ਆਈਐਸਆਈਐਸ ਨਾਲ ਜੁੜੇ ਅੱਤਵਾਦੀ ਕਮਾਂਡਰ ਨੂੰ ਪਾਕਿਸਤਾਨ ‘ਚ ਪੁਲਿਸ ਨੇ ਮਾਰ ਦਿੱਤਾ

Terrorist Commander Sachkahoon

ਆਈਐਸਆਈਐਸ ਨਾਲ ਜੁੜੇ ਅੱਤਵਾਦੀ ਕਮਾਂਡਰ ਨੂੰ ਪਾਕਿਸਤਾਨ ‘ਚ ਪੁਲਿਸ ਨੇ ਮਾਰ ਦਿੱਤਾ

ਇਸਲਾਮਾਬਾਦ । ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਪੁਲਿਸ ਨੇ ਇਸਲਾਮਿਕ ਸਟੇਟ ਨਾਲ ਜੁੜੇ ਇਕ ਅੱਤਵਾਦੀ ਕਮਾਂਡਰ ਨੂੰ ਮਾਰ ਦਿੱਤਾ ਹੈ। ਪੁਲਿਸ ਨੇ ਇਸ ਘਟਨਾ ਨੂੰ ਪੇਸ਼ਾਵਰ ਦੀ ਇਸ ਸੂਬਾਈ ਰਾਜਧਾਨੀ ਵਿੱਚ ਅੱਤਵਾਦੀ ਕਮਾਂਡਰ ਦੇ ਟਿਕਾਣੇ ‘ਤੇ ਛਾਪੇਮਾਰੀ ਦੌਰਾਨ ਅੰਜਾਮ ਦਿੱਤਾ। ਵੀਰਵਾਰ ਨੂੰ ਪੁਲਿਸ ਦੇ ਅੱਤਵਾਦ ਰੋਕੂ ਵਿਭਾਗ ਨੇ ਕਮਾਂਡਰ ਦੇ ਟਿਕਾਣੇ ‘ਤੇ ਛਾਪਾ ਮਾਰਿਆ ਤਾਂ ਅੱਤਵਾਦੀ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪੁਲਸ ਦੀ ਜਵਾਬੀ ਕਾਰਵਾਈ ‘ਚ ਅੱਤਵਾਦੀ ਮਾਰਿਆ ਗਿਆ ਜਦਕਿ ਉਸ ਦਾ ਸਾਥੀ ਭੱਜਣ ‘ਚ ਕਾਮਯਾਬ ਹੋ ਗਿਆ। Terrorist Commander

ਸੂਤਰਾਂ ਨੇ ਦੱਸਿਆ ਕਿ ਮਾਰਿਆ ਗਿਆ ਅੱਤਵਾਦੀ ਦੇਸ਼ ਵਿਚ ਇਸਲਾਮਿਕ ਸਟੇਟ (ਆਈਐਸ) ਅੱਤਵਾਦੀ ਸਮੂਹ ਦਾ ਸਥਾਨਕ ਕਮਾਂਡਰ ਸੀ, ਜੋ ਕਿ ਪੇਸ਼ਾਵਰ ਵਿਚ ਇਕ ਮਸਜਿਦ ‘ਤੇ ਹਾਲ ਹੀ ਵਿਚ ਹੋਏ ਹਮਲੇ ਸਮੇਤ ਕਈ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸੀ, ਜਿਸ ਵਿਚ ਦਰਜਨਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਹੋਰ ਜ਼ਖਮੀ ਹੋਏ ਸਨ। ਸੂਤਰਾਂ ਨੇ ਇਹ ਵੀ ਕਿਹਾ ਕਿ ਇਹ ਅੱਤਵਾਦੀ ਇਕ ਇਮਾਮ ਸਮੇਤ ਕੁਝ ਪੁਲਿਸ ਕਰਮਚਾਰੀਆਂ ਨੂੰ ਮਾਰਨ ਤੋਂ ਇਲਾਵਾ ਟਾਰਗੇਟ ਕਿਲਿੰਗ ਦੀਆਂ ਕਈ ਹੋਰ ਘਟਨਾਵਾਂ ਵਿਚ ਸ਼ਾਮਲ ਸੀ। ਇਸ ਦੇ ਨਾਲ ਹੀ ਭੱਜ ਚੁੱਕੇ ਅੱਤਵਾਦੀ ਦੇ ਸਾਥੀ ਦੀ ਤਲਾਸ਼ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here