ਪਿੰਡ ਨੰਗਲ ਕਲਾਂ ’ਚ ਕਾਂਗਰਸੀ ਮੌਜੂਦਾ ਪੰਚਾਇਤ ਮੈਂਬਰ ਜਗਦੀਪ ਸਿੰਘ ਦੀ ਚਿੱਟੇ ਨਸ਼ੇ ਨਾਲ ਹੋਈ ਮੌਤ
ਸਰਦੂਲਗੜ੍ਹ (ਗੁਰਜੀਤ ਸ਼ੀਹ)। ਪਿੰਡ ਨੰਗਲ ਕਲਾਂ ਦੇ ਮੋਜੂਦਾ ਪੰਚ ਕਾਂਗਰਸ ਪਾਰਟੀ ਨਾਲ ਸਬੰਧਤ ਜਗਦੀਪ ਸਿੰਘ ਉਰਫ਼ ਮੰਗਾ (24) ਪੁੱਤਰ ਤੇਜਾ ਸਿੰਘ ਦੀ ਚਿੱਟੇ ਕਾਰਨ ਮੌਤ ਹੋ ਗਈ। ਸਮੂਹ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਰਾਮਦਿੱਤਾ ਵਾਲਾ ਚੌਂਕ ’ਚ ਧਰਨਾ ਲਗਾਕੇ ਕਿ ਮਾਨਸਾ-ਸਰਸਾ ਕੌਮੀ ਮਾਰਗ ਬੰਦ ਕਰ ਦਿੱਤਾ ਹੈ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਧਰਨੇ ਦੌਰਾਨ ਦੱਸਿਆ ਕਿ ਪਿੰਡ ਦੇ ਹੀ ਵਿਅਕਤੀ ਵਾਹਵਾ ਸੀ ਪੁੱਤਰ ਜਰਨੈਲ ਸਿੰਘ ਨਾਲ ਦੋਸਤੀ ਸੀ ਉਸਦੇ ਘਰ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੇ ਉਸ ’ਤੇ ਵੀ ਕਥਿਤ ਦੋਸ਼ ਲਗਾਏ ਹਨ ਕਿ ਪੁਲਿਸ ਨੂੰ ਵਾਰ ਵਾਰ ਸੂਚਨਾ ਦੇਣ ਦੇ ਬਾਵਜੂਦ ਵੀ ਕੋਈ ਉਚਿਤ ਕਾਰਵਾਈ ਨਹੀਂ ਕੀਤੀ।
ਜਿਸ ਕਰਕੇ ਇਸ ਘਟਨਾ ਨਾਲ ਸਬੰਧਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਪਿੰਡਾਂ ’ਚ ਵਿੱਕਦੇ ਨਸ਼ੇ ਬੰਦ ਕਰਾਏ ਜਾਣ। ਇਸ ਘਟਨਾ ਸਥਾਨ ’ਤੇ ਪੁੱਜੇ ਡੀਐਸਪੀ ਸੰਜੀਵ ਗੋਇਲ ਅਤੇ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ’ਚ ਪੀੜਤ ਪਰਿਵਾਰ ਜੋ ਵੀ ਬਿਆਨ ਲਿਖਵਾਉਣਗੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚਾਹੇ ਕੋਈ ਪੁਲਿਸ ਕਰਮਚਾਰੀ ਵੀ ਕਿਉਂ ਨਾ ਹੋਵੇ।
ਚੱਲਦੀ ਕਾਰ ਨੂੰ ਲੱਗੀ ਅੱਗ, ਪਿਓ ਪੁੱਤ ਨੇ ਕਾਰ ’ਚੋਂ ਛਾਲ ਮਾਰਕੇ ਬਚਾਈ ਜਾਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ













