ਸ੍ਰੀ ਜਲਾਲਆਣਾ ਸਾਹਿਬ ਦੇ ਜਗਤਾਰ ਇੰਸਾਂ ਨੇ ਕੀਤਾ ਇਹ ਕਮਾਲ, ਮਿਲ ਰਹੀਆਂ ਹਨ ਵਧਾਈਆਂ, ਜਾਣੋਂ….

Sri Jalalana Sahib

ਕੋਰੋਨਾ ਦੌਰਾਨ 1026 ਕੋਰਸਾਂ ਦੇ ਸਰਟੀਫਿਕੇਟ ਹਾਸਲ ਕਰਕੇ ਬਣਾਇਆ ਸੀ ਵਿਸ਼ਵ ਰਿਕਾਰਡ | Sri Jalalana Sahib

ਓਢਾਂ (ਸੱਚ ਕਹੂੰ ਨਿਊਜ਼/ਰਾਜੂ)। ਪਿੰਡ ਸ੍ਰੀ ਜਲਾਲਆਣਾ ਸਾਹਿਬ ਦੇ ਵਸਨੀਕ ਜਗਤਾਰ ਇੰਸਾਂ ਨੂੰ ਵਿਸ਼ਵ ਮਨੁੱਖੀ ਅਧਿਕਾਰ ਸੰਗਠਨ ਜੰਮੂ-ਕਸ਼ਮੀਰ ਵੱਲੋਂ ਡਾਕਟਰੇਟ ਦੀ ਆਨਰੇਰੀ ਡਿਗਰੀ ਦਿੱਤੀ ਗਈ ਹੈ। ਜਗਤਾਰ ਇੰਸਾਂ ਨੂੰ ਇਹ ਡਿਗਰੀ ਯੂਪੀਐਸਈ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਨਾ ਦੇਣ ਅਤੇ ਹੋਰ ਸਮਾਜਿਕ ਕੰਮਾਂ ਲਈ ਔਰਤਾਂ ਦੇ ਸੁਧਾਰ ਲਈ ਦਿੱਤੀ ਗਈ ਹੈ। ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜਗਤਾਰ ਇਸੰਾਂ ਇਸ ਸਮੇਂ ਆਈਟੀਆਈ ਅਤੇ ਏਡੀਸੀਏ ਦਾ ਡਿਪਲੋਮਾ ਪੂਰਾ ਕਰਨ ਤੋਂ ਬਾਅਦ ਸਾਈਬਰ ਸੁਰੱਖਿਆ ਲਈ ਤਿਆਰੀ ਕਰ ਰਹੇ ਹਨ। ਜਗਤਾਰ ਇੰਸਾਂ ਪਿਛਲੇ ਕਰੀਬ ਸਾਢੇ 3 ਸਾਲਾਂ ਤੋਂ ਯੂਪੀਐੱਸਈ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਪੁਲਿਸ ਦੇ ਵਰਿਸ਼ਠ ਅਧਿਕਾਰੀਆਂ ਨਾਲ ਮਿਲ ਕੇ ਪ੍ਰੇਰਨਾ ਦੇ ਰਹੇ ਹਨ। (Sri Jalalana Sahib)

ਜਿਸ ’ਚ ਸਾਈਬਰ ਅਪਰਾਧ ਤੋਂ ਬਚਣਾ, ਸੋਸ਼ਲ ਮੀਡੀਆ ਸੁਰੱਖਿਆ ਅਤੇ ਮਨੁੱਖੀ ਅਧਿਕਾਰ ਸ਼ਾਮਲ ਹਨ। ਕਰੀਬ 29 ਸਾਲਾਂ ਦੇ ਜਗਤਾਰ ਇੰਸਾਂ ਨੇ ਕੋਰੋਨਾ ਦੇ ਦੌਰ ਦੌਰਾਨ 1026 ਆਨਲਾਈਨ ਕੋਰਸ ਕਰਕੇ ਸਰਟੀਫਿਕੇਟ ਹਾਸਲ ਕੀਤੇ ਸਨ। ਜਿਸ ਕਾਰਨ ਉਸ ਦਾ ਨਾਂਅ ਕੌਮਾਂਤਰੀ ਬੁੱਕ ਆਫ ਵਰਲਡ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਹੋਇਆ। ਇਸ ਤੋਂ ਇਲਾਵਾ ਜਗਤਾਰ ਇੰਸਾਂ ਨੂੰ ਡਾ. ਬੀਆਰ ਅੰਬੇਦਕਰ ਰਤਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ : ਟੀਮ ਇੰਡੀਆ ਦੇ ਪਹਾੜ ਅੱਗੇ ਬੌਣੀਂ ਸਾਬਤ ਹੋਈ ਇੰਗਲੈਂਡ ਦੀ ਟੀਮ

ਡਾ. ਜਗਤਾਰ ਇੰਸਾਂ ਨੇ ਇਸ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ, ਇਹ ਸਭ ਉਨ੍ਹਾਂ ਦੇ ਪਵਿੱਤਰ ਅਸ਼ੀਰਵਾਦ ਸਦਕਾ ਹੀ ਸੰਭਵ ਹੋ ਸਕਿਆ। ਡਾ. ਜਗਤਾਰ ਇੰਸਾਂ ਪਿੰਡ ਪੱਧਰ ’ਤੇ 15 ਮੈਂਬਰੀ ਕਮੇਟੀ ’ਤੇ ਵੀ ਸੇਵਾਵਾਂ ਨਿਭਾਉਂਦੇ ਹਨ। ਉਹ ਲੋਕਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਰਾਮ-ਨਾਮ ਨਾਲ ਜੋੜਦੇ ਹਨ ਅਤੇ ਸਮਾਜ ਸੇਵਾ ਅਤੇ ਖੇਡਾਂ ਵੱਲ ਵੀ ਪ੍ਰੇਰਿਤ ਕਰਦੇ ਹਨ। (Sri Jalalana Sahib)

LEAVE A REPLY

Please enter your comment!
Please enter your name here