ਮਨਪ੍ਰੀਤ ਸਿੰਘ ਮੰਨਾ
ਅੱਜ-ਕੱਲ੍ਹ ਜਦੋਂ ਵੀ ਟੀ. ਵੀ੍ਹ ਜਾਂ ਅਖਬਾਰਾਂ ਨੂੰ ਵੇਖਿਆ ਜਾਂਦਾ ਹੈ ਤਾਂ ਉਨ੍ਹਾਂ ‘ਚ ਜਿਆਦਾਤਰ ਖਬਰਾਂ ਸੜਕ ਹਾਦਸਿਆਂ ਨਾਲ ਸਬੰਧਤ ਕਾਫ਼ੀ ਹੱਦ ਤੱਕ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਹਾਦਸਿਆਂ ਵਿੱਚ ਕਾਫ਼ੀ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹ ਕੇ ਜਾਂ ਵੇਖ ਕੇ ਲੋਕਾਂ ਨੂੰ ਥੋੜ੍ਹਾ ਸਮਾਂ ਕੱਢ ਕੇ ਉਨ੍ਹਾਂ ਦੇ ਪਿੱਛੇ ਕੀ ਕਾਰਨ ਹੈ ਜਾਂ ਹੋ ਸਕਦੇ ਹਨ ‘ਤੇ ਵਿਚਾਰ ਕਰਕੇ ਸੁਧਾਰ ਜਰੂਰ ਕਰਨਾ ਚਾਹੀਦਾ ਹੈ ।
ਟਰੈਫਿਕ ਨਿਯਮਾਂ ਨੂੰ ਨਾ ਮੰਨਣਾ ਸਭ ਤੋਂ ਵੱਡਾ ਕਾਰਨ:
ਜਿਵੇਂ-ਜਿਵੇਂ ਵਾਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਉਵੇਂ-ਉਵੇਂ ਸੜਕਾਂ ‘ਤੇ ਵਾਹਨਾਂ ਦੀ ਭੀੜ ਵੀ ਓਨੀ ਹੀ ਤੇਜੀ ਨਾਲ ਵਧ ਰਹੀ ਹੈ ਇਸਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੁੱਝ ਟਰੈਫਿਕ ਨਿਯਮ ਬਣਾਏ ਜਾਂਦੇ ਹਨ ਤਾਂ ਕਿ ਕੋਈ ਬੁਰੀ ਘਟਨਾ ਨਾ ਵਾਪਰੇ ਇਨ੍ਹਾਂ ਨਿਯਮਾਂ ਦਾ ਪਾਲਣ ਜੇਕਰ ਠੀਕ ਢੰਗ ਨਾਲ ਕੀਤਾ ਜਾਵੇ ਤਾਂ ਕੋਈ ਹਾਦਸਾ ਹੋ ਹੀ ਨਹੀਂ ਸਕਦਾ ਇਸ ਨਾਲ ਜਿੱਥੇ ਆਪਣੀ ਜਾਨ ਦੀ ਸੁਰੱਖਿਆ ਹੋਵੇਗੀ, Àੁੱਥੇ ਹੀ ਦੂਸਰਿਆਂ ਦਾ ਵੀ ਕੋਈ ਜਾਨੀ ਜਾਂ ਵਿੱਤੀ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਹੈ।
ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਸ਼ਾਇਦ ਹੋ ਰਹੀਆਂ ਦਿਖਾਵਾ ਸਾਬਿਤ:
ਟਰੈਫਿਕ ਨਿਯਮਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਕੂਲਾਂ, ਕਾਲਜਾਂ ਅਤੇ ਜਨਤਕ ਥਾਂਵਾਂ ‘ਤੇ ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਕੀਤੀਆਂ ਜਾਂਦੀਆਂ ਹਨ। ਸ਼ਾਇਦ ਇਹ ਦਿਖਾਵਾ ਹੀ ਸਾਬਤ ਹੋ ਰਹੀਆਂ ਹਨ। ਇਸਨੂੰ ਲੈ ਕੇ ਅਖਬਾਰਾਂ ਨੂੰ ਰਿਪੋਰਟ ਭੇਜਣ ਲਈ ਫੋਟੋ ਖਿਚਵਾ ਲਈ ਜਾਂਦੀ ਹੈ, ਰਿਪੋਰਟ ਵੀ ਆ ਜਾਂਦੀ ਹੈ, ਪਰ ਗਰਾਊਂਡ ਪੱਧਰ ‘ਤੇ ਕੰਮ ਠੀਕ ਨਹੀਂ ਹੋ ਰਿਹਾ ਫਿਰ ਵੀ ਆਏ ਦਿਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਇਨ੍ਹਾਂ ਚੀਜਾਂ ਦੇ ਨਾਲ ਵੀ ਇਨ੍ਹਾਂ ਹਾਦਸਿਆਂ ਵਿਚ ਕੋਈ ਕਮੀ ਨਹੀਂ ਆਈ।
ਟਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਕੀਤਾ ਜਾਵੇ ਲਾਗੂ:
ਟਰੈਫਿਕ ਨਿਯਮਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਨੂੰਨ ਨੂੰ ਲਾਗੂ ਕਰਵਾਉਣ ਵਿੱਚ ਥੋੜ੍ਹਾ ਢਿਲਾਪਣ ਵਿਖਾਇਆ ਜਾਂਦਾ ਹੈ, ਉਹਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਣਾ ਚਾਹੀਦਾ ਹੈ ਜੋ ਵੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਸਦੇ ਪ੍ਰਤੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਉਸਦੀ ਸਿਫਾਰਿਸ਼ ਕੋਈ ਵੀ ਕਰੇ ਉਸ ‘ਤੇ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ਫਿਰ ਜਾ ਕੇ ਟਰੈਫਿਕ ਨਿਯਮਾਂ ਨੂੰ ਲਾਗੂ ਕਰਵਾਇਆ ਜਾ ਸਕਦਾ ਹੈ ।
ਪੁਲਿਸ ਅਧਿਕਾਰੀ ਧਰੁਵ ਦਹੀਆ ਵੱਲੋਂ ਕੀਤੀ ਗਈ ਨਿਯਮਾਂ ਵਿੱਚ ਸਖ਼ਤੀ ਬਣਦੀ ਰਹੀ ਹੈ ਚਰਚਾ ਦਾ ਵਿਸ਼ਾ:
ਇਨ੍ਹਾਂ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪ੍ਰਸ਼ਾਸਨ ਦੇ ਕਈ ਅਧਿਕਾਰੀ ਸਖ਼ਤੀ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ, ਜਿਨ੍ਹਾਂ ਦੀ ਚਰਚਾ ਹੁੰਦੀ ਰਹਿੰਦੀ ਹੈ ਪੁਲਿਸ ਅਧਿਕਾਰੀ ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ ਦਸੂਹਾ ਵਿੱਚ ਡੀ. ਐਸ. ਪੀ. ਦੇ ਰੂਪ ਵਿੱਚ ਤੈਨਾਤ ਹੋਏ, ਉਨ੍ਹਾਂ ਵੱਲੋਂ ਕੀਤੀ ਗਈ ਸਖਤੀ ਦੇ ਚਲਦੇ ਦਸੂਹਾ ਵਿੱਚ ਕੋਈ ਦੋ ਪਹੀਆ ਚਾਲਕ ਬਿਨਾ ਹੈਲਮੇਟ ਦੇ ਨਹੀਂ ਚਲਦਾ ਸੀ ਕੋਈ ਬੱਸ ਚਾਲਕ ਜਾਂ ਕਾਰ ਚਾਲਕ ਬਿਨਾਂ ਬੈਲਟ ਲਾਏ ਨਹੀਂ ਚਲਦਾ ਸੀ ਥੋੜ੍ਹਾ ਸਮਾਂ ਲੋਕਾਂ ਨੂੰ ਪਰੇਸ਼ਾਨੀ ਤਾਂ ਹੋਈ ਪਰ ਬਾਅਦ ਵਿੱਚ ਸਾਰੇ ਲੋਕਾਂ ਤੇ ਸਮਾਜਿਕ ਸੰਸਥਾਵਾਂ ਨੇ ਪੁਲਿਸ ਅਧਿਕਾਰੀ ਧਰੁਵ ਦਹੀਆ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਵੀ ਕੀਤੀ।
ਬੱਚਿਆਂ ਤੇ ਮਾਪਿਆਂ ਨੂੰ ਵੀ ਕਰਨਾ ਚਾਹੀਦੈ ਪ੍ਰਸ਼ਾਸਨ ਦਾ ਸਹਿਯੋਗ:
ਇਸ ਨਿਯਮਾਂ ਦਾ ਪਾਲਣ ਕਰਵਾਉਣ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਵੀ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਟਰੈਫਿਕ ਨਿਯਮ ਬਣਾਉਣ ਦੇ ਪਿੱਛੇ ਸਭ ਦੀ ਸੁਰੱਖਿਆ ਸਭ ਤੋਂ ਵੱਡਾ ਕਾਰਨ ਹੈ ਜੇਕਰ ਨਿਯਮਾਂ ਦਾ ਪਾਲਣ ਹੋਵੇਗਾ ਤਾਂ ਉਸ ਵਿੱਚ ਸਾਰਿਆਂ ਦਾ ਭਲਾ ਹੀ ਹੈ ਜਦੋਂ ਸੜਕ ਹਾਦਸੇ ਹੁੰਦੇ ਹਨ ਤਾਂ ਮਸ਼ੀਨਰੀ ਇਹ ਨਹੀਂ ਵੇਖਦੀ ਕਿ ਚਲਾਉਣ ਵਾਲਾ ਬੱਚਾ ਹੈ ਜਾਂ ਬਜ਼ੁਰਗ ਹੈ, ਨੁਕਸਾਨ ਹੁੰਦਾ ਹੈ ।
ਹਾਦਸਿਆਂ ਦੇ ਅਸਲ ਦੋਸ਼ੀਆਂ ਨੂੰ ਦਿੱਤੀ ਜਾਵੇ ਸਖ਼ਤ ਸਜ਼ਾ:
ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵਾਧੇ ‘ਚ ਜੇਕਰ ਕਮੀ ਲਿਆਉਣੀ ਹੈ ਤਾਂ ਸੜਕ ਹਾਦਸਿਆਂ ਦੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਨੂੰ ਅੰਜਾਮ ਦਿੱਤਾ ਜਾਣਾ ਚਾਹੀਦਾ ਹੈ ਜੇਕਰ ਸਖ਼ਤੀ ਕੀਤੀ ਜਾਵੇਗੀ ਤਾਂ ਬਾਕੀ ਲੋਕ ਵੀ ਥੋੜ੍ਹਾ ਚੌਕਸ ਹੁੰਦੇ ਹਨ ਤੇ ਨਿਯਮਾਂ ਦਾ ਪਾਲਣ ਕਰਦੇ ਹਨ।
ਪੁਲਿਸ ਦਾ ਸੁਭਾਅ ਦੋਸਤਾਨਾ ਹੋਣਾ ਚਾਹੀਦੈ:
