ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News ਜੰਮੂ-ਕਸ਼ਮੀਰ: ...

    ਜੰਮੂ-ਕਸ਼ਮੀਰ: ਅੱਤਵਾਦੀ ਹਮਲੇ ‘ਚ ਐੱਸਪੀਓ ਸ਼ਹੀਦ

    Terrorist Attack Sachkahoon

    ਜੰਮੂ-ਕਸ਼ਮੀਰ: ਅੱਤਵਾਦੀ ਹਮਲੇ ‘ਚ ਐੱਸਪੀਓ ਸ਼ਹੀਦ 

    ਸ਼੍ਰੀਨਗਰ। ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲੇ ‘ਚ ਅੱਤਵਾਦੀ ਹਮਲੇ ‘ਚ (Terrorist Attack) ਜ਼ਖਮੀ ਹੋਏ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ. ਪੀ. ਓ.) ਦੇ ਭਰਾ ਦੀ ਐਤਵਾਰ ਤੜਕੇ ਮੌਤ ਹੋ ਗਈ ਐੱਸਪੀਓ ਦੀ ਪਛਾਣ ਇਸ਼ਫਾਕ ਅਹਿਮਦ ਅਤੇ ਉਸ ਦੇ ਭਰਾ ਉਮਰ ਜਾਨ ਵਜੋਂ ਹੋਈ ਹੈ, ਜੋ ਵਿਦਿਆਰਥੀ ਸੀ। ਦੋਵਾਂ ਨੂੰ ਸ਼ਨੀਵਾਰ ਨੂੰ ਬਡਗਾਮ ਦੇ ਚਡਬਗ ਇਲਾਕੇ ‘ਚ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਇਸ਼ਫਾਕ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਦਮ ਤੋੜ ਦਿੱਤਾ, ਜਦਕਿ ਗੰਭੀਰ ਰੂਪ ‘ਚ ਜ਼ਖਮੀ ਉਮਰ ਦੀ ਅੱਜ ਹਸਪਤਾਲ ‘ਚ ਮੌਤ ਹੋ ਗਈ। ਇਸ਼ਫਾਕ ਪਿਛਲੇ ਚਾਰ ਦਿਨਾਂ ਵਿੱਚ ਕਸ਼ਮੀਰ ਵਿੱਚ ਮਾਰਿਆ ਜਾਣ ਵਾਲਾ ਦੂਜਾ ਪੁਲਿਸ ਮੁਲਾਜ਼ਮ ਹੈ। ਇਸ ਤੋਂ ਪਹਿਲਾਂ 22 ਮਾਰਚ ਨੂੰ ਸ੍ਰੀਨਗਰ ਦੇ ਜੂਨੀਮਾਰ ਸੌਰਾ ਇਲਾਕੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਗੋਲੀਬਾਰੀ ਵਿੱਚ ਮੌਤ ਹੋ ਗਈ ਸੀ। ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here