ਹੈਦਰਾਬਾਦ ‘ਤੇ ਟਿਕਿਆ ਹੈ ਪਲੇਆਫ ਲਈ ਦੋ ਟੀਮਾਂ ਦਾ ਸਮੀਕਰਨ
ਸ਼ਾਰਜਾਹ। ਆਈਪੀਐੱਲ-13 ਦਾ ਆਖਰੀ ਲੀਗ ਮੁਕਾਬਲਾ ਮੰਗਲਵਾਰ ਨੂੰ ਮੁੰਬਈ ਇੰਡੀਅਨਜ਼ ਤੇ ਸਨਰਾਈਜਰਜ਼ ਹੈਦਰਾਬਾਦ ਦਰਮਿਆਨ ਖੇਡਿਆ ਜਾਣਾ ਹੈ ਤੇ ਇਸ ਮੁਕਾਬਲੇ ‘ਚ ਪਲੇਆਫ ਦੀਆਂ ਰਹਿੰਦੀਆਂ ਦੋ ਟੀਮਾਂ ਦਾ ਸਮੀਕਰਨ ਤੈਅ ਹੋਵੇਗਾ। ਮੁੰਬਈ ਦੀ ਟੀਮ ਪਹਿਲਾਂ ਹੀ ਪਲੇਆਫ ‘ਚ ਪਹੁੰਚ ਚੁੱਕੀ ਹੈ ਤੇ ਉਹ ਅੰਕ ਸੂਚੀ ‘ਚ 18 ਅੰਕਾਂ ਨਾਲ ਇੱਕ ਨੰਬਰ ‘ਤੇ ਹੈ ਮੁੰਬਈ ਦੀ ਟੀਮ ਚਾਹੇਗੀ ਕਿ ਉਹਦੀ ਜੇਤੂ ਮੁਹਿੰਮ ਇਸ ਮੈਚ ‘ਚ ਵੀ ਬਣੀ ਰਹੇ ਤੇ ਉਹ ਜਿੱਤ ਨਾਲ ਪਹਿਲੇ ਕੁਆਲੀਫਾਇਰ ‘ਚ ਖੇਡਣ ਉੱਤਰਨਗੇ।
ਹੈਦਰਾਬਾਦ ਲਈ ਇਹ ਕਰੋ ਜਾਂ ਮਰੋ ਦਾ ਮੈਚ ਹੈ ਤੇ ਜਿੱਤਣ ਦੀ ਸਥਿਤੀ ‘ਚ ਹੀ ਉਸ ਲਈ ਪਲੇਆਫ ਦੀ ਸੰਭਾਵਨਾ ਬਣ ਜਾਵੇਗੀ, ਪਰ ਇਸ ਲਈ ਅੰਤ ‘ਚ ਨੈੱਟ ਰਨ ਰੇਟ ਦੀ ਅਹਿਮ ਭੂਮਿਕਾ ਰਹੇਗੀ ਹੈਦਰਾਬਾਦ ਨੂੰ ਇਸ ਮੁਕਾਬਲੇ ‘ਚ ਜਿੱਤ ਦੇ ਨਾਲ ਆਪਣੀ ਰਨ ਰੇਟ ‘ਤੇ ਵੀ ਨਜ਼ਰ ਰੱਖਣੀ ਹੋਵੇਗੀ ਆਈਪੀਐੱਲ ‘ਚ ਤਿੰਨ ਟੀਮਾਂ ਚੇਨੱਈ ਸੁਪਰਕਿੰਗਜ, ਕਿੰਗਜ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ ਦਾ ਸਫਰ ਵੀ ਖਤਮ ਹੋ ਚੁੱਕਾ ਹੈ ਪੰਜਾਬ ਛੇਵੇਂ, ਚੇਨੱਈ ਸੱਤਵੇਂ ਤੇ ਰਾਜਸਥਾਨ ਅੱਠਵੇਂ ਸਥਾਨ ‘ਤੇ ਰਹੀ ਤਿੰਨਾਂ ਟੀਮਾਂ ਦੇ 12-12 ਅੰਕ ਰਹੇ, ਪਰ ਰਨ ਰੇਟ ਦੇ ਆਧਾਰ ‘ਤੇ ਉਨ੍ਹਾਂ ਦੇ ਸਥਾਨਾਂ ਦਾ ਫੈਸਲਾ ਹੋਇਆ।
IPL: Mumbai v Hyderabad today
ਸੋਮਵਾਰ ਨੂੰ ਦਿੱਲੀ ਕੈਪੀਟਲਜ਼ ਤੇ ਰਾਇਲਜ਼ ਚੈਲੇਂਜਰਜ ਬੈਂਗਲੁਰੂ ਦਰਮਿਆਨ ਮੁਕਾਬਲੇ ‘ਚ ਹਾਰਨ ਵਾਲੀ ਟੀਮ ਮੰਗਲਵਾਰ ਨੂੰ ਹੈਦਰਾਬਾਦ ਤੇ ਮੁੰਬਈ ਦਰਮਿਆਨ ਹੋਣ ਵਾਲੇ ਮੁਕਾਬਲੇ ਦੇ ਨਤੀਜੇ ਦਾ ਇੰਤਜਾਰ ਕਰੇਗੀ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਨਜ਼ਰਾਂ ਵੀ ਮੰਗਲਵਾਰ ਦੇ ਮੈਚ ‘ਤੇ ਲੱਗੀਆਂ ਰਹਿਣਗੀਆਂ। ਜੇਕਰ ਮੰਗਲਵਾਰ ਨੂੰ ਹੈਦਰਾਬਾਦ ਦੀ ਟੀਮ ਜਿੱਤੀ ਤਾਂ ਤਿੰਨ ਟੀਮਾਂ ਦੇ 14-14 ਅੰਕ ਹੋਣਗੇ ਤੇ ਨੈੱਟ ਰਨ ਰੇਟ ਦੇ ਅਧਾਰ ‘ਤੇ ਦੋ ਟੀਮਾਂ ਪਲੇਆਫ ‘ਚ ਪਹੁੰਚਣਗੀਆਂ। ਜੇਕਰ ਹੈਦਰਾਬਾਦ ਦੀ ਟੀਮ ਹਾਰ ਗਈ ਤਾਂ ਬੇਂਗਲੁਰੂ-ਦਿੱਲੀ ਮੁਕਾਬਲੇ ਦੀ ਹਾਰੀ ਟੀਮ ਤੇ ਕੋਲਕਾਤਾ ਨਾਈਟ ਰਾਈਡਰਜ ਪਲੇਆਫ ‘ਚ ਪਹੁੰਚ ਜਾਣਗੀਆਂ ਲੀਗ ਮੈਚ ਦੇ ਆਖਰੀ ਦਿਨ ਤੱਕ ਪਲੇਆਫ ਦਾ ਰੌਮਾਂਚ ਬਣਿਆ ਰਹੇਗਾ।
ਹੈਦਰਾਬਾਦ ਨੇ ਆਪਣੇ ਆਖਰੀ ਮੈਚ ‘ਚ ਰਾਇਲ ਚੈਲੇਂਜਰਜ ਬੈਂਗਲੁਰੂ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪਲੇਆਫ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਸੀ। ਹੈਦਰਾਬਾਦ ਨੇ ਬੈਂਗਲੁਰੂ ਨੂੰ 7 ਵਿਕਟਾਂ ‘ਤੇ 120 ਦੌੜਾਂ ਦੇ ਮਾਮੂਲੀ ਸਕੋਰ ‘ਤੇ ਰੋਕਣ ਤੋਂ ਬਾਅਦ 14.1 ਓਵਰ ‘ਚ ਪੰਜ ਵਿਕਟਾਂ ‘ਤੇ 121 ਦੌੜਾਂ ਬਣਾ ਕੇ ਅਸਾਨ ਜਿੱਤ ਹਾਸਲ ਕੀਤੀ ਸੀ ਇਸ ਜਿੱਤ ਨੇ ਹੈਦਰਾਬਾਦ ਦਾ ਮਨੋਬਲ ਵਧਾ ਦਿੱਤਾ ਹੈ ਕਿਉਂਕਿ ਉਸਦਾ ਰਨ ਰੇਟ ਪਲੱਸ ‘ਚ ਪਹੁੰਚ ਗਿਆ ਹੈ ਜਦੋਂਕਿ ਪਲੇਆਫ ਦੀ ਦੌੜ ‘ਚ ਲੱਗੀਆਂ ਹੋਰ ਟੀਮਾਂ ਦਾ ਰਨ ਰੇਟ ਮਾਈਨਸ ‘ਚ ਹੈ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਆਤਮਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਸਦੀ ਟੀਮ ਮੁੰਬਈ ਇੰਡੀਅਨਜ਼ ਖਿਲਾਫ ਅਗਲਾ ਮੈਚ ਵੀ ਹਰ ਹਾਲ ‘ਚ ਜਿੱਤੇਗੀ, ਪਰ ਹੈਦਰਾਬਾਦ ਨੂੰ ਅਜਿਹੀ ਟੀਮ ਖਿਲਾਫ ਆਪਣਾ ਸਰਵੋਤਮ ਕਰਨਾ ਹੋਵੇਗਾ, ਜਿਸ ਕੋਲ ਬੱਲੇਬਾਜੀ ਤੇ ਗੇਂਦਬਾਜ਼ੀ ਦੋਵਾਂ ‘ਚ ਮਾਰੂ ਸਮਰੱਥਾ ਹੋਵੇ ਮੁਕਾਬਲਾ ਦਿਲਚਸਪ ਹੋਵੇਗਾ ਤੇ ਆਖਰੀ ਨਤੀਜਾ ਆਉਣ ਤੱਕ ਤਿੰਨ ਟੀਮਾਂ ਦੇ ਸਾਹ ਸੂਤੇ ਰਹਿਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.