ਜਗਦੀਸ਼ ਗਗਨੇਜਾ ਦੀ ਸਿਹਤ ਦੀ ਜਾਂਚ ਲਈ ਏਮਜ਼ ਤੋਂ ਪੁੱਜੀ ਟੀਮ

ਲੁਧਿਆਣਾ, (ਰਾਮ ਗੋਪਾਲ ਰਾਏਕੋਟੀ) ਰਾਸ਼ਟਰੀ ਸਵੈਸੇਵਕ ਸੰਘ ਪੰਜਾਬ ਦੇ ਸਹਿ ਸੰਘ ਸੰਚਾਲਕ ਅਤੇ ਸੇਵਾ ਮੁਕਤ ਬ੍ਰਗੇਡੀਅਰ ਜਗਦੀਸ਼ ਗਗਨੇਜਾ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਸ਼ਨੀਵਾਰ ਸ਼ਾਮ ਕੁੱਝ ਅਣਪਛਾਤੇ ਹਮਲਾਵਰਾਂ ਨੇ ਉਹਨਾਂ ਨੂੰ ਜਲੰਧਰ ਵਿਖੇ ਗੋਲੀਆਂ ਮਾਰ ਕੇ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਸੀ। ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਲੁਧਿਆਣਾ ਦੇ ਹੀਰੋ ਹਾਰਟ ਡੀ ਐਮ ਸੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਸੀ। ਬੀਤੇ ਦਿਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬ੍ਰਗੇਡੀਅਰ ਜਗਦੀਸ਼ ਗਗਨੇਜਾ ਦਾ ਹਾਲ ਚਾਲ ਪੁੱਛਣ ਲੁਧਿਆਣਾ ਦੇ ਹੀਰੋ ਹਾਰਟ ਡੀ ਐਮ ਸੀ ਹਸਪਤਾਲ ਪੁੱਜੇ ਸਨ ਤਾਂ ਉਹਨਾਂÎ ਨੇ ਕਿਹਾ ਸੀ ਕਿ ਜੇ ਲੋੜ ਪਈ ਤਾਂ ਜਗਦੀਸ਼ ਗਗਨੇਜਾ ਨੂੰ ਏਮਜ਼ ਦਿੱਲੀ ਸ਼ਿਫਟ ਕੀਤਾ ਜਾ ਸਕਦਾ ਹੈ। ਪੰ੍ਰਤੂ ਡੀ.ਐਮ.ਸੀ. ਦੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਸ਼ਿਫਟ ਕਰਨ ਦੀ ਥਾਂ ਏਮਜ਼ ਦੇ ਡਾਕਟਰਾਂ ਨੂੰ ਹੀ ਇਥੇ ਲੁਧਿਆਣਾ ਬੁਲਾਉਣਾ ਬੇਹਤਰ ਸਮਝਿਆ। ਬੀਤੇ ਦਿਨ ਪੀ ਜੀ ਆਈ ਚੰਡੀਗੜ ਤੋਂ ਵੀ ਇਕ ਡਾਕਟਰਾਂ ਦੀ ਟੀਮ ਇਥੇ ਪੁੱਜੀ ਸੀ ਤੇ ਉਹਨਾਂ ਹੀਰੋ ਹਾਰਟ ਡੀ ਐਮ ਸੀ ਹਸਪਤਾਲ ਦੇ ਡਾਕਟਰਾਂ ਵਲੋਂ ਗਗਨੇਜਾ ਦੇ ਕੀਤੇ ਜਾ ਰਹੇ ਇਲਾਜ ‘ਤੇ ਸੰਤੁਸ਼ਟੀ ਜਾਹਰ ਕੀਤੀ ਸੀ।
ਇਸ ਮੌਕੇ ਡਾਕਟਰਾਂ ਤੋਂ ਪਤਾ ਲੱਗਾ ਹੈ ਕਿ ਜਗਦੀਸ਼ ਗਗਨੇਜਾ ਦੇ ਤਿੰਨ ਗੋਲੀਆਂ ਵੱਜੀਆਂ ਸਨ। ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਪੰਜ ਗੋਲੀਆਂ ਵੱਜੀਆਂ ਹਨ, ਇਸ ਗੱਲ ਸਬੰਧੀ ਡਾਕਟਰਾਂ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਹਨਾਂ ਦੇ ਸਰੀਰ ਵਿੱਚ ਤਿੰਨ ਗੋਲੀਆਂ ਵੱਜੀਆਂ ਹਨ ਤੇ ਉਹ ਅਜੇ ਉਹਨਾਂ ਦੇ ਸਰੀਰ ਵਿੱਚ ਹੀ ਹਨ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਸੀ ਕਿ ਹਮਲਾਵਰਾਂ ਨੇ ਪੰਜ ਫਾਇਰ ਕੀਤੇ ਸਨ। ਪੰ੍ਰਤੂ ਉਹਨਾਂ ਤੇ ਸਰੀਰ ਵਿੱਚ ਤਿੰਨ ਗੋਲੀਆਂ ਹੀ ਵੱਜੀਆਂ ਹਨ ਤੇ ਦੋ ਹਵਾਈ ਫਾਇਰ ਹੋਏ ਸਨ। ਹੀਰੋ ਹਾਰਟ ਦੇ ਡਾ. ਜੀ.ਐਸ.ਵੰਡਰ ਨੇ ਦੱਸਿਆ ਕਿ ਗੋਲੀਆਂ ਬਾਹਰ ਕੱਢਣਾ ਕੋਈ ਚੁਨੌਤੀ ਨਹੀਂ ਹੈ ਸਗੋਂ ਗੋਲੀਆਂ ਕਾਰਨ ਉਹਨਾਂ ਦੇ ਸਰੀਰ ਵਿੱਚ ਵਧ ਰਹੀ ਇੰਨਫੈਕਸ਼ਨ ਨੂੰ ਰੋਕਣਾ ਇਕ ਚੁਨੌਤੀ ਹੈ। ਉਹਨਾਂ ਦੱਸਿਆ ਕਿ ਗੋਲੀਆਂ ਨਾਲ ਉਹਨਾਂ ਦੀ ਛੋਟੀ ਆਂਤੜੀ ‘ਚ ਪੰਜ ਵੱਡੀ ‘ਚ ਤਿੰਨ ਤੇ ਇਕ ਛਾਤੀ ‘ਚ ਛੇਦ ਹੋਇਆ ਹੈ। ਉਹਨਾਂ ਕਿਹਾ ਕਿ ਇਸ ਨਾਲ ਇੰਨਫੈਕਸ਼ਨ ਵਧ ਰਹੀ ਹੈ ਜਿਸ ਨੂੰ ਰੋਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬ੍ਰਿਗੇਡੀਅਰ ਗਗਨੇਜਾ ਲਈ ਆਉਣ ਵਾਲੇ 72 ਘੰਟੇ ਅਤਿ ਸੰਵੇਦਨਾਸ਼ੀਲ ਹਨ।