Jammu Kashmir Doda Encounter: ਜੰਮੂ-ਕਸ਼ਮੀਰ ’ਚ 3 ਥਾਵਾਂ ’ਤੇ Encounter, ਕੁਪਵਾੜਾ ’ਚ 2 ਅੱਤਵਾਦੀ ਢੇਰ

Jammu Kashmir
Jammu Kashmir: ਕੁਪਵਾੜਾ 'ਚ ਦੋ ਅੱਤਵਾਦੀ ਢੇਰ, ਘੁਸਪੈਠ ਦੀ ਕੋਸ਼ਿਸ਼ ਨਾਕਾਮ

ਡੋਡਾ ’ਚ ਅੱਤਵਾਦੀਆਂ ਨੇ ਅਸਥਾਈ ਕੈਂਪ ’ਤੇ ਕੀਤਾ ਹਮਲਾ

  • 2 ਜਵਾਨ ਹੋਏ ਹਨ ਜ਼ਖਮੀ

ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਕੇਰਨ ਇਲਾਕੇ ’ਚ ਫੌਜ ਨੇ ਮੁਕਾਬਲੇ ’ਚ 2 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਫੌਜ ਨੂੰ ਇੱਥੇ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਅੱਤਵਾਦੀਆਂ ਤੇ ਫੌਜ ਵਿਚਕਾਰ ਮੁਕਾਬਲਾ ਹੋਇਆ, ਜੋ ਅਜੇ ਵੀ ਜਾਰੀ ਹੈ। ਦੂਜੇ ਪਾਸੇ ਡੋਡਾ ’ਚ ਵੀ ਦੋ ਥਾਵਾਂ ’ਤੇ ਮੁਕਾਬਲੇ ਚੱਲ ਰਹੇ ਹਨ। ਵੀਰਵਾਰ ਤੜਕੇ ਅੱਤਵਾਦੀਆਂ ਦੇ ਹਮਲੇ ’ਚ ਦੋ ਜਵਾਨ ਜ਼ਖਮੀ ਹੋਏ ਹਨ। Jammu Kashmir Doda Encounter

ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਕਸਤੀਗੜ੍ਹ ਖੇਤਰ ਦੇ ਜੱਦਨ ਬਾਟਾ ਪਿੰਡ ’ਚ ਬੁੱਧਵਾਰ ਦੇਰ ਰਾਤ ਸਕੂਲ ’ਚ ਸਥਾਪਿਤ ਅਸਥਾਈ ਸੁਰੱਖਿਆ ਕੈਂਪ ’ਤੇ ਗੋਲੀਬਾਰੀ ਕੀਤੀ। ਇਸ ’ਚ ਦੋ ਜਵਾਨ ਜ਼ਖਮੀ ਹੋ ਗਏ। ਫੌਜ ਨੇ ਗੋਲੀਬਾਰੀ ਕੀਤੀ ਤਾਂ ਅੱਤਵਾਦੀ ਜੰਗਲ ਵੱਲ ਭੱਜੇ, ਜਿੱਥੇ ਫੌਜ ਨੇ ਉਨ੍ਹਾਂ ਨੂੰ ਘੇਰ ਲਿਆ। ਫੌਜ ਤੇ ਅੱਤਵਾਦੀਆਂ ਵਿਚਕਾਰ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ’ਚ ਇੱਕ ਹੋਰ ਥਾਂ ’ਤੇ ਮੁਕਾਬਲਾ ਚੱਲ ਰਿਹਾ ਹੈ। Jammu Kashmir Doda Encounter

ਡੋਡਾ-ਕਠੂਆ ’ਚ 24 ਅੱਤਵਾਦੀਆਂ ਦੇ ਲੁਕੇ ਹੋਣ ਦਾ ਸੁਰਾਗ | Jammu Kashmir Doda Encounter

ਜੰਮੂ ਖੇਤਰ ’ਚ ਪਿਛਲੇ 84 ਦਿਨਾਂ ’ਚ ਹੋਏ 10 ਅੱਤਵਾਦੀ ਹਮਲਿਆਂ ’ਚ 12 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਫੌਜ ਨੇ ਹੁਣ ਸਭ ਤੋਂ ਵੱਡਾ ਸਰਚ ਆਪਰੇਸਨ ਸ਼ੁਰੂ ਕਰ ਦਿੱਤਾ ਹੈ। ਫੌਜੀ ਸੂਤਰਾਂ ਮੁਤਾਬਕ ਇਸ ਮੁਹਿੰਮ ’ਚ ਫੌਜ ਤੇ ਜੰਮੂ-ਕਸਮੀਰ ਪੁਲਿਸ ਦੇ 7000 ਜਵਾਨ, 8 ਡਰੋਨ, ਹੈਲੀਕਾਪਟਰ ਤੇ 40 ਦੇ ਕਰੀਬ ਸ਼ਨੀਫਰ ਡੌਗ ਤਾਇਨਾਤ ਕੀਤੇ ਗਏ ਹਨ। ਜ਼ਿਆਦਾਤਰ ਸਿਪਾਹੀ ਰਾਸ਼ਟਰੀ ਰਾਈਫਲਜ ਤੇ ਪੁਲਿਸ ਦੇ ਵਿਸ਼ੇਸ਼ ਕਮਾਂਡੋ ਹਨ। ਇਨ੍ਹਾਂ ਨੂੰ ਡੋਡਾ ਤੇ ਕਠੂਆ ਜ਼ਿਲ੍ਹਿਆਂ ਦੇ ਪੀਰ ਪੰਜਾਲ ਰੇਂਜ ਦੇ ਜੰਗਲਾਂ ’ਚ ਲਾਂਚ ਕੀਤਾ ਗਿਆ ਹੈ। ਇੱਥੇ ਪੰਜ ਸਥਾਨਾਂ ਦੀ ਪਛਾਣ ਕੀਤੀ ਗਈ ਹੈ। ਸੁਰੱਖਿਆ ਬਲਾਂ ਨੂੰ ਇੱਥੇ ਕਰੀਬ 24 ਅੱਤਵਾਦੀਆਂ ਦੀ ਮੌਜੂਦਗੀ ਦਾ ਸੁਰਾਗ ਮਿਲਿਆ ਹੈ। ਇਨ੍ਹਾਂ ’ਚ ਉਹ ਅੱਤਵਾਦੀ ਵੀ ਸ਼ਾਮਲ ਹਨ, ਜਿਨ੍ਹਾਂ ਦਾ ਡੋਡਾ ਦੇ ਦੇਸਾ ਜੰਗਲ ’ਚ ਫੌਜ ਨਾਲ ਮੁਕਾਬਲਾ ਹੋਇਆ ਸੀ। ਇਸ ’ਚ 5 ਜਵਾਨ ਸ਼ਹੀਦ ਹੋ ਗਏ ਸਨ। Jammu Kashmir Doda Encounter

ਲੜਾਈ ਲੰਬੀ ਚੱਲੇਗੀ, ਖਾਣ-ਪੀਣ ਦੀਆਂ ਵਸਤਾਂ ਨਾਲ ਤਾਇਨਾਤ ਸਿਪਾਹੀ | Jammu Kashmir Doda Encounter

ਇੱਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਡੋਡਾ ਤੇ ਕਠੂਆ ਪੰਜ ਮਹੀਨਿਆਂ ਤੋਂ ਅੱਤਵਾਦ ਦਾ ਕੇਂਦਰ ਬਣੇ ਹੋਏ ਹਨ। ਕਠੂਆ ਦੇ ਬਦਨੋਟਾ ਤੋਂ ਡੋਡਾ ਦੇ ਧਾਰੀ ਗੋਟੇ ਤੇ ਬੱਗੀ ਤੱਕ ਕਰੀਬ 250 ਕਿਲੋਮੀਟਰ ਦੀ ਦੂਰੀ ’ਤੇ ਅੱਤਵਾਦੀਆਂ ਦੇ ਲੁਕੇ ਹੋਣ ਦੇ ਸਬੂਤ ਮਿਲੇ ਹਨ। ਇੱਥੇ 20 ਵਰਗ ਕਿਲੋਮੀਟਰ ਦਾ ਵੱਡਾ ਇਲਾਕਾ ਹੈ ਜਿੱਥੋਂ ਅੱਤਵਾਦੀ ਆਸਾਨੀ ਨਾਲ ਪਹਾੜਾਂ ’ਤੇ ਚੜ੍ਹ ਕੇ ਘਾਤਕ ਹਮਲੇ ਕਰ ਸਕਦੇ ਹਨ, ਇਸ ਲਈ ਇਨ੍ਹਾਂ ਪਹਾੜਾਂ ’ਤੇ ਖਾਣ-ਪੀਣ ਦੀਆਂ ਚੀਜਾਂ ਤੇ ਗੋਲਾ-ਬਾਰੂਦ ਨਾਲ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ। Jammu Kashmir Doda Encounter