ਇਸਤਾਂਬੁਲ ਦੇ ਜੰਗਲ ‘ਚ ਖਾਸ਼ੋਗੀ ਦੀ ਲਾਸ਼ ਦੀ ਭਾਲ

Istanbul, Forest, Searched, Khashoggi, Body

ਦੋ ਅਕਤੂਬਰ ਨੂੰ ਹੋ ਗਏ ਸਨ ਗਾਇਬ

ਇਸਤਾਂਬੁਲ, ਏਜੰਸੀ। ਤੁਰਕੀ ਦੇ ਇਸਤਾਂਬੁਲ ਸਥਿਤ ਬੇਲਗ੍ਰੇਡ ਦੇ ਜੰਗਲ ‘ਚ ਖੋਜੀ ਦਲਾਂ ਨੇ ਵੀਰਵਾਰ ਨੂੰ ਲਾਪਤਾ ਸਾਊਦੀ ਪੱਤਰਕਾਰ ਜਮਾਲ  Khashoggi ਦੀ ਲਾਸ਼ ਨੂੰ ਲੱਭਣਾ ਸ਼ੁਰੂ ਕੀਤਾ ਹੈ। ਸੰਭਾਵਨਾ ਹੈ ਕਿ ਘਟਨਾ ਦੇ ਦਿਨ ਵਪਾਰ ਦੂਤਾਵਾਸ ‘ਤੋਂ ਨਿੱਕਲਣ ਵਾਲਾ ਵਾਹਨ ਜੰਗਲ ਵੱਲ ਗਿਆ ਹੋਵੇਗਾ, ਦੋ ਅਕਤੂਬਰ ਨੂੰ ਖਾਸ਼ੋਗੀ ਦੂਤਾਵਾਸ਼ ਤੋਂ ਗਾਇਬ ਹੋ ਗਏ ਸਨ। ਤੁਰਕੀ ਦੈਨਿਕ ਯੇਨੀਸਫਾਕ ਦੀ ਰਿਪੋਰਟ ਅਨੁਸਾਰ ਖਾਸ਼ੋਗੀ ਇੱਕ ਅਮਰੀਕੀ ਨਿਵਾਸੀ ਸਨ, ਜੋ ਵਾਸ਼ਿੰਗਟਨ ਪੋਸਟ ਲਈ ਕਾਲਮ ਲਿਖਦੇ ਸਨ। ਉਹ ਸਾਊਦੀ ਸਰਕਾਰ ਦੀ ਆਲੋਚਨਾ ਕਰਿਆ ਕਰਦੇ ਸਨ ਅਤੇ ਸੁਧਾਰਵਾਦੀ ਲੇਖ ਵੀ ਲਿਖਦੇ ਸਨ।

ਇਸਤਾਂਬੁਲ ‘ਚ ਦੋ ਅਕਤੂਬਰ ਨੂੰ ਸਾਊਦੀ ਵਪਾਰ ਦੂਤਾਵਾਸ਼ ‘ਚ ਪ੍ਰਵੇਸ਼ ਕਰਨ ਦੇ ਕਾਫੀ ਸਮੇਂ ਬਾਅਦ ਉਹਨਾਂ ਦੀ ਹੱਤਿਆ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੂਤਾਵਾਸ਼ ‘ਚ ਪ੍ਰਵੇਸ਼ ਕਰਨ ਤੋਂ ਬਾਅਦ ਉਹ ਨਹੀਂ ਆਏ। ਤੁਰਕੀ ਪੁਲਿਸ ਸੂਤਰਾਂ ਅਨੁਸਾਰ ਘਟਨਾ ਵਾਲੇ ਦਿਨ ਅਰਬ ਦੇ 15 ਲੋਕਾਂ ਸਮੇਤ ਕਈ ਅਧਿਕਾਰੀ ਇਸਤਾਂਬੁਲ ‘ਚ ਦੋ ਜਹਾਜਾਂ ‘ਚ ਪਹੁੰਚੇ ਅਤੇ ਵਪਾਰ ਦੂਤਾਵਾਸ ਦਾ ਦੌਰਾ ਕੀਤਾ, ਜਦੋਂ ਕਿ ਖਾਸ਼ੋਗੀ ਉਸ ਸਮੇਂ ਦੂਤਾਵਾਸ ‘ਚ ਸਨ। ਸਾਰੇ ਪਹਿਚਾਣੇ ਗਏ ਵਿਅਕਤੀਆਂ ਨੇ ਤੁਰਕੀ ਛੱਡ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।