ਖੇਡਾਂ ’ਚ ਸ਼ੋਸ਼ਣ ਅਤੇ ਖੇਡ ਸੰਗਠਨਾਂ ’ਚ ਜਿਣਸੀ ਅੱਤਿਆਚਾਰਾਂ ਦਾ ਪਰਦਾਫਾਸ਼ ਹੋਣਾ ਇੱਕ ਗੰਭੀਰ ਮਸਲਾ ਹੈ, ਵਰਲਡ ਚੈਂਪੀਅਨਸ਼ਿਪ, ਕਾਮਨਵੈਲਥ ਗੇਮਸ ਅਤੇ ਏਸ਼ੀਅਨ ਗੇਮਸ ਵਿਚ ਮੈਡਲ ਜਿੱਤ ਚੁੱਕੀ ਪਹਿਲਵਾਨ ਵਿਨੇਸ਼ ਫੌਗਾਟ ਤੋਂ ਲੈ ਕੇ ਸਾਕਸ਼ੀ ਮਲਿਕ ਤੱਕ ਨੇ ਭਾਰਤੀ ਕੁਸ਼ਤੀ ਸੰਘ ਦੇ ਚੇਅਰਮੈਨ ਬਿ੍ਰਜ਼ਭੂਸ਼ਣ ਸ਼ਰਨ ਸਿੰਘ (Sports Associations) ’ਤੇ ਜਿਸ ਤਰ੍ਹਾਂ ਦੇ ਦੋਸ਼ ਲਾਏ ਹਨ। ਉਹ ਬਹੁਤ ਗੰਭੀਰ ਹਨ, ਸ਼ਰਮਨਾਕ ਹਨ ਅਤੇ ਡੂੰਘੀ ਜਾਂਚ ਕਰਵਾਏ ਜਾਣ ਦੀ ਉਮੀਦ ਰੱਖਦੇ ਹਨ ਪਰ ਇਸ ਮੁੱਦੇ ’ਤੇ ਕੇਂਦਰ ਦੇ ਖੇਡ ਮੰਤਰਾਲੇ ਨੇ ਜਿਸ ਤਰ੍ਹਾਂ ਦੀ ਤੁਰੰਤ ਪ੍ਰਕਿਰਿਆ ਦਿੰਦਿਆਂ ਇਸ ਦਾ ਨੋਟਿਸ ਲਿਆ ਹੈ।
ਉਹ ਸਵਾਗਤਯੋਗ ਕਦਮ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਮਹਿਲਾ ਪਹਿਲਵਾਨਾਂ ’ਚ ਹੀ ਸਗੋਂ ਹੋਰ ਮੁਕਾਬਲਿਆਂ ਦੀਆਂ ਮਹਿਲਾ ਖਿਡਾਰਨਾਂ ’ਚ ਵੀ ਆਤਮਵਿਸ਼ਵਾਸ ਜਾਗੇਗਾ ਅਤੇ ਆਪਣੇ ਨਾਲ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਅਨਿਆਂ, ਅੱਤਿਆਚਾਰ ਅਤੇ ਸ਼ੋਸ਼ਣ ਖਿਲਾਫ਼ ਆਵਾਜ਼ ਉਠਾਉਣ ਤੋਂ ਨਹੀਂ ਝਿਜਕਣਗੀਆਂ ਮਹਿਲਾ ਪਹਿਲਵਾਨਾਂ ਨਾਲ ਇਹ ਕਿਵੇਂ ਅਤੇ ਕਿਉਂ ਹੋਇਆ ਕਿ ਸੱਚਾਈ ਉਜਾਗਰ ਹੋਣ ਤੋਂ ਪਹਿਲਾਂ ਇਨ੍ਹਾਂ ਤਮਾਮ ਖਿਡਾਰੀਆਂ ਨੂੰ ਭਾਰਤੀ ਕੁਸ਼ਤੀ ਸੰਘ ਅੰਦਰ ਜਾਂ ਖੇਡ ਮੰਤਰਾਲੇ ਦੇ ਬਣਾਏ ਢਾਂਚੇ ਵਿਚ ਕਿਤੇ ਵੀ ਆਪਣੀ ਗੱਲ ’ਤੇ ਸੁਣਵਾਈ ਦਾ ਭਰੋਸਾ ਨਹੀਂ ਹੰੁਦਾ ਹੋਇਆ ਦਿਖਾਈ ਦਿੱਤਾ ਅਤੇ ਉਹ ਆਪਣੀਆਂ ਮੰਗਾਂ ਨਾਲ ਜੰਤਰ-ਮੰਤਰ ’ਤੇ ਧਰਨਾ ਦੇਣ ਨੂੰ ਮਜ਼ਬੂਰ ਹੋ ਗਏ?
ਚਰਿੱਤ ਅਤੇ ਸਾਖ ’ਤੇ ਗੰਭੀਰ ਦਾਗ (Sports Associations)
ਖੇਡਾਂ ’ਚ ਭਾਰਤ ਦੀ ਸਥਿਤੀ ਨੂੰ ਦੁਨੀਆ ’ਚ ਮਜ਼ਬੂਤੀ ਦੇਣ ਵਾਲੇ ਅੰਤਰਰਾਸ਼ਟਰੀ ਖਿਡਾਰੀ ਜਦੋਂ ਅਜਿਹੇ ਅੱਤਿਆਚਾਰ, ਅਨਿਆਂ ਅਤੇ ਜਿਣਸੀ ਸ਼ੋਸ਼ਣ ਦੇ ਸ਼ਿਕਾਰ ਹੋ ਸਕਦੇ ਹਨ ਤਾਂ ਉੱਭਰਦੇ ਖਿਡਾਰੀਆਂ ਨਾਲ ਕੀ-ਕੀ ਹੁੰਦਾ ਹੋਵੇਗਾ, ਮਹਿਜ਼ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਖੇਡ ਸੰਘਾਂ ਦੇ ਚਰਿੱਤਰ ਅਤੇ ਸਾਖ ’ਤੇ ਗੰਭੀਰ ਦਾਗ ਹੈ, ਹਾਲਾਂਕਿ ਅਜਿਹਾ ਦਾਗ ਪਹਿਲੀ ਵਾਰ ਨਹੀਂ ਲੱਗਾ ਹੈ, ਪਹਿਲਾਂ ਹਾਕੀ ਸੰਘ ’ਚ ਅਜਿਹਾ ਦੋਸ਼ ਲੱਗਾ ਸੀ।
ਇੱਕ ਲਾਨ ਟੈਨਿਸ ਖਿਡਾਰੀ ਦੇ ਜਿਣਸੀ ਸ਼ੋਸ਼ਣ ਅਤੇ ਫ਼ਿਰ ਖੁਦਕੁਸ਼ੀ ਸਬੰਧੀ ਵੀ ਉਸ ਦੇ ਸੰਘ ਦੇ ਚੇਅਰਮੈਨ ’ਤੇ ਦੋਸ਼ ਲੱਗੇ ਸਨ। ਖੇਡ ਕੋਚਾਂ ’ਤੇ ਤਾਂ ਮਹਿਲਾ ਖਿਡਾਰੀਆਂ ਨੂੰ ਭਰਮਾ ਕੇ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗਦੇ ਰਹਿੰਦੇ ਹਨ, ਪਰ ਸੰਘ ਦੇ ਚੇਅਰਮੈਨ ’ਤੇ ਇਸ ਤਰ੍ਹਾਂ ਵੱਡੇ ਪੈਮਾਨੇ ’ਤੇ ਸ਼ਾਮਲ ਹੋਣ ਦਾ ਦੋਸ਼ ਪਹਿਲੀ ਵਾਰ ਲੱਗਾ ਹੈ, ਜੋ ਮੰਦਭਾਗਾਪੂਰਨ ਹੈ ਇਨ੍ਹਾਂ ਦੋਸ਼ਾਂ ਦੇ ਪਰਿਪੱਖ ’ਚ ਤਮਾਮ ਓਲੰਪਿਕ ਅਤੇ ਰਾਸ਼ਟਰ ਮੰਡਲ ਖੇਡਾਂ ’ਚ ਤਮਗੇ ਜਿੱਤ ਚੁੱਕੇ ਪਹਿਲਵਾਨ ਉਨ੍ਹਾਂ ਦੀ ਹਮਾਇਤ ’ਚ ਉੱਤਰ ਆਏ ਸਨ, ਉਨ੍ਹਾਂ ਦਾ ਗੁੱਸਾ ਅਤੇ ਵਿਰੋਧ ਕਰਨਾ ਜਾਇਜ਼ ਹੈ।
ਲੋਕ-ਨੁਮਾਇੰਦੇ ਅਜਿਹੇ ਨਫ਼ਰਤ ਭਰੇ ਅਤੇ ਸ਼ਰਮਨਾਕ ਕੰਮ ਕਰਨ ਦੀ ਹਿੰਮਤ ਕਿਵੇਂ ਕਰਦੇ ਹਨ
