ਇਟਲੀ ‘ਚ ਤਾਇਵਾਂਡੋ ਖੇਡ ‘ਚ ਜੌਹਰ ਵਿਖਾਏਗਾ ਦੀਕਸ਼ਿਤ ਜਾਖੜ
ਸਰਸਾ (ਸੁਨੀਲ ਵਰਮਾ) | ਖੇਡਾਂ ਤੇ ਸਿੱਖਿਆ ਦੇ ਖੇਤਰ ‘ਚ ਨਿੱਤ ਨਵੇਂ ਮੀਲ ਪੱਥਰ ਸਥਾਪਿਤ ਕਰਨ ਵਾਲੇ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ ਕਾਲਜ ਦੇ ਡੀਪੀਐੱਡ ਦੂਜਾ ਸਾਲ ਦੇ ਦੀਕਸ਼ਿਤ ਜਾਖੜ ਦਾ ਇਟਲੀ ਦੇ ਨਪੌਲੀ ‘ਚ ਹੋਣ ਵਾਲੀ ਵਰਲਡ ‘ਵਰਸਿਟੀ ਤਾਇਵਾਂਡੋ ਲਈ ਚੋਣ ਹੋਈ ਹੈ ਉਨ੍ਹਾਂ ਦੀ ਇਸ ਸ਼ਾਨਦਾਰ ਉਪਲੱਬਧੀ ‘ਤੇ ਚੌ. ਦੇਵੀਲਾਲ ‘ਵਰਸਿਟੀ ਦੇ ਚਾਂਸਲਰ ਪ੍ਰੋ. ਵਿਜੈ ਕਾਇਤ, ਰਜਿਸਟਰਾਰ ਡਾ. ਰਾਕੇਸ਼ ਵਧਵਾ, ਦੇਵਿਵਿ. ਦੇ ਖੇਡ ਸਕੱਤਰ ਹੰਸਰਾਜ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਐੱਸਬੀ ਆਨੰਦ ਇੰਸਾਂ, ਸ਼ਾਹ ਸਤਿਨਾਮ ਜੀ ਸਪੋਰਟਸ ਇੰਚਾਰਜ਼ ਚਰਨਜੀਤ ਇੰਸਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਉੱਜਲ ਭਵਿੱਖ ਦੀ ਕਾਮਨਾ ਕੀਤੀ ਦੂਜੇ ਪਸੇ ਚੁਣੇ ਗਏ ਖਿਡਾਰੀ ਦੀਕਸ਼ਿਤ ਜਾਖੜ ਨੇ ਆਪਣੀ ਸਫਲਤਾ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਦਿੱਤੀਆਂ ਪਵਿੱਤਰ ਸਿੱਖਿਆਵਾਂ ਤੇ ਅਸ਼ੀਰਵਾਦ ਨੂੰ ਦਿੱਤਾ
ਦੀਕਸ਼ਿਤ ਜਾਖੜ ਨੇ 63 ਤੋਂ 68 ਕਿਗ੍ਰਾ. ਭਾਰ ਵਰਗ ‘ਚ ਸੀਡੀਐੱਲਯੂ ਵੱਲੋਂ ਖੇਡਦਿਆਂ ਚੈਂਪੀਅਨਸ਼ਿਪ ‘ਚ ਸਿਲਵਰ ਤਮਗਾ ਹਾਸਲ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।