ਪਿੱਛੇ ਜਿਹੇ ਜੋ ਹੁਸ਼ਿਆਰਪੁਰ ਵਿੱਚ ਸੜਕ ਹਾਦਸਾ ਹੋਇਆ ਉਸ ਵਿੱਚ ਜੋ ਪਹਿਲਾ ਕਾਰਨ ਸਾਹਮਣੇ ਆਇਆ ਕਿ ਡਰਾਇਵਰ ਸਾਹਮਣੇ ਲੱਗੀ ਹੋਈ ਨਾਕਾਬੰਦੀ ਨੂੰ ਵੇਖਕੇ ਘਬਰਾ ਗਿਆ ਤੇ ਬੇਕਾਬੂ ਹੋ ਗਿਆ ਜੇਕਰ ਪੁਲਿਸ ਪ੍ਰਸ਼ਾਸਨ ਦਾ ਸੁਭਾਅ ਥੋੜ੍ਹਾ ਜਿਹਾ ਦੋਸਤਾਨਾ ਹੋਵੇ ਤਾਂ ਲੋਕ ਜਿੱਥੇ ਨਿਯਮਾਂ ਦਾ ਪਾਲਣ ਕਰਨਗੇ, ਉੱਥੇ ਹੀ ਕਈ ਸੜਕ ਹਾਦਸਿਆਂ ‘ਤੇ ਵੀ ਵਿਰਾਮ ਲੱਗ ਸਕਦਾ ਹੈ ।
ਮੋਬਾਇਲ ਵੀ ਬਣ ਰਿਹੈ ਵੱਡੀ ਪਰੇਸ਼ਾਨੀ:
ਸੜਕ ਹਾਦਸਿਆਂ ਵਿੱਚ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਮੋਬਾਇਲ ਵੀ ਸਾਹਮਣੇ ਆ ਰਿਹਾ ਹੈ ਜਦੋਂ ਵੀ ਕੋਈ ਨਵਾਂ?ਵਾਹਨ ਖਰੀਦਦਾ ਹੈ, ਚਾਹੇ ਉਹ ਕਾਰ ਹੈ, ਬਾਈਕ ਹੈ, ਉਸ ਵਿੱਚ ਵਾਹਨ ਚਲਾਉਦੇਂ ਸਮੇਂ ਮੋਬਾਇਲ ਦਾ ਪ੍ਰਯੋਗ ਕਰਨ ਨੂੰ ਲੈ ਕੇ ਕਈ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਜਿਵੇਂ ਕਿ ਕਾਰਾਂ ਵਿੱਚ ਬਲੂਟੁਥ ਅਤੇ ਬਾਈਕ ਵਿੱਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਪਰ ਲੋਕ ਇਨ੍ਹਾਂ ਸਹੂਲਤਾਂ ਦਾ ਪ੍ਰਯੋਗ ਨਾ ਕਰਕੇ ਮੋਬਾਇਲ ਦਾ ਪ੍ਰਯੋਗ ਸ਼ਰੇਆਮ ਕਰਦੇ ਹਨ ਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ।
ਸਾਰੇ ਮਿਲ ਕੇ ਕਰਨ ਸਹਿਯੋਗ:
ਅੰਤ ਵਿੱਚ ਇਹੀ ਗੱਲ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਣ ਅਤੇ ਕਾਬੂ ਪਾਉਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਪ੍ਰਸ਼ਾਸਨ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਵੇ, ਜਿੱਥੇ ਜਨਤਾ ਦਾ ਸਹਿਯੋਗ ਜਰੂਰੀ ਹੈ, ਉੱਥੇ ਜਨਤਾ ਸਹਿਯੋਗ ਕਰੇ ਉਦੋਂ ਜਾ ਕੇ ਇਨ੍ਹਾਂ ਹਾਦਸਿਆਂ ‘ਤੇ ਵਿਰਾਮ ਲਾਇਆ ਜਾ ਸਕਦਾ ਹੈ, ਤੇ ਕੀਮਤੀ ਜਾਨਾਂ ਨੂੰ?ਬਚਾਇਆ ਜਾ ਸਕਦਾ ਹੈ।
ਵਾਰਡ ਨੰਬਰ 5,
ਗੜਦੀਵਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।