ਬੇਸ਼ੱਕ ਬਿ੍ਰਜ਼ਭੂਸ਼ਣ ਸ਼ਰਨ ਸਿੰਘ ਆਪਣੇ ਬੇਕਸੂਰ ਹੋਣ ਤੇ ਉਨ੍ਹਾਂ ਨੂੰ ਜਬਰੀ ਫਸਾਉਣ ਦਾ ਕਰਾਰ ਦੇ ਰਹੇ ਹੋਣ, ਪਰ ਉਨ੍ਹਾਂ ’ਤੇ ਖਿਡਾਰੀਆਂ ਨੇ ਕਾਫ਼ੀ ਗੰਭੀਰ ਦੋਸ਼ ਲਾਏ ਹਨ ਉਹ ਸੱਤਾ ਪੱਖ ਦੇ ਸਾਂਸਦ ਹਨ, ਇਸ ਲਈ ਖਿਡਾਰੀਆਂ ਦਾ ਭਰੋਸਾ ਨਹੀਂ ਬਣ ਰਿਹਾ ਕਿ ਉਨ੍ਹਾਂ ਖਿਲਾਫ਼ ਕੋਈ ਸਖਤ ਅਨੁਸ਼ਾਸਨਾਤਮਕ ਕਾਰਵਾਈ ਹੋ ਸਕੇਗੀ। (Sports Associations)
ਇਸ ਲਈ ਪਹਿਲਵਾਨਾਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਚੇਅਰਮੈਨ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ ਅਤੇ ਕੁਸ਼ਤੀ ਮਹਾਂਸੰਘ ਦਾ ਮੁੜਗਠਨ ਨਹੀਂ ਕੀਤਾ ਗਿਆ ਤਾਂ ਉਹ ਉਨ੍ਹਾਂ ਖਿਲਾਫ਼ ਐਫ਼ਆਰਆਈ ਦਰਜ ਕਰਵਾਉਣਗੇ ਪਰ ਭਾਜਪਾ ਦੀ ਸਰਕਾਰ ਅਜਿਹੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਸਖ਼ਤ ਕਾਰਵਾਈ ਵੀ ਕਰਦੀ ਹੈ। ਬਿ੍ਰਜ਼ਭੂਸ਼ਣ ਸ਼ਰਨ ਸਿੰਘ ਦੇ ਨਾਲ ਵੀ ਅਜਿਹਾ ਹੀ ਹੋਵੇਗਾ, ਇਸ ’ਚ ਜ਼ਰਾ ਜਿੰਨਾ ਵੀ ਸ਼ੱਕ ਨਹੀਂ ਹੈ।
ਸਵਾਲ ਹੈ ਕਿ ਲੋਕ-ਨੁਮਾਇੰਦੇ ਅਜਿਹੇ ਨਫ਼ਰਤ ਭਰੇ ਅਤੇ ਸ਼ਰਮਨਾਕ ਕੰਮ ਕਰਨ ਦੀ ਹਿੰਮਤ ਕਿਵੇਂ ਕਰਦੇ ਹਨ? ਪਿਛਲੀ ਵਾਰ ਓਲੰਪਿਕ ’ਚ ਜਦੋਂ ਭਾਰਤੀ ਮਹਿਲਾ ਪਹਿਲਵਾਨਾਂ ਨੇ ਤਮਗੇ ਜਿੱਤ ਕੇ ਦੇਸ਼ ਦਾ ਨਾਂਅ ਉੱਚਾ ਕੀਤਾ, ਤਾਂ ਪ੍ਰਧਾਨ ਮੰਤਰੀ ਨੇ ਵੀ ਮਾਣ ਨਾਲ ਵਾਅਦਾ ਕੀਤਾ ਸੀ ਕਿ ਖਿਡਾਰੀਆਂ ਨੂੰ ਕਿਸੇ ਪ੍ਰਕਾਰ ਦੀਆਂ ਸਹੂਲਤਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਪਰ ਸੁਵਿਧਾ ਦੇ ਨਾਲ-ਨਾਲ ਉਨ੍ਹਾਂ ਦੀ ਜਿਨਸੀ ਸੁਰੱਖਿਆ ਜ਼ਿਆਦਾ ਜ਼ਰੂਰੀ ਹੈ।
ਸਭ ਤੋਂ ਜ਼ਿਆਦਾ ਤਮਗਾ ਲੈ ਕੇ ਆਉਂਦੀ ਹੈ ਕੁਸ਼ਤੀ
