Iran ਦਾ ਅਮਰੀਕੀ ਟਿਕਾਣਿਆਂ ‘ਤੇ ਹਮਲਾ

Iran, Attacks, American, Bases

Iran ਦਾ ਅਮਰੀਕੀ ਟਿਕਾਣਿਆਂ ‘ਤੇ ਹਮਲਾ
80 ਤੋਂ ਵੱਧ ਸੈਨਿਕ ਮਾਰੇ ਗਏ

ਬਗਦਾਦ, ਏਜੰਸੀ। ਇਰਾਨ ਨੇ ਇਰਾਕ ‘ਚ ਅਮਰੀਕੀ ਹਵਾਈ ਫੌਜ ਦੇ ਅੱਡਿਆਂ ‘ਤੇ ਬੁੱਧਵਾਰ ਸਵੇਰੇ ਮਿਜਾਇਲ ਹਮਲੇ ਕੀਤੇ ਜਿਹਨਾਂ ਵਿੱਚ 80 ਅਮਰੀਕੀ ਸੈਨਿਕ ਮਾਰੇ ਗਏ। ਸਥਾਨਕ ਮੀਡੀਆ ਨੇ ਇਰਾਨੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਬੁੱਧਵਾਰ ਨੂੰ ਦੱਸਿਆ ਕਿ ਆਇਨ ਅਲ ਅਸਦ ਹਵਾਈ ਸੈਨਿਕ ਅੱਡੇ ‘ਤੇ ਇਰਾਨ ਦੀ ਫੌਜ ਦੇ ਮਿਜਾਇਲ ਹਮਲੇ ‘ਚ ਘੱਟੋ ਘੱਟ 80 ਅਮਰੀਕੀ ਸੈਨਿਕ ਮਾਰੇ ਗਏ ਹਨ। ਉਸ ਨੇ ਦੱਸਿਆ ਕਿ ਅਮਰੀਕੀ ਹੈਲੀਕਾਪਟਰ ਅਤੇ ਫੌਜੀ ਉਪਕਰਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਪਹਿਲਾਂ ਇਰਾਨੀ ਫੌਜ ਮੁਖੀ ਮੇਜਰ ਜਨਰਲ ਮੁਹੰਮਦ ਬਾਘੇਰੀ ਨੇ ਕਿਹਾ ਸੀ ਕਿ ਇਰਾਨ ਨੇ ਆਪਣੀ ਫੌਜੀ ਸਮਰੱਥਾ ਦਾ ਬੱਸ ਹਿੱਸਾ ਭਰ ਪ੍ਰਦਰਸ਼ਿਤ ਕੀਤਾ ਹੈ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਮਰੀਕਾ ਇਰਾਨ ਦਾ ਸਾਹਮਣਾ ਕਰਨ ਲਈ ਕੋਈ ਹੋਰ ਰੁਖ ਅਪਣਾਵੇ। Iran

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here