ਜੈ ਮਿਲਾਪ ਲੈਬੋਰੇਟਰੀ ਐਸੋਸੀਏਸ਼ਨ ਪੰਜਾਬ ਵੱਲੋਂ 23 ਜੂਨ ਨੂੰ ਬੰਦ ਦਾ ਸੱਦਾ

ਜੈ ਮਿਲਾਪ ਲੈਬੋਰੇਟਰੀ ਐਸੋਸੀਏਸ਼ਨ ਪੰਜਾਬ ਵੱਲੋਂ 23 ਜੂਨ ਨੂੰ ਬੰਦ ਦਾ ਸੱਦਾ

ਲਹਿਰਾਗਾਗਾ (ਰਾਜ ਸਿੰਗਲਾ)। ਜੁਆਇੰਟ ਅਲਾਇਡ ਇੰਡੀਪੈਡੈਂਟ ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ ਪੰਜਾਬ (ਜੈ ਮਲਾਪ) ਦੀ ਸੂਬਾ ਕਮੇਟੀ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ 23 ਜੂਨ ਨੂੰ ਸਾਰੇ ਜ਼ਿਲ੍ਹੇ ਦੀਆਂ ਲੈਬੋਰੇਟਰੀਆਂ ਬੰਦ ਰਹਿਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੈ ਮਿਲਾਪ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੰਜੇ ਜੈਨ ਗਰਗ ਲਹਿਰਾਗਾਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਕਲੀਨੀਕਲ ਇੰਸਟਾਬਲਾਇਸਮੈਂਟ ਐਕਟ ਲਾਗੂ ਕਰਨ ਜਾ ਰਹੀ ਹੈ।

ਜਿਸ ਨੂੰ ਸਰਕਾਰ ਨੇ ਬੰਦ ਕਮਰਿਆਂ ਵਿੱਚ ਬਹਿ ਕੇ ਤਿਆਰ ਕੀਤਾ ਹੈ। ਜਿਸ ਨਾਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੱਡੀ ਤਾਕਤ ਦੇ ਕੇ ਜੋ ਛੋਟੀਆਂ ਲੈਬੋਰੇਟਰੀਆਂ ਹਨ ,ਜੋ ਛੋਟੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਤੱਕ ਲੋਕਾਂ ਨੂੰ ਸਸਤੇ ਰੇਟ ‘ਤੇ ਸੇਵਾਵਾਂ ਦਿੰਦੇ ਹਨ ਨੂੰ ਖਤਮ ਕਰਨ ਜਾ ਰਹੀ ਹੈ ਤਾਂ ਜੋ ਵੱਡੇ ਕਾਰਪੋਰੇਟ ਲੈਬੋਰਟਰੀਆਂ ਵਾਲੇ ਆਪਣੀ ਮਨਮਰਜ਼ੀ ਦੇ ਰੇਟ ਵਧਾ ਕੇ ਲੋਕਾਂ ਨੂੰ ਲੁੱਟ ਸਕਣ। ਇਸ ਲਈ ਜੈ ਮਿਲਾਪ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਅਸੀਂ 23 ਜੂਨ ਨੂੰ ਪੰਜਾਬ ਦੀਆਂ ਸਮੂਹ ਲੈਬੋਰੇਟਰੀਆਂ ਨੂੰ ਮੁਕੰਮਲ ਬੰਦ ਕਰਕੇ ਸੀ.ਈ.ਐਕਟ ਦਾ ਵਿਰੋਧ ਕਰਾਂਗੇ ਅਤੇ ਸਬੰਧਿਤ ਬਲਾਕ ਅਤੇ ਡਿਵੀਜ਼ਨਾਂ ਐੱਸਡੀਐਮ ਨੂੰ ਅਤੇ ਜ਼ਿਲ੍ਹਿਆਂ ਵਿੱਚ ਡੀਸੀ ਨੂੰ ਮੰਗ ਪੱਤਰ ਦੇਵਾਂਗੇ ਅਤੇ ਆਪਣੀ ਗੱਲ ਸਰਕਾਰ ਤੱਕ ਪਹੁੰਚਦੀ ਕਰਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।