ਇਰਾਕ : 24 ਘੰਟਿਆਂ ‘ਚ ਦੂਜਾ ਹਮਲਾ

Iraq, Attack, Hours

ਵਿਦੇਸ਼ੀ ਦੂਤਾਵਾਸਾਂ ਦੇ ਕੋਲ ਦੋ ਰਾਕੇਟ ਡਿੱਗੇ | Iraq

ਰਾਤ ਕਰੀਬ 11:45 ਵਜੇ ਹੋਇਆ ਹਮਲਾ

ਬਗਦਾਦ (ਏਜੰਸੀ)। ਇਰਾਕ Iraq ਦੇ ਬਗਦਾਦ ‘ਚ 24 ਘੰਟਿਆਂ ਦੇ ਅੰਦਰ-ਅੰਦਰ ਇੱਕ ਵਾਰ ਫਿਰ ਰਾਕੇਟ ਹਮਲਾ ਹੋਇਆ ਹੈ। ਰਿਪੋਰਟਾਂ ਮੁਤਾਬਿਕ ਇਸ ਵਾਰ ਦੋ ਮਿਸਾਈਲਾਂ ਹਾਈ ਸਕਿਊਰਿਟੀ ਵਾਲੇ ਗਰੀਨ ਜੋਨ (ਅੰਤਰਰਾਸ਼ਟਰੀ ਖ਼ੇਤਰ) ‘ਚ ਡਿੱਗੀਆਂ ਹਨ। ਇਸ ਜਗ੍ਹਾ ‘ਤੇ ਕਈ ਵਿਦੇਸ਼ੀ ਦੂਤਾਵਾਸ ਮੌਜ਼ੂਦ ਹਨ। ਦੱਸਿਆ ਗਿਆ ਹੈ ਕਿ ਦੋ ਵੱਡੇ ਧਮਾਕਿਆਂ ਤੋਂ ਬਾਅਦ ਪੂਰੇ ਗਰੀਨ ਜੋਨ ‘ਚ ਸੁਰੱਖਿਆ ਅਲਾਰਮ ਵੱਜਣ ਲੱਗੇ। ਕਿਸੇ ਵੀ ਸੰਗਠਨ ਨੇ ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੈ ਇਸ ਦੇ ਪਿੱਛੇ ਇਰਾਕ ‘ਚ ਸਥਿੱਤ ਇਰਾਨ ਸਮਰਥਿਤ ਸ਼ਿਆ ਵਿਦਰੋਹੀ ਸੰਗਠਨ ‘ਹਾਸ਼ੇਦ’ ‘ਤੇ ਸ਼ੱਕ ਪ੍ਰਗਟਾਇਆ ਹੈ। ਇਰਾਕ ਦੇ ਸੁਰੱਖਿਆ ਬਲਾਂ ਦਾ ਹਿੱਸਾ ਹੈ ‘ਹਾਸ਼ੇਦ’ ਇਰਾਨ ਸਮਰਥਿਤ ਸੰਗਠਨ ਪੀਐੱਮਐੱਫ਼ ਦੇ ਬੁਲਾਰੇ ਮੁਤਾਬਿਕ ਹਮਲੇ ‘ਚ ਉਸ ਦੇ 5 ਸਿਪਾਹੀਆਂ ਦੀ ਮੌਤ ਹੋਈ ਹੈ।

ਸੰਗਠਨ ਨੇ ਪਹਿਲਾਂ ਹਮਲੇ ਲਈ ਇਜਰਾਈਲ ‘ਤੇ ਸ਼ੱਕ ਪ੍ਰਗਟਾਇਆ ਸੀ। ਪੀਐੱਮਐੱਫ਼ ਸ਼ਿਆ ਲੜਾਕਿਆਂ ਦਾ ਇੱਕ ਗੁੱਟ ਹੈ। ਇਹ ਅਧਿਕਾਰਿਕ ਤੌਰ ‘ਤੇ ਇਰਾਕੀ ਸੁਰੱਖਿਆ ਬਲਾ ‘ਚ ਸ਼ਾਮਲ ਹਨ। ਰਾਕੇਟ ਹਮਲੇ ‘ਚ ਮਾਰੇ ਗਏ ਮਹੁੰਦਿਸ ਇਸ ਸੰਗਠਨ ਦੇ ਉੱਪ ਮੁਖੀ ਸੀ। ਇਰਾਕ ‘ਚ ਅਮਰੀਕੀ ਫੌਜ ਦੇ ਖਿਲਾਫ਼ ਜਾਣ ਲਈ ਟਰੰਪ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬਲੈਕ ਲਿਸਟ ਕੀਤਾ ਸੀ। ਇੱਕ ਦਿਨ ਪਹਿਲਾਂ ਹੀ ਇਰਾਨ ਨੇ ਇਰਾਕ ‘ਚ ਸਥਿੱਤ ਦੋ ਅਮਰੀਕੀ ਫੌਜੀ ਬੱਸਾਂ ‘ਤੇ 22 ਮਿਜ਼ਾਈਲਾਂ ਦਾਗੀਆਂ ਸਨ। ਇਰਾਨ ਨੇ ਦਾਅਵਾ ਕੀਤਾ ਸੀ ਕਿ ਅਨਬਰ ਸੂਬੇ ‘ਚ ਹਮਲੇ ‘ਚ ਅਮਰੀਕਾ ਦੇ 80 ਫੌਜੀ ਮਾਰੇ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ।

ਤਸਵੀਰਾਂ ਜਾਰੀ

  • ਨਿਊਜ਼ ਏਜੰਸੀ ਨੇ ਇਸ ਨਾਲ ਜੁੜੀਆਂ ਕੁਝ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ।
  • ਇਨ੍ਹਾਂ ‘ਚ ਦਿਖਾਇਆ ਗਿਆ ਹੈ ਕਿ ਇਰਾਨ ਨੇ ਮਿਜ਼ਾਈਲਾਂ ਸਮਝਦਾਰੀ ਨਾਲ ਅਮਰੀਕੀ ਟਿਕਾਣਿਆਂ ‘ਤੇ ਦਾਗੀਆਂ।
  • ਤਬਾਹ ਹੋਏ ਤਿੰਨ ਢਾਂਚੇ ਏਅਰਕਰਾਫ਼ਟ ਮੈਂਟੇਨੈਂਸ ‘ਚ ਲੱਗੇ ਹੈਂਗਰ ਦੇ ਹਨ।
  • ਅਮਰੀਕੀ ਏਅਰਬੇਸ ਦੀਆਂ ਇਹ ਤਸਵੀਰਾਂ 25 ਦਸੰਬਰ (ਖੱਬੇ) ਅਤੇ ਇਰਾਨ ਦੇ ਹਮਲੇ ਤੋਂ ਬਾਅਦ (8 ਜਨਵਰੀ) ਦੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Iraq