– ਜਲਾਲਾਬਾਦ ਤੋਂ ਰਮਿੰਦਰ ਆਵਲਾ ਰਹੇ ਜੇਤੂ
– ਅਕਾਲੀ ਉਮੀਦਵਾਰ ਨੂੰ 15 ਹਜਾਰ ਤੋਂ ਜਿਆਦਾ ਵੋਟਾਂ ਨਾਲ ਹਰਾਇਆ
– ਲੋਕਾਂ ਨੇ ਕਾਂਗਰਸ ਪਾਰਟੀ ‘ਚ ਵਿਸ਼ਵਾਸ ਦਿਖਾਇਆ: ਆਵਲਾ
ਜਲਾਲਾਬਾਦ, ਸੱਚ ਕਹੂੰ ਨਿਊਜ਼। ਪੰਜਾਬ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਜਲਾਲਾਬਾਦ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਵੱਡੀ ਜਿੱਤ ਪ੍ਰਾਪਤ ਕਰ ਲਈ ਹੈ। ਆਵਲਾ ਨੇ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਨੂੰ ਕਾਫੀ ਜ਼ਿਆਦਾ ਵੋਟਾਂ ਨਾਲ ਹਰਾਇਆ ਹੈ। ਆਵਲਾ ਨੇ ਅਕਾਲੀ ਉਮੀਦਵਾਰ ਨੂੰ 15 ਹਜਾਰ ਤੋਂ ਜਿਆਦਾ ਵੋਟਾਂ ਨਾਲ ਹਰਾ ਕੇ ਜਲਾਲਾਬਾਦ ਸੀਟ ‘ਤੇ ਕਬਜ਼ਾ ਕਰ ਲਿਆ ਹੈ। (Jalalabad)
ਆਵਲਾ ਨੇ ਅੱਜ ਸ਼ੁਰੂ ਤੋਂ ਹੀ ਅਕਾਲੀ ਦਲ ਦੇ ਉਮੀਦਵਾਰ ਤੋਂ ਵਾਧਾ ਬਣਾਇਆ ਹੋਇਆ ਸੀ ਤੇ ਇਹ ਵਾਧਾ ਹਰ ਰਾਊਂਡ ‘ਚ ਹੋਰ ਵੀ ਜ਼ਿਆਦਾ ਹੁੰਦਾ ਗਿਆ ਤੇ ਆਖਰ ਕਾਂਗਰਸੀ ਉਮੀਦਵਾਰ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਚਿੱਤ ਕਰਦਿਆਂ ਇਹ ਸੀਟ ਆਪਣੇ ਨਾਂਅ ਕਰ ਲਈ। ਆਪਣੀ ਇਸ ਜਿੱਤ ‘ਤੇ ਰਮਿੰਦਰ ਆਵਲਾ ਨੇ ਕਿਹਾ ਕਿ ਉਹਨਾਂ ਦੀ ਅਕਾਲੀ ਦਲ ਦੇ ਗੜ ‘ਚ ਇਹ ਜਿੱਤ ਸਿੱਧ ਕਰਦੀ ਹੈ ਕਿ ਲੋਕਾਂ ਨੇ ਕਾਂਗਰਸ ਪਾਰਟੀਆਂ ਦੀਆਂ ਨੀਤੀਆਂ ਤੇ ਵਿਕਾਸ ‘ਚ ਵਿਸ਼ਵਾਸ ਦਿਖਾਇਆ ਹੈ। ਅਕਾਲੀ ਦਲ ਨੇ ਇਸ ਹਲਕੇ ਦੀ ਬਹੁਤ ਜ਼ਿਆਦਾ ਅਣਦੇਖੀ ਕੀਤੀ ਹੈ ਪਰ ਉਹ ਹੁਣ ਇਲਾਕੇ ਦੇ ਵਿਕਾਸ ਲਈ ਜੀਅ ਜਾਨ ਲਾ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।