ਬਾਦੁਸ਼ ‘ਚ ਹੁਣ ਨਹੀਂ ਹੈ ਕੋਈ ਜੇਲ੍ਹ
ਨਵੀਂ ਦਿੱਲੀ:ਅਗਵਾ 39 ਭਾਰਤੀਆਂ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 16 ਜੁਲਾਈ ਨੂੰ ਕਿਹਾ ਸੀ ਕਿ ਇਨ੍ਹਾਂ ਭਾਰਤੀਆਂ ਦੇ ਇਰਾਕ ਦੀ ਬਾਦੁਸ਼ ਜੇਲ੍ਹ ‘ਚ ਹੋਣ ਦੀ ਸੰਭਾਵਨਾ ਹੈ ਇਨ੍ਹਾਂ ਬਾਰੇ ਹੋਰ ਜਾਣਕਾਰੀ ਇਕੱਠਾ ਕਰਨ ਲਈ ਵਿਦੇਸ਼ ਮੰਤਰੀ ਵੀ.ਕੇ. ਸਿੰਘ ਇਰਾਕ ਦੇ ਦੌਰੇ ‘ਤੇ ਗਏ ਸੀ ਆਈਐੱਸ ਬਾਦੁਸ਼ ਦੀ ਜੇਲ੍ਹ ਨੂੰ ਤਬਾਹ ਕਰ ਚੁੱਕਾ ਹੈ ਉੱੱਥੇ ਆਈਐੱਸ ਦੇ ਚੁੰਗਲ ‘ਚੋਂ ਬਚ ਕੇ ਭਾਰਤ ਪਰਤੇ ਗੁਰਦਾਸਪੁਰ ਦੇ ਹਰਜੀਤ ਦਾ ਦਾਅਵਾ ਹੈ ਕਿ ਅੱਤਵਾਦੀਆਂ ਨੇ ਉਸਦੇ ਸਾਹਮਣੇ ਹੀ ਸਾਰੇ ਲੋਕਾਂ ਨੂੰ ਮਾਰ ਦਿੱਤਾ, ਪਰ ਉਸਦੀ ਗੱਲ ‘ਤੇ ਕਿਸੇ ਨੇ ਯਕੀਨ ਨਹੀਂ ਕੀਤਾ
ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ‘ਤੇ ਦੇਸ਼ ਨੂੰ ਭਰਮਾਉਣ ਦਾ ਦੋਸ਼ ਲਾਇਆ ਉੱਥੇ ਕਾਗਰਸੀ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਸੰਸਦ ‘ਚ ਵਿਦੇਸ਼ ਮੰਤਰੀ ਵੱਲੋਂ ਦਿੱਤੀ ਗਈ ਜਾਣਕਾਰੀ ਭਰਮਾਊ ਹੈ ਸਾਨੂੰ ਚਿੰਤਤ ਹੋਣਾ ਚਾਹੀਦਾ ਹੈ ਕਿ ਕੀ ਉਹ ਜਿਉਂਦਾ ਹੈ? ਕਿੱਥੇ ਹਨ? ਜੇਕਰ ਉੱਥੋਂ ਜੇਲ੍ਹ ਨਹੀਂ ਹੈ ਤਾਂ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਕੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਾ ਪਤਾ ਲਾਇਆ ਹੈ
80 ਨੂੰ ਕੀਤਾ ਸੀ ਅਗਵਾ
ਹਰਜੀਤ ਦਾ ਤਿੰਨ ਸਾਲ ਤੋਂ ਲਗਾਤਾਰ ਕਹਿਣਾ ਹੈ ਕਿ ਆਈਐੱਸ ਅੱਤਵਾਦੀਆਂ ਨੇ 39 ਭਾਰਤੀਆਂ ਨੂੰ ਉਸਦੇ ਸਾਹਮਣੇ ਹੀ ਮਾਰ ਦਿੱਤਾ ਮੋਸੂਲ ਤੋਂ ਅੱਤਵਾਦੀਆਂ ਨੇ ਇੱਕ ਜੂਨ 2014 ‘ਚ 80 ਵਿਅਕਤੀਆਂ ਨੂੰ ਅਗਵਾ ਕੀਤਾ ਸੀ ਇਸ ‘ਚੋਂ 40 ਭਾਰਤੀ ਅਤੇ 40 ਬੰਗਲਾਦੇਸ਼ੀ ਅੱਤਵਾਦੀ ਸਾਰਿਆਂ ਨੂੰ ਬਾਦੁਸ਼ ਜੇਲ੍ਹ ਲੈ ਕੇ ਗਏ ਹਰਜੀਤ ਵੀ ਉਨ੍ਹਾਂ 40 ‘ਚੋਂ ਇੱਕ ਹੈ ਅੱਤਵਾਦੀਆਂ ਨੇ ਤਿੰਨ ਸਾਲ ਪਹਿਲਾਂ ਹਰਜੀਤ ਨੂੰ ਛੱਡ ਦਿੱਤਾ ਸੀ ਹਰਜੀਤ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਨੂੰ ਵੀ ਗੋਲੀ ਮਾਰੀ ਸੀ, ਪਰ ਉਹ ਬਚ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।