ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ
(ਏਜੰਸੀ) ਕੋਲਕਾਤਾ। ਰਿੰਕੂ ਸਿੰਘ ਦੀ ਤੂਫਾਨੀ ਪਾਰੀ ਤੋਂ ਬਾਅਦ ਉਤਸ਼ਾਹ ਨਾਲ ਲਬਰੇਜ਼ ਕੋਲਕਾਤਾ ਨਾਈਟ ਰਾਈਡਰਸ (ਕੇਕੇਆਰ) ਦਾ ਸਾਹਮਣਾ, ਅੱਜ ਸਨਰਾਈਜਰਸ ਹੈਦਰਾਬਾਦ ਨਾਲ ਹੋਵੇਗਾ। ਉਸ ਦੀਆਂ ਨਜ਼ਰਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਵਰਤਮਾਨ ਸ਼ੈਸਨ ’ਚ ਲਗਾਤਾਰ ਤੀਜੀ ਜਿੱਤ ਦਰਜ ਕਰਨ ’ਤੇ ਟਿਕੀਆਂ ਹੋਣਗੀਆਂ
ਇਸ ਸ਼ੈਸ਼ਨ ਦੇ ਆਪਣੇ ਪਹਿਲੇ ਮੈਚ ’ਚ ਮੋਹਾਲੀ ’ਚ ਪੰਜਾਬ ਕਿੰਗਸ ਤੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕੇਕੇਆਰ ਦੇ ਦੋ ਨਵੇਂ ਹੀਰੋ ਮਿਲੇ , ਜਿਨ੍ਹਾਂ ਨੇ ਉਸਨੂੰ ਅਗਲੇ ਦੋਵਾਂ ਮੈਚਾਂ ’ਚ ਜਿੱਤ ਦਿਵਾਈ ਪਹਿਲੇ ਰਾਇਲ ਚੈਲੇਂਜਰਸ ਬੈਂਗਲੋਰ (ਆਰਸੀਬੀ) ਖਿਲਾਫ ਸ਼ਾਰਦੁਲ ਠਾਕੁਰ ਨੇ ਆਪਣੇ ਬੱਲੇ ਨਾਲ ਕਮਾਲ ਦਿਖਾਇਆ ਅਤੇ 29 ਗੇਂਦਾਂ ’ਤੇ 68 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਕੇਕੇਆਰ ਨੂੰ 81 ਦੌੜਾਂ ਨਾਲ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਇਸ ਤੋਂ ਬਾਅਦ ਰਿੰਕੂ ਸਿੰਘ ਨੇ ਗੁਜਰਾਤ ਟਾਈਟਨਸ ਖਿਲਾਫ ਅਖੀਰਲੀਆਂ ਪੰਜ ਗੇਂਦਾਂ ’ਤੇ ਛੱਕੇ ਜੜ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ ਇਸ ਤਰ੍ਹਾਂ?ਨਾਲ ਕੇਕੇਆਰ ਦੀਆਂ ਨਿਗਾਹਾਂ ਜਿੱਤ ਦੀ ਹੈਟਰਿਕ ਪੂਰੀ ਕਰਨ ’ਤੇ ਲੱਗੀਆਂ ਹਨ।
