ਈਰਾਨ ਦੀ ਜਵਾਬੀ ਕਾਰਵਾਈ | Iran Retaliatory Attack
- ਇਜ਼ਰਾਈਲ ’ਤੇ 400 ਮਿਜ਼ਈਲਾਂ ਦਾਗੀਆਂ
Iran Retaliatory Attack: ਤਹਿਰਾਨ (ਏਜੰਸੀ)। ਇਜਰਾਈਲ ਨੇ ਸ਼ਨਿੱਚਰਵਾਰ ਸਵੇਰੇ (ਭਾਰਤੀ ਸਮੇਂ ਅਨੁਸਾਰ) ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ ’ਤੇ ਹਮਲਾ ਕੀਤਾ। ਜਵਾਬ ’ਚ, ਈਰਾਨ ਨੇ ਇਜਰਾਈਲ ਵਿਰੁੱਧ ਜਵਾਬੀ ਹਮਲੇ ਕੀਤੇ। ਮੀਡੀਆ ਰਿਪੋਰਟਾਂ ਅਨੁਸਾਰ, ਈਰਾਨ ਨੇ ਜਵਾਬੀ ਕਾਰਵਾਈ ’ਚ ਲਗਭਗ 400 ਮਿਜਾਈਲਾਂ ਦਾਗੀਆਂ। ਇਜਰਾਈਲ ਤੋਂ ਇਲਾਵਾ, ਈਰਾਨ ਨੇ ਕਤਰ, ਬਹਿਰੀਨ ਤੇ ਯੂਏਈ ’ਚ ਅਮਰੀਕੀ ਠਿਕਾਣਿਆਂ ’ਤੇ ਵੀ ਹਮਲਾ ਕੀਤਾ। ਇਜਰਾਈਲ ਨੇ ਈਰਾਨ ਦੇ ਖੁਫੀਆ ਮੰਤਰਾਲੇ, ਰੱਖਿਆ ਮੰਤਰਾਲੇ, ਸੁਪਰੀਮ ਲੀਡਰ ਖਮੇਨੀ ਦੇ ਦਫਤਰ ਤੇ ਈਰਾਨ ਦੇ ਪਰਮਾਣੂ ਊਰਜਾ ਸੰਗਠਨ ਨੂੰ ਨਿਸ਼ਾਨਾ ਬਣਾਇਆ। ਹਮਲੇ ਤੋਂ ਬਾਅਦ ਖਮੇਨੀ ਨੂੰ ਸੁਰੱਖਿਅਤ ਸਥਾਨ ’ਤੇ ਭੇਜ ਦਿੱਤਾ ਗਿਆ।
ਇਹ ਖਬਰ ਵੀ ਪੜ੍ਹੋ : New Ration Card: ਮੁਫ਼ਤ ਰਾਸ਼ਨ ਕਾਰਡਾਂ ਦਾ ਅਪਡੇਟ, ਜਾਰੀ ਹੋਣਗੇ 2 ਲੱਖ ਨਵੇਂ ਰਾਸ਼ਨ ਕਾਰਡ, ਸਰਕਾਰ ਨੇ ਖਿੱਚੀ ਤਿਆਰੀ
ਅਮਰੀਕਾ ਤੇ ਇਜਰਾਈਲ ਦੀ ਸਾਂਝੀ ਫੌਜੀ ਕਾਰਵਾਈ
ਇਜਰਾਈਲ ਨੇ ਈਰਾਨ ਵਿਰੁੱਧ ਆਪਣੀ ਨਵੀਂ ਮੁਹਿੰਮ ਨੂੰ ‘ਸ਼ੇਰ ਦੀ ਗਰਜ’ ਦਾ ਨਾਮ ਦਿੱਤਾ ਹੈ। ਅਲ ਜਜੀਰਾ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਇਹ ਅਮਰੀਕਾ ਤੇ ਇਜਰਾਈਲ ਵਿਚਕਾਰ ਇੱਕ ਸਾਂਝੀ ਫੌਜੀ ਕਾਰਵਾਈ ਹੈ। ਇਹ ਹਮਲਾ ਈਰਾਨ ਤੇ ਅਮਰੀਕਾ ਵਿਚਕਾਰ ਪਰਮਾਣੂ ਹਥਿਆਰਾਂ ’ਤੇ ਚੱਲ ਰਹੀ ਗੱਲਬਾਤ ਦੇ ਵਿਚਕਾਰ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ’ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਅਮਰੀਕਾ ਤੇ ਇਸਦੇ ਲੋਕਾਂ ਨੂੰ ਖਤਰੇ ਤੋਂ ਬਚਾਉਣਾ ਹੈ। ਟਰੰਪ ਅਨੁਸਾਰ, ਅਮਰੀਕੀ ਫੌਜ ਈਰਾਨ ਦੀਆਂ ਮਿਜਾਈਲਾਂ ਨੂੰ ਨਸ਼ਟ ਕਰਨ ਤੇ ਇਸਦੇ ਮਿਜਾਈਲ ਪ੍ਰੋਗਰਾਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।














