ਰਾਜਨੀਤੀ ‘ਚ ਵਿਸਾਰੇ ਜਨਤਾ ਦੇ ਮੁੱਦੇ

Issues, Public, Politics

ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾਂ ਸੈਸ਼ਨ ਸਿਰਫ਼ ਰੌਲੇ-ਰੱਪੇ ਦੀ ਭੇਂਟ ਚੜ੍ਹ ਗਿਆ ਸੱਤਾਧਿਰ ਤੇ ਵਿਰੋਧੀਆਂ ਦਰਮਿਆਨ ਰਾਜਨੀਤੀ ਬਹੁਤ ਹੋਈ ਪਰ ਕਿਸੇ ਨੇ ਵੀ ਜਨਤਾ ਦੇ ਮੁੱਦਿਆਂ ਬਾਰੇ ਇੱਕ ਸ਼ਬਦ ਕਹਿਣ ਦੀ ਵੀ ਖੇਚਲ ਨਹੀਂ ਕੀਤੀ ਅਜੇ ਕੱਲ੍ਹ ਦੀ ਗੱਲ ਹੈ ਕਿ ਘੱਗਰ ਦਰਿਆ ‘ਚ ਆਏ ਹੜ੍ਹਾਂ ਕਾਰਨ ਜਿਲ੍ਹਾ ਸੰਗਰੂਰ ਤੇ ਪਟਿਆਲਾ ‘ਚ ਹਜ਼ਾਰਾਂ ਏਕੜ ਫ਼ਸਲ ਤਬਾਹ ਹੋਈ ਹੈ ਘੱਗਰ ਦਾ ਪੱਕਾ ਹੱਲ ਕੱਢਣ ਲਈ ਵਿਰੋਧੀ ਪਾਰਟੀਆਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਦੋ-ਤਿੰਨ ਸਾਲਾਂ ਬਾਦ ਘੱਗਰ ਦੇ ਪਾਣੀ ਨਾਲ ਭਾਰੀ ਨੁਕਸਾਨ ਹੁੰਦਾ ਹੈ ਮਾਨਸੂਨ ਲੰਘਣ ਤੋਂ ਬਾਦ ਘੱਗਰ ਦੀ ਗੱਲ ਵੀ ਆਈ-ਗਈ ਹੋ ਜਾਵੇਗੀ ਭਾਰੀ ਮੀਂਹ ਕਾਰਨ ਬਠਿੰਡਾ ਤਾਂ ਇੱਕ ਟਾਪੂ ਬਣ ਗਿਆ ਸੀ ਜਿੱਥੇ ਛੇ-ਛੇ ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ ਉਸ ਵੇਲੇ ਬਠਿੰਡਾ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਅਤੇ ਕਾਂਗਰਸ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਰਮਿਆਨ ਤਿੱਖੀ ਸ਼ਬਦੀ ਜੰਗ ਵੀ ਹੋਈ ਪਰ ਵਿਧਾਨ ਸਭਾ ‘ਚ ਪਹੁੰਚ ਕੇ ਅਕਾਲੀ ਦਲ ਨੂੰ ਬਠਿੰਡਾ ਦਾ ਡੋਬਾ ਵੀ ਭੁੱਲ ਗਿਆ ਨਸ਼ਿਆਂ ਤੇ ਖੁਦਕੁਸ਼ੀਆਂ ਦੇ ਮਾਮਲੇ ‘ਚ ਵੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸਦਨ ‘ਚ ਚੁੱਪ ਵੱਟੀ ਰੱਖੀ ਆਏ ਦਿਨ ਪੰਜਾਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਹਨ ਹੁਣ ਤਾਂ ਲੜਕੀਆਂ ਦੀ ਵੀ ਨਸ਼ੇ ਨਾਲ ਮੌਤ ਦੀਆਂ ਖ਼ਬਰਾਂ ਆ ਰਹੀਆਂ ਹਨ ਪਰ ਇਸ ਮਾਮਲੇ ‘ਤੇ ਕਿਸੇ ਵੀ ਪਾਰਟੀ ਦੇ ਵਿਧਾਇਕ ਕੋਲ ਨਾ ਤਾਂ ਬੋਲਣ ਦਾ ਸਮਾਂ ਹੈ ਤੇ ਨਾ ਹੀ ਕੋਈ ਇੱਛਾ-ਸ਼ਕਤੀ ਨਜ਼ਰ ਆ ਰਹੀ ਹੈ ਪਿਛਲੇ ਦਿਨੀਂ ਬੱਚਿਆਂ ਦੇ ਨਹਿਰਾਂ ‘ਚ ਡੁੱਬਣ ਦੀਆਂ ਘਟਨਾਵਾਂ ਵਾਪਰੀਆਂ ਹਨ ਲਗਭਗ ਸਾਲ ‘ਚ 30-40 ਮੌਤਾਂ ਨਹਿਰਾਂ ਤੇ ਦਰਿਆਵਾਂ ‘ਚ ਨਹਾਉਣ ਗਏ ਬੱਚਿਆਂ ਦੀਆਂ ਹੁੰਦੀਆਂ ਹਨ ਇਸ ਸਬੰਧੀ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਅਧਿਕਾਰੀਆਂ ਨੂੰ ਕੋਈ ਦਿਸ਼ਾ-ਨਿਰਦੇਸ਼ ਦੇ ਸਕਦੀ ਹੈ ਵਿਰੋਧੀ ਪਾਰਟੀਆਂ ਇਹ ਮਾਮਲਾ ਉਠਾ ਕੇ ਸਰਕਾਰ ਤੋਂ ਮੰਗ ਕਰ ਸਕਦੀਆਂ ਸਨ ਦਰਅਸਲ ਵਿਧਾਨ ਸਭਾ ਜਨਤਾ ਦੀ ਬਿਹਤਰੀ ਲਈ ਕਾਨੂੰਨ ਦਾ ਨਿਰਮਾਣ ਕਰਨ ਵਾਲੀ ਸਭਾ ਹੈ ਜਿੱਥੇ ਲੋਕ ਮਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਆਮ ਜਨਤਾ ਦੀ ਖੂਨ-ਪਸੀਨੇ ਦੀ ਕਮਾਈ ਨਾਲ ਇਕੱਠੇ ਕੀਤੇ ਟੈਕਸਾਂ ਰਾਹੀਂ ਕਰੋੜਾਂ ਰੁਪਏ ਖਰਚੇ ਨਾਲ ਚੱਲਣ ਵਾਲੀ ਵਿਧਾਨ ਸਭਾ ‘ਚ ਲੋਕਤੰਤਰ ਦਾ ਤਮਾਸ਼ਾ ਬਣ ਗਿਆ ਹੈ ਜਿੱਥੇ ਚਰਚਾ ਜਾਂ ਬਹਿਸਾਂ ਘੱਟ ਅਤੇ ਰੌਲਾ ਜ਼ਿਆਦਾ ਪੈਂਦਾ ਹੈ ਵਿਧਾਇਕਾਂ ਦੀ ਜਿੰਮੇਵਾਰੀ ਤੇ ਜਵਾਬਦੇਹੀ ਸਿਰਫ਼ ਪਾਰਟੀ ਰਣਨੀਤੀ ਤੱਕ ਸੀਮਿਤ ਹੋ ਗਈ ਹੈ ਹਲਕੇ ਦੇ ਲੋਕਾਂ ਦੀ ਬਾਤ ਕੋਈ ਨਹੀਂ ਪੁੱਛ ਰਿਹਾ  ਵਿਧਾਇਕ ਹਲਕੇ ਦੇ ਦੌਰੇ ਸਮੇਂ ਲੋਕਾਂ ਦੀਆਂ ਸਮੱਸਿਆਵਾਂ ਬੜੇ ਗੌਰ ਨਾਲ ਸੁਣਦੇ ਹਨ ਪਰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਹੀ ਸਾਰੇ ਵਿਧਾਇਕਾਂ ਨੂੰ  ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਰਟਾ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੇ ਕਿਹੜਾ ਮੁੱਦਾ ਉਠਾਉਣਾ ਹੈ ਅਤੇ ਤਾਂ ਕਿ ਦੂਜੀ ਪਾਰਟੀ ਘੇਰਿਆ ਜਾ ਸਕੇ ਉਂਜ ਕੋਈ ਵਿਰਲਾ ਵਿਧਾਇਕ ਹੀ ਹੁੰਦਾ ਹੈ ਜਿਹੜਾ ਸੱਤਾ ‘ਚ ਹੋਣ ਦੇ ਬਾਵਜ਼ੂਦ ਹਲਕੇ ਖਾਤਰ ਆਪਣੀ ਹੀ ਸਰਕਾਰ ਦੇ ਮੰਤਰੀ ਖਿਲਾਫ਼ ਧਰਨੇ ਦੀ ਚਿਤਾਵਨੀ ਦਿੰਦਾ ਹੈ ਪਰ ਇਹ ਚੀਜ਼ਾਂ ਦੁਰਲੱਭ ਹੁੰਦੀਆਂ ਜਾ ਰਹੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।