ISRO: ਪੁਲਾੜ ਖੋਜਾਂ ’ਚ ਭਾਰਤ ਨੇ ਇੱਕ ਹੋਰ ਮੀਲ-ਪੱਥਰ ਕਾਇਮ ਕਰ ਦਿੱਤਾ ਹੈ ਭਾਰਤ ਦੋ ਪੁਲਾੜ ਗੱਡੀਆਂ ਨੂੰ ਪੁਲਾੜ ’ਚ ਡਾਕ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਰੂਸ, ਅਮਰੀਕਾ ਅਤੇ ਚੀਨ ਹੀ ਅਜਿਹੇ ਦੇਸ਼ ਸਨ। ਜਿਨ੍ਹਾਂ ਨੇ ਪੁਲਾੜ ’ਚ ਡਾਕ ਕਰਨ ’ਚ ਕਾਮਯਾਬੀ ਹਾਸਲ ਕੀਤੀ ਸੀ। ਇਸ ਪ੍ਰਾਪਤੀ ਨਾਲ ਭਾਰਤ ਵਾਸਤੇ ਚੰਦਰਯਾਨ-4, ਗਗਨਯਾਨ ਅਤੇ ਭਾਰਤੀ ਪੁਲਾੜ ਸਟੇਸ਼ਨ ਵਰਗੇ ਮਿਸ਼ਨਾਂ ਲਈ ਰਾਹ ਖੁੱਲ੍ਹ ਗਿਆ ਹੈ।
ਇਸ ਸ਼ਾਨਦਾਰ ਪ੍ਰਾਪਤੀ ਲਈ ਇਸਰੋ ਦੇ ਵਿਗਿਆਨੀ ਵਧਾਈ ਦੇ ਹੱਕਦਾਰ ਹਨ ਇਸਰੋ ਨੇ ਪਿਛਲੇ ਸਾਲ 30 ਦਸੰਬਰ ਡਾਕਿੰਗ ਐਕਸਪੈਰੀਮੈਂਟ ਮਿਸ਼ਨ ਲਾਂਚ ਕੀਤਾ ਸੀ। ਜਿਸ ਵਿੱਚ ਦੋ ਸਪੇਸਕਰਾਫਟ ਧਰਤੀ ਤੋਂ 470 ਕਿਲੋਮੀਟਰ ਦੂਰੀ ’ਤੇ ਲਾਏ ਗਏ ਸਨ। 9 ਜਨਵਰੀ ਨੂੰ ਇਨ੍ਹਾਂ ਦੋਵਾਂ ਸਪੇਸਕਰਾਫਟ ਨੂੰ ਜੋੜਨਾ ਸੀ ਪਰ ਇਹ ਕੰਮ ਟਲ ਗਿਆ ਅਖੀਰ ਇਸਰੋ 16 ਜਨਵਰੀ ਨੂੰ ਦੋਵਾਂ ਕਰਾਫਟ ਨੂੰ ਜੋੜਨ ’ਚ ਕਾਮਯਾਬ ਹੋ ਗਈ। ISRO
Read Also : Punjab Teachers News: ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖਾਹ ’ਚ ਫਿਲਹਾਲ ਨਹੀਂ ਹੋਏਗੀ ਕਟੌਤੀ
ਡਾਕਿੰਗ ਪ੍ਰਕਿਰਿਆ ਰਾਹੀਂ ਦੋ ਕਰਾਫਟਾਂ ਨੂੰ ਕੰਟਰੋਲ ਕਰਕੇ ਨੇੜੇ ਲਿਆਂਦਾ ਜਾਂਦਾ ਹੈ ਬਿਨਾਂ ਸ਼ੱਕ ਇਸਰੋ ਨੇ ਪੁਲਾੜ ਤਕਨੀਕ ਦੇ ਖੇਤਰ ’ਚ ਦੇਸ਼ ਦਾ ਨਾਂਅ ਚਮਕਾ ਦਿੱਤਾ ਹੈ ਇਸ ਤੋਂ ਪਹਿਲਾਂ ਹੀ ਇਸਰੋ ਦੁਨੀਆ ਦੇ ਕਈ ਦੇਸ਼ਾਂ ਦੇ ਸੈਟੇਲਾਈਟ ਪੁਲਾੜ ’ਚ ਦਾਗ ਦੇਸ਼ ਦੀ ਆਰਥਿਕਤਾ ’ਚ ਯੋਗਦਾਨ ਪਾ ਰਿਹਾ ਹੈ। ਉਮੀਦ ਹੈ ਭਵਿੱਖ ’ਚ ਇਸਰੋ ਹੋਰ ਵੱਡੇ ਕਦਮ ਪੁੱਟਦਾ ਹੋਇਆ ਦੇਸ਼ ਨੂੰ ਨਵੀਆਂ ਉੱਚਾਈਆਂ ’ਤੇ ਲੈ ਕੇ ਜਾਵੇਗਾ ਪੁਲਾੜ ਖੋਜਾਂ ਨਾਲ ਧਰਤੀ ’ਤੇ ਵਿਕਾਸ ਦੀਆਂ ਸੰਭਾਵਨਾਵਾਂ ’ਚ ਵਾਧਾ ਹੋਵੇਗਾ ਮਨੁੱਖਤਾ ਦੇ ਭਲੇ ਲਈ ਕੀਤੀਆਂ ਜਾ ਰਹੀਆਂ ਖੋਜਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ISRO