ਕੇਕੇਆਰ ਦੀਆਂ ਦੋਨੋਂ ਜਿੱਤਾਂ ’ਚ ਉਸਦੇ ਸਟਾਰ ਆਲਰਾਊਂਡਰ ਆਂਦਰੇ ਰਸੇਲ ਅਤੇ ਕਪਤਾਨ ਨਿਤੀਸ਼ ਰਾਣਾ ਦਾ ਖਾਸ ਯੋਗਦਾਨ ਨਹੀਂ ਰਿਹਾ ਅਤੇ ਹੁਣ ਟੀਮ ਪ੍ਰਬੰਧਨ ਇਹ ਤੈਅ ਕਰਨ ਦੀ ਕੋਸ਼ਿਸ਼ ਕਰੇਗਾ ਕਿ ਉਸਨੂੰ ਇਹ ਜਿੱਤ ਸੰਯੋਗ ਨਾਲ ਨਹੀਂ ਮਿਲੀ ਸੀ ਕੇਕੇਆਰ ਨੇ ਹੁਣ ਤੱਕ ਤਿੰਨੋਂ ਮੈਚਾਂ ’ਚ ਵੱਖ-ਵੱਖ ਸਲਾਮੀ ਜੋੜੀਆਂ ਅਜ਼ਮਾਈਆਂ ਹਨ ਅਤੇ ਮੁੜ ਇਸ ’ਚ ਬਦਲਾਅ ਦੀ ਸੰਭਾਵਨਾ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੈਸਨ ਰਾਇ ਨੂੰ ਅਫਗਾਨਿਸਤਾਨ ਦੇ ਰਹਿਮਨੁੱਲਾਹ ਗੁਰਬਾਜ਼ ਦੀ ਥਾਂ ਅਖੀਰਲੇ ਗਿਆਰਾਂ ’ਚ ਜਗ੍ਹਾ ਮਿਲ ਸਕਦੀ ਹੈ ਜਿੱਥੋਂ ਤੱਕ ਸਨਰਾਈਜਰਸ ਦਾ ਸੁਆਲ ਹੈ ਤਾਂ ਐਡੇਨ ਮਾਰਕਰਾਮ ਦੀ ਅਗਵਾਈ ਵਾਲੀ ਟੀਮ ਹੈਰੀ ਬਰੂਕ, ਮਯੰਕ ਅਗਰਵਾਲ ਅਤੇ ਹੈਨਰਿਕ ਕਲਾਸੇਨ ਵਰਗੇ ਖਿਡਾਰੀਆਂ ਦੀ ਮੌਜ਼ੂਦਗੀ ’ਚ ਕਾਗਜ਼ਾਂ ’ਤੇ ਮਜ਼ਬੂਤ ਨਜ਼ਰ ਆਉਂਦੀ ਹੈ । (KKR Vs SRH Match)
ਕੇਕੇਆਰ ਹਾਲੇ ਅੰਕ ਸੂਚੀ ’ਚ ਤੀਜੇ ਸਥਾਨ ’ਤੇ
ਸਨਰਾਈਜਰਸ ਕੋਲ ਸੀਮਤ ਓਵਰਾਂ ਦੇ ਕਈ ਮਾਹਿਰ ਖਿਡਾਰੀ ਹਨ ਪਰ ਉਹ ਪਹਿਲੇ ਦੋ ਮੈਚਾਂ ’ਚ ਆਪਣਾ ਪ੍ਰਭਾਵ ਛੱਡਣ ’ਚ ਨਾਕਾਮ ਰਹੇ ਸਨਰਾਈਜਰਸ ਨੇ ਪਿਛਲੇ ਮੈਚ ’ਚ ਰਾਹੁਲ ਤ੍ਰਿਪਾਠੀ ਦੀ ਨਾਬਾਦ 74 ਦੌੜਾਂ ਦੀ ਪਾਰੀ ਦੇ ਦਮ ’ਤੇ ਪੰਜਾਬ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ ਇਸ ਜਿੱਤ ਨਾਲ ਉਤਸ਼ਾਹ ਤੋਂ ਲਬਰੇਜ਼ ਬਰਾਇਨ ਲਾਰਾ ਦੀ ਕੋਚਿੰਗ ਵਾਲੀ ਸਨਰਾਈਜਰਸ ਦੀ ਟੀਮ ਕੇਕੇਆਰ ਨੂੰ ਸਖ਼ਤ ਟੱਕਰ ਦੇਣ ਲਈ ਮੈਦਾਨ ’ਤੇ ਉਤਰੇਗੀ ਤਿ੍ਰਪਾਠੀ ਫਿਰ ਤੋਂ ਵਿਚਲੇ ਓਵਰਾਂ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ
ਜਦਕਿ ਸਨਰਾਈਜਰਸ ਨੂੰ ਬਰੂਕ ਅਤੇ ਕਲਾਸੇਨ ਤੋਂ ਵੀ ਚੰਗੇ ਯੋਗਦਾਨ ਦੀ ਉਮੀਦ ਰਹੇਗੀ ਸਨਰਾਈਜਰਸ ਕੋਲ ਵਾਸਿੰਗਟਨ ਸੁੰਦਰ ਅਤੇ ਮਯੰਕ ਮਾਕੰਡਰੇਯ ਦੇ ਰੂਪ ’ਚ ਦੋ ਉਪਯੋਗੀ ਸਪਿੱਨਰ ਹਨ ਇਸ ਤੋਂ ਇਲਾਵਾ ਉਸਦੇ ਕੋਲ ਭੁਵਨੇਸ਼ਵਰ ਕੁਮਾਰ ਅਤੇ ਮਾਰਕੋ ਯਾਨਸਨ ਵਰਗੇ ਤੇਜ਼ ਗੇਂਦਬਾਜ਼ ਹਨ ਜਿਸ ਨਾਲ ਉਹ ਕੇਕੇਆਰ ਸਾਹਮਣੇ ਸਖ਼ਤ ਚੁਣੌਤੀ ਪੇਸ਼ ਕਰ ਸਕਦਾ ਹੈ ਕੇਕੇਆਰ ਹਾਲੇ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਹੈ ਅਤੇ ਇਸ ਮੈਚ ’ਚ ਜਿੱਤ ਨਾਲ ਉਹ ਚੋਟੀ ’ਤੇ ਪਹੁੰਚ ਸਕਦਾ ਹੈ
ਟੀਮਾਂ ਇਸ ਪ੍ਰਕਾਰ ਹਨ KKR Vs SRH Match
ਕੋਲਕਾਤਾ ਨਾਈਟ ਰਾਈਡਰਸ: ਨੀਤਿਸ਼ ਰਾਣਾ (ਕਪਤਾਨ), ਰਹਿਮਾਨੁੱਲਾਹ ਗੁਰਬਾਜ਼, ਵੈਂਕਟੇਸ਼ ਅੱਈਅਰ, ਆਂਦਰੇ ਰਸੇਲ, ਸੁਨੀਲ ਨਾਰਾਇਣ, ਸ਼ਾਰਦੁਲ ਠਾਕੁਰ, ਲਾਕੀ ਫਰਗਿਊਸਨ, ਉਮੇਸ਼ ਯਾਦਵ, ਟਿਮ ਸਾਊਦੀ, ਹਰਸ਼ਿਤ ਰਾਣਾ, ਵਰੁਣ ਚੱਕਰਵਤੀ, ਅਨੁਕੁਲ ਰਾਇ, ਰਿੰਕੂ ਸਿੰਘ, ਐੱਨ. ਜਗਦੀਸ਼ਨ, ਵੈਭਵ ਅਰੋੜਾ, ਸੁਯਸ਼ ਸ਼ਰਮਾ, ਡੇਵਿਡ ਵਿਸੇ, ਕੁਲਵੰਤ ਖੇਜਰੋਲਿਆ, ਲਿਟਨ?ਦਾਸ, ਮਨਦੀਪ ਸਿੰਘ ਅਤੇ ਜੈਸਨ ਰਾਇ
ਸਨਰਾਈਜਰਸ ਹੈਦਰਾਬਾਦ: ਐਡੇਨ ਮਾਰਕਰਾਮ (ਕਪਤਾਨ), ਅਬਦੁੱਲ ਸਮਦ, ਰਾਹੁਲ ਤਿ੍ਰਪਾਠੀ, ਗਲੇਨ ਫਿਲਿਪਸ, ਅਭਿਸ਼ੇਕ ਸ਼ਰਮਾ, ਮਾਰਕੋ ਯਾਨਸਨ, ਵਾਸ਼ਿੰਗਟਨ ਸੰੁਦਰ, ਫਜਲਹਿਕ ਫਾਰੂਕੀ, ਕਾਰਤਿਕ ਤਿਆਗੀ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਉਮਰਾਨ ਮਲਿਕ, ਹੈਰੀ ਬਰੂਕ, ਮਯੰਕ ਅਗਰਵਾਲ, ਹੈਨਰਿਕ ਕਲਾਸੇਨ, ਆਦਿਲ ਰਾਸ਼ਿਦ, ਮਯੰਕ ਮਾਕੰਡਰੇਯ, ਵਿਵਰਾਂਤ ਸ਼ਰਮਾ, ਸਮਰਥ ਵਿਆਸ, ਸੰਵੀਰ ਸਿੰਘ, ਉਪੇਂਦਰ ਯਾਦਵ, ਮਯੰਕ ਡਾਗਰ, ਨੀਤੀਸ਼ ਕੁਮਾਰ ਰੇਡੀ, ਅਕੀਲ ਹੁਸੈਨ ਅਤੇ ਅਨਮੋਲਪ੍ਰੀਤ ਸਿੰਘ