Israel–Hamas War: ਤਾਕਤਵਰ ਮੁਲਕਾਂ ਦੀ ਜਿਦ

Israel Hamas War

ਇਜ਼ਰਾਈਲ-ਹਮਾਸ ਜੰਗ (Israel Hamas War) ਰੁਕਣ ਦਾ ਨਾਂਅ ਨਹੀਂ ਲੈ ਰਹੀ ਅਮਰੀਕਾ ਤੇ ਹੋਰ ਤਾਕਤਵਰ ਮੁਲਕ ਅਮਨ ਦੀ ਗੱਲ ਕਰਨ ਦੀ ਬਜਾਇ ਆਪਣਾ ਸ਼ਕਤੀ ਸੰਤੁਲਨ ਬਰਕਰਾਰ ਰੱਖਣ ਲਈ ਮਨੁੱਖਤਾ ਦੀ ਤਬਾਹੀ ਲਈ ਜੰਗ ਦੀ ਅੱਗ ’ਤੇ ਤੇਲ ਪਾ ਰਹੇ ਹਨ ਅਮਰੀਕਾ ਨੇ ਇਜ਼ਰਾਈਲ ਨੂੰ ਇੱਕ ਅਰਬ ਡਾਲਰ ਦੇ ਹੋਰ ਹਥਿਆਰ ਦੇਣ ਦਾ ਫੈਸਲਾ ਕੀਤਾ ਹੈ ਜਿਸ ਦਾ ਸਿੱਧਾ ਜਿਹਾ ਅਰਥ ਇਹੀ ਹੈ ਕਿ ਮਹਾਂਸ਼ਕਤੀਆਂ ਲਈ ਸਾਮਰਾਜਵਾਦ ਦੀ ਜਿਦ ਤੇ ਮਨਮਾਨੀ ਇਨਸਾਨੀਅਤ ਤੋਂ ਵੱਡੀ ਹੋ ਗਈ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਸੰਸਾਰ ਪੱਧਰੀ ਪੰਚਾਇਤਾਂ ਬੇਵੱਸ ਨਜ਼ਰ ਆ ਰਹੀਆਂ ਹਨ ਤੇ ਮਾਮਲਾ ਹੁਣ ਕੌਮਾਂਤਰੀ ਅਦਾਲਤ ’ਚ ਪਹੁੰਚ ਗਿਆ ਹੈ ਹੈਰਾਨੀ ਦੀ ਗੱਲ ਹੈ। ਕਿ ਜਿਹੜੇ ਪੱਛਮੀ ਮੁਲਕਾਂ ਨੇ ਪਹਿਲੀ ਤੇ ਦੂਜੀ ਸੰਸਾਰ ਜੰਗ ਦੀ ਤਬਾਹੀ ਨੂੰ ਵੇਖ ਕੇ ਕੰਨਾਂ ਨੂੰ ਹੱਥ ਲਾਏ ਸਨ। (Israel–Hamas War)

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਆਈ ਵੱਡੀ ਅਪਡੇਟ, ਵਿਦਿਆਰਥੀਆਂ ਨੂੰ ਮਿਲੇਗੀ ਰਾਹਤ

ਸੰਯੁਕਤ ਰਾਸ਼ਟਰ ਵਰਗੇ ਸੰਗਠਨਾਂ ਦੀ ਸਥਾਪਨਾ ਅਮਨ-ਅਮਾਨ ਦੇ ਮਕਸਦ ਨਾਲ ਕੀਤੀ ਸੀ ਉਹੀ ਮੁਲਕ ਹੁਣ ਸਿਰਫ ਪਰਮਾਣੂ ਜੰਗ ਨੂੰ ਛੱਡ ਕੇ ਫਿਰ ਸੰਸਾਰ ਜੰਗ ਜਿਹੀ ਤਬਾਹੀ ਦੇ ਰਾਹ ਪਏ ਹੋਏ ਹਨ ਅੱਤਵਾਦੀਆਂ ਖਿਲਾਫ ਕਾਰਵਾਈ ਜਾਇਜ਼ ਤੇ ਜ਼ਰੂਰੀ ਹੈ ਪਰ ਨਿਰਦੋਸ਼ ਫਲਸਤੀਨੀਆਂ ਤੇ ਇਜ਼ਰਾਈਲੀ ਜਨਤਾ ਦੀ ਤਬਾਹੀ ਮਾਨਵਤਾ ਖਿਲਾਫ ਵੱਡਾ ਅਪਰਾਧ ਹੈ ਹਾਲਾਤ ਸਪੱਸ਼ਟ ਦੱਸ ਰਹੇ ਹਨ ਕਿ ਜੰਗ ਇਜ਼ਰਾਈਲ ਤੇ ਹਮਾਸ ਦਾ ਨਾ ਰਹਿ ਕੇ ਵਿਸ਼ਵ ਸ਼ਕਤੀਆਂ ਦੀ ਹੈ ਵਿਸ਼ਵ ਸ਼ਕਤੀਆਂ ਆਪਣੇ ਤਜ਼ਰਬੇ ਤੇ ਜ਼ੋਰ ਅਜ਼ਮਾਇਸ਼ ’ਚ ਮਨੁੱਖਤਾ ਦੀ ਬਲੀ ਨਾ ਦੇਣ ਮਹਾਂਸ਼ਕਤੀਆਂ ਦੀਆਂ ਦੁਸ਼ਮਣੀਆਂ ਕਾਰਨ ਨਾ ਸਿਰਫ ਅਮਨ ਭੰਗ ਹੋਇਆ ਹੈ, ਸਗੋਂ ਜਿੰਨੇ ਪੈਸੇ ਦੇ ਹਥਿਆਰ ਵਰਤੇ ਜਾ ਰਹੇ ਹਨ ਓਨੇ ਪੈਸੇ ਵਿਕਾਸ ’ਤੇ ਲਾਏ ਜਾਣ ਤਾਂ ਦੁਨੀਆ ਦੀ ਤਸਵੀਰ ਹੀ ਬਦਲ ਸਕਦੀ ਹੈ। (Israel–Hamas War)