ਜੰਮੂ ਕਸ਼ਮੀਰ। ਸਾਬਕਾ ਵਿੱਤ ਮੰਤਰੀ ਅਲਤਾਫ਼ ਬੁਖਾਰੀ ਨੇ ਨਵੀਂ ਪਾਰਟੀ ਦਾ ਐਲਾਨ

ਜੰਮੂ ਕਸ਼ਮੀਰ। ਸਾਬਕਾ ਵਿੱਤ ਮੰਤਰੀ ਅਲਤਾਫ਼ ਬੁਖਾਰੀ ਨੇ ਨਵੀਂ ਪਾਰਟੀ ਦਾ ਐਲਾਨ

ਸ੍ਰੀ ਨਗਰ। ਜੰਮੂ ਕਸ਼ਮੀਰ ਦੇ ਸਾਬਕਾ ਵਿੱਤ ਮੰਤਰੀ ਅਲਤਾਫ ਬੁਖਾਰੀ (Altaf Bukhari) ਨੇ ਐਤਵਾਰ ਨੂੰ ਇਕ ਨਵੀਂ ਰਾਜਨੀਤਿਕ ਪਾਰਟੀ ‘ਜੰਮੂ ਕਸ਼ਮੀਰ ਅਪਨੀ ਪਾਰਟੀ’ ਦਾ ਐਲਾਨ ਕੀਤਾ। ਜਿਸ ਵਿਚ ਪੀਡੀਪੀ ਸਮੇਤ ਹੋਰ ਸਮੂਹਾਂ ਦੇ ਜਾਣੇ ਪਛਾਣੇ ਚਿਹਰੇ ਸ਼ਾਮਲ ਕੀਤੇ ਗਏ ਹਨ। ਜੇ-ਕੇਏਪੀ ਦੇ ਪ੍ਰਧਾਨ ਚੁਣੇ ਗਏ ਬੁਖਾਰੀ ਨੇ ਕਿਹਾ ਕਿ ਨਵੀਂ ਪਾਰਟੀ ਦਾ ਮੁੱਖ ਏਜੰਡਾ ਜੰਮੂ-ਕਸ਼ਮੀਰ ਵਸਨੀਕਾਂ ਦੇ ਜ਼ਮੀਨਾਂ ਅਤੇ ਨੌਕਰੀਆਂ ਦੇ ਨਿਵਾਸ ਅਧਿਕਾਰਾਂ ਦੀ ਬਹਾਲੀ ਹੋਣਾ ਹੋਵੇਗਾ।

ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੋਰ ਪਾਰਟੀਆਂ ਤੋਂ ਵੱਖਰੀ ਹੋਵੇਗੀ। ਪ੍ਰਮੁੱਖ ਚਿਹਰਿਆਂ ਵਿੱਚ ਸਾਬਕਾ ਮੰਤਰੀ ਅਤੇ ਪੀਡੀਪੀ ਦੇ ਸੰਸਥਾਪਕ ਮੈਂਬਰ ਗੁਲਾਮ ਹਸਨ ਮੀਰ, ਸਾਬਕਾ ਮੰਤਰੀ ਅਤੇ ਪੀਡੀਪੀ ਦੇ ਜਨਰਲ ਸਕੱਤਰ ਦਿਲਾਵਰ ਮੀਰ ਅਤੇ ਸਾਬਕਾ ਮੰਤਰੀ ਚੌਧਰੀ ਜ਼ੁਲਫੀਕਾਰ ਅਹਿਮਦ, ਮੁਹੰਮਦ ਅਹਿਸਰਾਫ ਮੀਰ ਆਦਿ ਸਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਅਪਨੀ ਪਾਰਟੀ (ਜੇ-ਕੇਏਪੀ) ਦਾ ਨਾਂਅ ਦਿੰਦਿਆਂ ਕਿਹਾ, ਅਸੀਂ ਇੱਕ ਵਿਹਾਰਕ, ਰਾਜਨੀਤਿਕ ਮੰਚ ਬਣਾਉਣ ਦਾ ਸੰਕਲਪ ਲਿਆ ਹੈ ਜੋ ਲੋਕਾਂ ਦੀਆਂ ਇੱਛਾਵਾਂ ਦੇ ਅਨੁਸਾਰ ਕੰਮ ਕਰਦਾ ਹੈ ਅਤੇ ਜਿੱਥੇ ਲੋਕ ਰਾਜਨੀਤਿਕ ਪ੍ਰਕਿਰਿਆ ਦੇ ਅਸਲ ਹਿੱਸੇਦਾਰ ਹੁੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।