ਇੱਕ ਦਲ ਬਦਲੂ ਨੂੰ ਤਿੰਨ ਵਾਰ ਟਿਕਟ ਦਿੱਤੀ ਜਾਣੀ ਬਹੁਤ ਸ਼ਰਮਨਾਕ : ਚਿੰਦਬਰਮ
(ਏਜੰਸੀ) ਪਣਜੀ। ਗੋਵਾ ਵਿਧਾਨ ਸਭਾ ਚੋਣਾਂ ਦੇ ਕਾਂਗਰਸ ਇੰਚਾਰਜ ਪੀ. ਚਿੰਦਬਰਮ ਨੇ ਕਿਹਾ ਹੈ ਕਿ ਇੱਕ ਦਲ ਬਦਲੂ ਨੂੰ ਤਿੰਨ ਵਾਰ ਕਾਂਗਰਸ ਵੱਲੋਂ ਟਿਕਟ ਦਿੱਤਾ ਜਾਣਾ ਪਾਰਟੀ ਦੇ ਇਤਿਹਾਸ ਦਾ ਸ਼ਰਮਨਾਕ ਅਧਿਆਇ ਹੈ ਅਤੇ ਵਰਕਰਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਦੁਹਰਾਈਆਂ ਜਾਣਗੀਆਂ। ਉਹ ਕਾਨਾਕੋਨਾ ’ਚ ਪਾਰਟੀ ਦੇ ਇੱਕ ਪ੍ਰੋਗਰਾਮ ’ਚ ਸੰਬੋਧਨ ਕਰ ਰਹੇ ਸਨ ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਭਰੋਸਾ ਦੇਣ ਆਇਆ ਹਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਭਵਿੱਖ ’ਚ ਨਹੀਂ ਦੁਹਰਾਇਆ ਜਾਵੇਗਾ ਅਤੇ ਇਸ ਸ਼ਰਮਨਾਕ ਅਧਿਆਨ ਹੁਣ ਬੰਦ ਹੋ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੀ ਗੁਆਚੀ ਸ਼ਾਖ ਅਤੇ ਸਨਮਾਨ ਨੂੰ ਹਾਸਲ ਕਰਨ ਦੀ ਹੈ ਅਤੇ ਆਗਾਮੀ ਚੋਣਾਂ ’ਚ ਸਿਰਫ ਉਨ੍ਹਾਂ ਉਮੀਦਵਾਰਾਂ ਨੂੰ ਟਿਕਟ ਦਿੱਤੀ ਜਾਵੇਗੀ, ਜਿਨ੍ਹਾਂ ਦੇ ਨਾਂਅ ਬਲਾਕ ਕਮੇਟੀਆਂ ਵੱਲੋਂ ਤਜਵੀਜ਼ਤ ਕੀਤੇ ਜਾਣਗੇ। ਚਿੰਦਬਰਮ ਨੇ ਕਿਹਾ ਕਿ ਅਸੀਂ ਸਿਰਫ ਉਨ੍ਹਾਂ ਵਿਅਕਤੀਆਂ ’ਚੋਂ ਉਮੀਦਵਾਰਾਂ ਦੀ ਚੋਣ ਕਰਾਂਗੇ, ਜਿਨ੍ਹਾਂ ਦਾ ਨਾਂਅ ਤੁਸੀਂ ਭੇਜੋਗੇ ਤੁਹਾਡੀ ਵਫਾਦਾਰੀ, ਅਸਿਮਤਾ ਅਤੇ ਸਵੀਕਾਰਤਾ ਦੇ ਆਧਾਰ ’ਤੇ ਪਾਰਟੀ ਵਰਕਰਾਂ ਦੇ ਨਾਂਅ ਤਜਵੀਜ਼ਤ ਹੋਣਗੇ ਅਤੇ ਚੌਥਾ ਅਹਿਮ ਕਾਰਕ ਉਮੀਦਵਾਰ ਦੀ ਜਿੱਤਣ ਦੀ ਸਮਰੱਥਾ ਹੈ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸਿਰਫ ਤਿੰਨ ਨਾਂਅ ਦੱਸੋ ਅਤੇ ਅਸੀਂ ਉਨ੍ਹਾਂ ’ਚੋਂ ਉਮੀਦਵਾਰ ਦੀ ਚੋਣ ਕਰ ਲਿਆਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