ਭਗਵਾਨ ਸ੍ਰੀ ਰਾਮ ਦੀ ਦਿੱਬ ਦ੍ਰਿਸ਼ਟੀ ਸ਼ਿਸ਼ਟਾਚਾਰ, ਸੱਭਿਅਤਾ ਅਤੇ ਮਹਿਮਾ ਨੂੰ ਉਜਾਗਰ ਕਰਨ ਵਾਲਾ 22 ਜਨਵਰੀ 2024 ਦਾ ਦਿਨ ਭਾਰਤ ਦੇ ਇਤਿਹਾਸ ਦੇ ਪੰਨਿਆਂ ’ਚ ਦਰਜ ਹੋ ਰਿਹਾ ਹੈ। ਕਰੋੜਾਂ ਦੇਸ਼ਵਾਸੀ ਬਹੁਤ ਹੀ ਉਤਸੁਕਤਾ ਅਤੇ ਬੇਸਬਰੀ ਨਾਲ ਇਸ ਦਿਨ ਦੀ ਉਡੀਕ ਕਰ ਰਹੇ ਸਨ। ਭਾਰਤੀ ਸੰਸਕ੍ਰਿਤੀ, ਸੱਭਿਅਤਾ ਅਤੇ ਧਰਮ ਦੀ ਨਜ਼ਰ ਨਾਲ ਇਹ ਦਿਨ ਇਤਿਹਾਸਕ ਅਤੇ ਬੇਮਿਸਾਲ ਹੋਵੇਗਾ।
ਬਹੁਤ ਸੋਚ-ਸਮਝ ਕੇ ਬਣਾਏ ਗਏ ਸਾਡੇ ਸੰਵਿਧਾਨ ’ਚ ਵੱਖ-ਵੱਖ ਤਜ਼ਵੀਜਾਂ ਹੋਣ ਦੇ ਬਾਵਜੂਦ ਪੱਛਮੀ ਸੰਸਕ੍ਰਿਤੀ ਅਤੇ ਸਮਾਜ ਦੇ ਪ੍ਰਭਾਵ ਕਾਰਨ ਕਈ ਤਰ੍ਹਾਂ ਦੀਆਂ ਕੁਰੀਤੀਆਂ ਸਾਡੇ ਸਮਾਜ ’ਚ ਅੱਜ ਵੀ ਮੌਜ਼ੂਦ ਹਨ। ਰਾਮ ਰਾਜ ਮਨੁੱਖੀ ਕਲਿਆਣ ਦੇ ਆਦਰਸ਼ਾਂ ਨਾਲ ਭਰਪੂਰ ਇੱਕ ਅਜਿਹਾ ਰਾਜ ਸੀ ਜਿਸ ਵਿਚ ਨਿਸੁਆਰਥ ਪਰਜਾ ਦੀ ਸੇਵਾ, ਨਿਰਪੱਖ ਆਦਰਸ਼ ਨਿਆਂ ਪ੍ਰਬੰਧ, ਸੁਖੀ ਅਤੇ ਖੁਸ਼ਹਾਲ ਸਮਾਜ ਪ੍ਰਬੰਧ ਸੀ।
Ayodhya Ram Mandir
ਆਮ ਲੋਕਾਂ ਦੇ ਦਿਲਾਂ ’ਚ ਸਮੁੰਦਰ ਪਾਰ ਜਾਣ ਦੀ ਹਿੰਮਤ ਪੈਦਾ ਕਰਕੇ ਅਤੇ ਮਹਾਂਬਲੀ ਰਾਵਣ ਦੀ ਅਜਿੱਤ ਸੈਨਾ ਨੂੰ ਹਰਾ ਕੇ ਸ੍ਰੀ ਰਾਮ ਜੀ ਨੇ ਸਿੱਧ ਕੀਤਾ ਕਿ ਸਿਰਫ਼ ਸੈਨਾ ਬਲ ਹੀ ਵੀਰਤਾ ਦਾ ਪ੍ਰਤੀਕ ਨਹੀਂ ਹੁੰਦਾ, ਆਪਣੀ ਵੀਰਤਾ ਦੇ ਦਮ ’ਤੇ ਹਰ ਚੁਣੌਤੀ ’ਤੇ ਜਿੱਤ ਪਾਈ ਜਾ ਸਕਦੀ ਹੈ। ਸਾਡੇ ਦੇਸ਼ ਦਾ ਸ਼ਾਸਨ ਸੱਤਾ ਦਾ ਮਾਪਦੰਡ ਰਾਮ ਰਾਜ ਹੀ ਹੈ ਜਿਸ ਦੀ ਨੀਂਹ ਤਿਆਗ ਹੈ। ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਜੀ ਨੇ ਫਰਜ ਦੇ ਪਾਲਣ ਦੀ ਜੋ ਸਿੱਖਿਆ ਦਿੱਤੀ ਉਹ ਅੱਜ ਵੀ ਰਾਹ ਦਿਖਾਉਂਦੀ ਹੈ।
ਇਸ ਸਿੱਖਿਆ ਨਾਲ ਇਹ ਰਾਸ਼ਟਰ ਹਰ ਦਿਨ, ਹਰ ਪਲ ਪ੍ਰੇਰਿਤ ਹੁੰਦਾ ਹੈ ਇਸ ਲਈ ਉਨ੍ਹਾਂ ਦੀ ਜਨਮਭੂਮੀ ’ਤੇ ਉਨ੍ਹਾਂ ਦੇ ਨਾਂਅ ਦੇ ਪਵਿੱਤਰ ਮੰਦਰ ਦੀ ਸਥਾਪਨਾ ਨੂੰ ਲੈ ਕੇ ਉਤਸ਼ਾਹਿਤ ਹੈ। ਫਿਲਹਾਲ ਇਹ ਮੌਕਾ ਕਿਸੇ ਧਰਮ, ਜਾਤੀ, ਮਤ, ਪੰਥ, ਪਾਰਟੀ, ਮਜ਼ਹਬ, ਸਮਾਜ ਜਾਂ ਭਾਈਚਾਰੇ ਦਾ ਵਿਸ਼ਾ ਨਹੀਂ ਹੈ। ਇਸ ਪ੍ਰੋਗਰਾਮ ਨਾਲ ਦੇਸ਼ ਅਤੇ ਦੁਨੀਆ ’ਚ ਸਮਭਾਵ, ਸਦਭਾਵ, ਪ੍ਰੇਮ ਅਤੇ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਜਾਣੀ ਚਾਹੀਦੀ ਹੈ। ਇਸ ਭਾਰਤੀ ਵਿਸ਼ਾਲ ਇਤਿਹਾਸਕ ਮਹਾਂਉਤਸਵ ਨੂੰ ਪੂਰੀ ਸ਼ਰਧਾ, ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਜਾਣਾ ਚਾਹੀਦਾ ਹੈ, ਇਸ ’ਚ ਹੀ ਪ੍ਰਭੂ ਸ੍ਰੀ ਰਾਮ ਅਤੇ ਸ੍ਰੀ ਰਾਮ ਮੰਦਰ ਦੀ ਸਾਰਥਿਕਤਾ ਹੈ। ਲੋਕ ਰੋਮ-ਰੋਮ ’ਚ ਅੰਤਰਮੁਖੀ ਰਾਮ ਨੂੰ ਪਛਾਣਨ, ਤਾਂ ਕਲਿਆਣ ਜ਼ਰੂਰ ਹੋਵੇਗਾ।
Ram Mandir : ਪੰਜ ਸਦੀਆਂ ਦਾ ਇੰਤਜ਼ਾਰ ਹੋਵੇਗਾ ਖਤਮ, ਡੇਰਾ ਸੱਚਾ ਸੌਦਾ ’ਚ ਹੋਵੇਗਾ ਸਿੱਧਾ ਪ੍ਰਸਾਰਣ