ਸਫਲਤਾਪੂਰਵਕ ਪੁਲਾੜ ‘ਚ ਦਾਖਲ
ਸ੍ਰੀ ਹਰੀਕੋਟਾ| ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਆਪਣੇ ਕਮਿਊਨੀਕੇਸ਼ਨ ਸੈਟੇਲਾਈਟ ਜੀਐਸਐਲਵੀ-ਐਫ11/ਜੀਸੈਟ-7ਏ ਨੂੰ ਲਾਂਚ ਕਰ ਦਿੱਤਾ ਗਿਆ ਹੈ ਲਾਂਚਿਕ ਕੁਝ ਦੇਰ ਬਾਅਦ ਉਹ ਸਫਲਤਾਪੂਰਵਕ ਪੁਲਾੜ ‘ਚ ਦਾਖਲ ਹੋ ਗਿਆ ਇਹ ਸੈਟੇਲਾਈਟ ਭਾਰਤੀ ਹਵਾਈ ਫੌਜ ਲਈ ਬਹੁਤ ਖਾਸ ਹੈ ਇਸ ਸੈਟੇਲਾਈਟ ਦੀ ਲਾਗਤ 500-800 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਸ ‘ਚ 4 ਸੋਲਰ ਪੈਨਲ ਲਾਏ ਗਏ ਹਨ, ਜਿਨ੍ਹਾਂ ਜ਼ਰੀਏ ਲਗਭਗ 3.3.ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਇਸ ‘ਚ ਹਾਲ ‘ਚ ਅੱਗੇ ਪਿੱਛੇ ਜਾਣ ਜਾਂ ਉਪਰ ਜਾਣ ਲਈ ਬਾਈ-ਪ੍ਰੋਪੇਲੈਂਟ ਦਾ ਕੈਮੀਕਲ ਪ੍ਰੋਪਲਸ਼ਨ ਸਿਸਟਮ ਵੀ ਦਿੱਤਾ ਗਿਆ ਹੈ
ਜੀਐਸਐਲਵੀ-ਐਫ11 ਦੀ ਇਹ 13ਵੀਂ ਉਡਾਣ ਹੋਵੇਗੀ ਅਤੇ ਸੱਤਵੀਂ ਵਾਰ ਇਹ ਇੰਡੀਜੇਨਸ ਕ੍ਰਾਯੋਨਿਕ ਇੰਜਣ ਦੇ ਨਾਲ ਲਾਂਚ ਹੋਵੇਗਾ ਜ਼ਿਕਰਯੋਗ ਹੈ ਕਿ ਜੀਸੈਟ-7ਏ ਦਾ ਭਾਰ 2,250 ਕਿਲੋਗ੍ਰਾਮ ਹੈ ਇਹ ਕੂ-ਬੈਂਡ ‘ਚ ਸੰਚਾਰ ਦੀ ਸੁਵਿਧਾ ਮੁਹੱਂਈਆ ਕਰਵਾਏਗਾ ਇਸਰੋ ਦਾ ਇਹ 39ਵਾਂ ਸੰਚਾਰ ਸੈਟੇਲਾਈਟ ਹੋਵੇਗਾ ਅਤੇ ਇਸ ਨੂੰ ਖਾਸ ਤੌਰ ‘ਤੇ ਭਾਰਤੀ ਹਵਾਈ ਫੌਜ ਨੂੰ ਬਿਹਤਰ ਸੰਚਾਰ ਸੇਵਾ ਦੇਣ ਦੇ ਉਦੇਸ਼ ਨਾਲ ਲਾਂਚ ਕੀਤਾ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।