ਪਟਿਆਲਾ ‘ਚ ਦਿਨੇ ਛਾਇਆ ਹਨ੍ਹੇਰਾ, ਮੀਹ ਪਿਆ

ਪਟਿਆਲਾ ‘ਚ ਦਿਨੇ ਛਾਇਆ ਹਨ੍ਹੇਰਾ, ਮੀਹ ਪਿਆ

ਪਟਿਆਲਾ (ਖੁਸ਼ਵੀਰ ਤੂਰ)। ਪਟਿਆਲਾ ਅਤੇ ਇਸ ਦੇ ਨੇੜਲੇ ਇਲਾਕਿਆਂ ‘ਚ ਹੋਈ ਤੇਜ਼ ਬਾਰਸ਼ ਨਾਲ ਜਿੱਥੇ ਠੰਢ ਵਿੰਚ ਵਾਧਾ ਹੋ ਗਿਆ, ਉੱਥੇ ਹੀ ਦਿਨ ਵੇਲੇ ਹੀ ਹਨ੍ਹੇਰਾ ਛਾ ਗਿਆ। ਅੱਜ ਦੁਪਹਿਰ ਆਏ ਤੇਜ਼ ਮੀਂਹ ਨੇ ਜਿੱਥੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਸੜਕਾਂ ਸਮੇਤ ਨੀਵੀਆਂ ਛਾਵਾਂ ‘ਤੇ ਪਾਣੀ ਖੜ੍ਹਾ ਹੋ ਗਿਆ। (Rain) 

ਅਸਮਾਨ ‘ਚ ਹਨ੍ਹੇਰਾ ਛਾਉਣ ਕਾਰਨ ਦੁਪਹਿਰ ਵੇਲੇ ਹੀ ਵਾਹਣ ਚਾਲਕਾਂ ਨੂੰ ਲਾਈਟਾਂ ਜਗਾ ਕੇ ਆਪਣਾ ਸਫ਼ਰ ਤੈਅ ਕਰਨਾ ਪਿਆ। ਇੱਧਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੀਂਹ ਫ਼ਸਲਾਂ ਲਈ ਚੰਗਾ ਹੈ ਕਿਉਂਕਿ ਕਣਕਾਂ ਦੀ ਬਿਜਾਈ ਲਗਭਗ ਮੁਕੰਮਲ ਹੋ ਚੁੱਕੀ ਹੈ। Rain

  • ਦਿਨ ਵੇਲੇ ਹੀ ਜਗੀਆਂ ਵਾਹਨਾਂ ਦੀਆਂ ਲਾਈਟਾਂ
  • ਨੀਵੀਆਂ ਛਾਵਾਂ ‘ਤੇ ਜਮ੍ਹਾ ਹੋਇਆ ਪਾਣੀ
  • ਇੱਕਦਮ ਤੇਜ਼ ਹੋਏ ਮੀਂਹ ਕਾਰਨ ਰਾਹਗੀਰ ਹੋਏ ਪ੍ਰੇਸ਼ਾਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Rain