ਬਿ੍ਰਜ਼ਭੂਸ਼ਣ ਸ਼ਰਨ ਸਿੰਘ ਕਾਫ਼ੀ ਲੰਮੇ ਅਰਸੇ ਤੋਂ ਇਸ ਸੰਘ ਦੇ ਚੇਅਰਮੈਨ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਜੇਕਰ ਕੁਸ਼ਤੀ ਕੋਚਾਂ ’ਤੇ ਵੀ ਜਿਣਸੀ ਸ਼ੋਸ਼ਣ ਦੇ ਕੰਮ ’ਚ ਮੱਦਦ ਕਰਨ ਦੇ ਦੋਸ਼ ਲੱਗਦੇ ਹਨ ਤਾਂ ਇਸ ਦਾ ਅਰਥ ਇਹੀ ਨਿੱਕਲਦਾ ਹੈ ਕਿ ਸਿੰਘ ਸੰਘ ਨੂੰ ਆਪਣੀ ਨਿੱਜੀ ਜਾਇਦਾਦ ਸਮਝ ਰਹੇ ਹਨ ਜਦੋਂਕਿ ਅਸਲ ਵਿਚ ਕੁਸ਼ਤੀ ਸੰਘ ਇੱਕ ਲੋਕਤੰਤਰਿਕ ਤਰੀਕੇ ਨਾਲ ਚੁਣੀ ਜਾਣ ਵਾਲੀ ਸੰਸਥਾ ਹੈ। ਉਂਜ ਵੀ ਅਜਿਹੇ ਸੰਘਾਂ-ਸੰਸਥਾਵਾਂ ’ਤੇ ਸਿਆਸੀ ਲੋਕ ਨਹੀਂ, ਖੇਡ ਸਖਸੀਅਤਾਂ ਨੂੰ ਬਿਰਾਜ਼ਮਾਨ ਕਰਨਾ ਚਾਹੀਦਾ ਹੈ।
ਖਿਡਾਰੀ ਆਪਣੇ ਜਨੂੰਨ ਦੇ ਦਮ ’ਤੇ ਜੇਤੂ (Sports Associations)
ਇਨ੍ਹਾਂ ਸੰਸਥਾਵਾਂ ’ਚ ਅਹੁਦੇਦਾਰਾਂ ਦਾ ਕਾਰਜਕਾਲ ਵੀ ਨਿਸ਼ਚਿਤ ਹੋਣਾ ਚਾਹੀਦਾ ਹੈ ਅਤੇ ਇੱਕ ਟਰਮ ਤੋਂ ਜਿਆਦਾ ਕਿਸੇ ਨੂੰ ਵੀ ਕਾਰਜਭਾਰ ਨਹੀਂ ਦਿੱਤਾ ਜਾਣਾ ਚਾਹੀਦਾ। ਭਾਰਤ ਲਈ ਕੁਸ਼ਤੀ ਹੀ ਇੱਕ ਅਜਿਹੀ ਖੇਡ ਹੈ, ਜੋ ਚਾਹੇ ਓਲੰਪਿਕ ਹੋਵੇ ਜਾਂ ਰਾਸ਼ਟਰਮੰਡਲ ਖੇਡਾਂ, ਸਭ ਤੋਂ ਜ਼ਿਆਦਾ ਤਮਗਾ ਲੈ ਕੇ ਆਉਂਦੀ ਹੈ ਇਸ ਖੇਡ ਨੇ ਦੁਨੀਆ ’ਚ ਭਾਰਤੀ ਖੇਡਾਂ ਦਾ ਝੰਡਾ ਲਹਿਰਾਇਆ ਹੈ, ਭਾਰਤ ਨੇ ਖੇਡਾਂ ਨੂੰ ਇੱਕ ਜੀਵੰਤਤਾ ਅਤੇ ਉਸ ਦੇ ਮਾਣ ਨੂੰ ਇੱਕ ਉੱਚਾਈ ਦਿੱਤੀ ਹੈ। ਇਸ ਦੇ ਖਿਡਾਰੀ ਆਪਣੇ ਜਨੂੰਨ ਦੇ ਦਮ ’ਤੇ ਜੇਤੂ ਹੰੁਦੇ ਰਹੇ ਹਨ ਇਸ ਤਰ੍ਹਾਂ ਦੁਨੀਆ ਭਰ ’ਚ ਭਾਰਤੀ ਪਹਿਲਵਾਨਾਂ ਨੇ ਦੇਸ਼ ਦੇ ਖੇਡ ਝੰਡੇ ਅਤੇ ਮਾਣ ਨੂੰ ਉੱਚਾ ਕੀਤਾ ਹੈ ਅਜਿਹੇ ’ਚ ਜੇਕਰ ਕੁਸ਼ਤੀ ਮਹਾਂਸੰਘ ਦੇ ਚੇਅਰਮੈਨ ਅਤੇ ਕੋਚਾਂ ’ਤੇ ਮਹਿਲਾ ਖਿਡਾਰੀਆਂ ਦੇ ਜਿਣਸੀ ਸ਼ੋਸ਼ਣ ਦਾ ਦੋਸ਼ ਲੱਗ ਰਿਹਾ ਹੈ, ਤਾਂ ਇਸ ਨਾਲ ਦੁਨੀਆ ਭਰ ’ਚ ਭਾਰਤ ਦੀ ਬਦਨਾਮੀ ਹੋ ਰਹੀ ਹੈ ਇਹ ਇੱਕ ਬਦਨੁਮਾ ਦਾਗ ਹੈ, ਇੱਕ ਵੱਡੀ ਤ੍ਰਾਸਦੀਪੂਰਨ ਸਥਿਤੀ ਹੈ ਸ਼ਰਮ ਦਾ ਵਿਸ਼ਾ ਹੈ।
ਦੇਸ਼ ਦਾ ਮਾਣ ਵਧਾਉਣ ਵਾਲੀਆਂ ਮਹਿਲਾ ਪਹਿਲਵਾਨਾਂ ਨੂੰ ਜੇਕਰ ਆਪਣੇ ਮਾਣ-ਸਨਮਾਨ ਦੀ ਰੱਖਿਆ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ, ਤਾਂ ਸਾਡੇ ਖੇਡ ਸੰਘਾਂ ਦੀ ਕਾਰਜਪ੍ਰਣਾਲੀ ਵੀ ਕਟਹਿਰੇ ’ਚ ਆ ਜਾਂਦੀ ਹੈ। ਖਿਡਾਰੀਆਂ ਦੇ ਮਨ ’ਚ ਆਪਣੇ ਸੰਘਾਂ/ਖੇਡ ਸੰਸਥਾਵਾਂ ਲਈ ਮਾਣ ਅਤੇ ਸਨਮਾਨ ਦਾ ਭਾਵ ਹੋਣਾ ਚਾਹੀਦਾ ਹੈ, ਜਦੋਂਕਿ ਉਨ੍ਹਾਂ ’ਚ ਤਿ੍ਰਸਕਾਰ ਅਤੇ ਵਿਦਰੋਹ ਦਾ ਭਾਵ ਹੈ ਤਾਂ ਇਹ ਸ਼ਰਮ ਦੀ ਗੱਲ ਹੈ ਕੋਈ ਵੀ ਖੇਡ ਬੁਨਿਆਦੀ ਰੂਪ ’ਚ ਸ੍ਰੇਸਠ ਆਚਰਣ ਦੀ ਉਮੀਦ ਰੱਖਦੀ ਹੈ, ਖਿਡਾਰੀ ਦੇਸ਼ ਅਤੇ ਸਮਾਜ ਲਈ ਰਾਜਦੂਤ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਇਸ ਮਾਮਲੇ ’ਚ ਭਾਰਤੀ ਖੇਡਾਂ ਦੀ ਮਾਣ-ਮਰਿਆਦਾ ਦਾਅ ’ਤੇ ਲੱਗੀ ਹੈ।
ਸਮੇਂ-ਸਮੇਂ ’ਤੇ ਖੇਡ ਜਗਤ ਤੋਂ ਅਜਿਹੇ ਦੋਸ਼ ਕਿਉਂ ਲੱਗਦੇ ਰਹਿੰਦੇ ਹਨ
ਦੇਸ਼ ਅਤੇ ਦੁਨੀਆ ਦੇ ਤਮਾਮ ਲੋਕਾਂ ਦੀ ਨਜ਼ਰ ਇਸ ਮਾਮਲੇ ’ਤੇ ਲੱਗੀ ਹੈ, ਇਸ ਲਈ ਥੋੜ੍ਹਾ ਸਮਾਂ ਭਾਵੇਂ ਲੱਗੇ, ਦੋਸ਼ਾਂ ’ਚ ਸੱਚ-ਮੁੱਚ ਸੱਚਾਈ ਸੀ ਜਾਂ ਨਹੀਂ, ਇਸ ਗੱਲ ਦਾ ਪਤਾ ਜ਼ਰੂਰ ਲਾਇਆ ਜਾਣਾ ਚਾਹੀਦਾ ਹੈ। ਦੋਵੇਂ ਪੱਖ ਖੁਦ ਦੇ ਸਹੀ ਹੋਣ ਦਾ ਦਾਅਵਾ ਕਰ ਰਹੇ ਹਨ, ਅਕਸਰ ਅਜਿਹੇ ਮਾਮਲਿਆਂ ਨੂੰ ਸਿਆਸੀ ਤਰੀਕਿਆਂ ਨਾਲ ਦਬਾ ਦਿੱਤਾ ਜਾਂਦਾ ਹੈ, ਇਸ ਮਾਮਲੇ ’ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋੋਣਾ ਹੀ ਚਾਹੀਦਾ ਹੈ।
ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਸਮੇਂ-ਸਮੇਂ ’ਤੇ ਖੇਡ ਜਗਤ ਤੋਂ ਅਜਿਹੇ ਦੋਸ਼ ਕਿਉਂ ਲੱਗਦੇ ਰਹਿੰਦੇ ਹਨ ਕਿਉਂ ਮਹਿਲਾ ਖਿਡਾਰੀ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋ ਕੇ ਵੀ ਚੁੱਪ ਧਾਰ ਲੈਂਦੀਆਂ ਹਨ ਕਿ ਕਿਤੇ ਉਨ੍ਹਾਂ ਦਾ ਕਰੀਅਰ ਖਤਮ ਨਾ ਕਰ ਦਿੱਤਾ ਜਾਵੇ ਬਾਸਕਿਟਬਾਲ, ਟੈਨਿਸ, ਹਾਕੀ, ਐਥਲੈਟਿਕਸ ’ਚ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਕਈ ਮਹਿਲਾ ਖਿਡਾਰਨਾਂ ਨੇ ਸਮੇਂ-ਸਮੇਂ ’ਤੇ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਹਨ।
ਭਵਿੱਖ ’ਚ ਅਜਿਹਾ ਨਾ ਹੋਵੇ ਤੇ ਦੇਸ਼ ਦੀਆਂ ਧੀਆਂ ਸੁਰੱਖਿਅਤ ਮਹਿਸੂਸ ਕਰਦਿਆਂ ਖੇਡ ’ਚ ਕਰੀਅਰ ਬਣਾਉਣ, ਇਹ ਯਕੀਨੀ ਕਰਨ ਲਈ ਵੱਖ-ਵੱਖ ਫੈਡਰੇਸ਼ਨਾਂ ਦੇ ਅੰਦਰ ਵੱਖ-ਵੱਖ ਪੱਧਰਾਂ ’ਤੇ ਸ਼ਿਕਾਇਤ ਨਿਵਾਰਨ ਦਾ ਇੱਕ ਸਥਾਈ ਅਤੇ ਕਾਰਗਰ ਤੰਤਰ ਬਣਾਉਣ ’ਤੇ ਵੀ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ ਫ਼ਿਰ ਇਨ੍ਹਾਂ ਮਹੱਤਵਪੂਰਨ ਅਤੇ ਰਾਸ਼ਟਰੀ ਮਾਣ ਵਾਲੇ ਸੰਘਾਂ ’ਚ ਉੱਚਾ ਚਰਿੱਤਰ ਉੱਜਵਲਤਾ, ਮਰਿਆਦਾ, ਨੈਤਿਕਤਾ, ਪ੍ਰਮਾਣਿਕਤਾ ਆ ਸਕੇਗੀ ਅਤੇ ਇਸ ਦੇ ਨਾਲ ਰਾਸ਼ਟਰੀ ਚਰਿੱਤਰ ਬਣੇਗਾ।
ਲਲਿਤ ਗਰਗ
ਇਹ ਲੇਖਕ ਦੇ ਆਪਣੇ ਵਿਚਾਰ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