ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਰਿਹਾਅ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਰਿਹਾਅ

ਸ਼੍ਰੀਨਗਰ। ਜੰਮੂ-ਕਸ਼ਮੀਰ ਸਰਕਾਰ ਨੇ 7 ਮਹੀਨੇ ਤੱਕ ਨਜ਼ਰਬੰਦ ਰੱਖੇ ਜਾਣ ਤੋਂ ਬਾਅਦ ਰਾਜ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ (Farooq Abdullah) ਨੂੰ ਸ਼ੁੱਕਰਵਾਰ ਸਵੇਰੇ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਫਾਰੂਖ ਅਬਦੁੱਲਾ ਸ਼੍ਰੀਨਗਰ ਦੇ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਧਾਰਾ 370 ਦੇ ਅੰਤ ਦੇ ਬਾਅਦ ਤੋਂ ਹੀ ਸ਼੍ਰੀਨਗਰ ਦੇ ਗੁਪਕਾਰ ਰੋਡ ਸਥਿਤ ਉਨ੍ਹਾਂ ਦੇ ਘਰ ‘ਚ ਨਜ਼ਰਬੰਦ ਰੱਖਿਆ ਗਿਆ ਸੀ। ਰਿਹਾਈ ਦਾ ਆਦੇਸ਼ ਜਾਰੀ ਹੋਣ ਦੇ ਕੁਝ ਘੰਟੇ ਬਾਅਦ ਫਾਰੂਖ ਦੀ ਇਕ ਤਸਵੀਰ ਵੀ ਸਾਹਮਣੇ ਆਈ, ਜਿਸ ‘ਚ ਉਹ ਆਪਣੇ ਪਰਿਵਾਰ ਨਾਲ ਖੜ੍ਹੇ ਦਿਖਾਈ ਦਿੱਤੇ। ਫਾਰੂਖ ਨੇ ਕਿਹਾ ਕਿ ਉਹ ਜਲਦ ਹੀ ਦਿੱਲੀ ਜਾ ਕੇ ਸੰਸਦ ਦੀ ਕਾਰਵਾਈ ‘ਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਸਰਕਾਰ ਦੇ ਪ੍ਰਮੁੱਖ ਸਕੱਤਰ ਸ਼ਾਲੀਨ ਕਾਬਰਾ ਨੇ ਫਾਰੂਖ ਅਬਦੁੱਲਾ ‘ਤੇ ਪੀ.ਐੱਸ.ਏ. ਲਗਾਏ ਜਾਣ ‘ਤੇ ਆਦੇਸ਼ ਨੂੰ ਵਾਪਸ ਲੈ ਲਿਆ ਸੀ। ਸਰਕਾਰ ਨੇ ਫਾਰੂਖ ‘ਤੇ 15 ਸਤੰਬਰ ਨੂੰ ਪੀ.ਐੱਸ.ਏ. ਲਗਾਇਆ ਗਿਆ ਸੀ ਅਤੇ ਇਸ ਦੇ ਬਾਅਦ ਇਸ ਨੂੰ 13 ਦਸੰਬਰ ਤੋਂ ਤਿੰਨ ਮਹੀਨੇ ਲਈ ਫਿਰ ਵਧਾ ਦਿੱਤਾ ਗਿਆ ਸੀ। 13 ਮਾਰਚ ਨੂੰ ਇਸ ਦੀ ਮਿਆਦ ਖਤਮ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Farooq Abdullah

LEAVE A REPLY

Please enter your comment!
Please enter your name here