜਾਂ ਦੀ ਸੇਵਾ ਲਈ ਨਾ ਮਾਤਰ ਰੇਟ ਤੇ ਸੰਸਥਾ ਵੱਲੋਂ ਚਾਲੂ ਹਨ। ਉਨ੍ਹਾਂ ਨੇ ਆਏ ਹੋਏ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਟ੍ਰੈਫਿਕ ਵਿਭਾਗ ਫਾਜ਼ਿਲਕਾ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ

ਇਸ ਮੌਕੇ ਡਾ ਰਾਜਨ ਸਿੰਗਲਾ (ਪਿ੍ਰਸੀਪਲ ਜੀ.ਐਮ.ਸੀ.ਐਚ.), ਡਾ ਸੁਧੀਰ ਵਰਮਾ, ਡਾ ਐਚ.ਐਸ.ਰੇਖੀ, ਡਾ ਮਨਮੋਹਨ ਸਿੰਘ, ਡਾ ਵਿਸ਼ਾਲ ਚੋਪੜਾ, ਡਾ ਭਗਵੰਤ ਸਿੰਘ, ਮੋਹਨ ਪ੍ਰਕਾਸ਼ ਗੁਪਤਾ, ਰਾਜੇਸ਼ ਪੰਜੋਲਾ, ਬਿਓੂਰੋ ਚੀਫ ਪੰਜਾਬ ਕੇਸਰੀ ਅਤੇ ਜਗ ਬਾਣੀ, ਵਿਕਾਸ ਪੂਰੀ ਐਮ.ਡੀ ਫਾਸਟਵੇਅ, ਡਾਂ ਹਰਜਿੰਦਰ ਸਿੰਘ (ਜਰਮਨ) ਪ੍ਰੀਤ ਮੋਹਨ ਸਿੰਘ (ਅਮਰੀਕਾ), ਸੁਖਵਿੰਦਰ ਖੋਸਲਾ, ਅਨਿਲ ਭਾਰਤੀ ਕੋਸਿਸ਼, ਐਸ.ਐਸ. ਛਾਬੜਾ, ਸਮੀਰ ਅਰੋੜਾ, ਜੱਤਵਿੰਦਰ ਗਰੇਵਾਲ, ਪਰਮਿੰਦਰ ਭਲਵਾਨ,ਰੁਪਿੰਦਰ ਕੋਰ, ਵਿਨੈ ਸ਼ਰਮਾ, ਜਗਤਾਰ ਸਿੰਘ ਜੱਗੀ, ਉਪਕਾਰ ਸਿੰਘ ਆਦਿ ਹਾਜ਼ਰ ਸਨ।