ਆਈਪੀਐੱਲ : ਕੋਲਕੱਤਾ ਦੀ ਧਮਾਕੇਦਾਰ ਜਿੱਤ, ਮੁੰਬਈ ਨੂੰ  ਸੱਤ ਵਿਕਟਾਂ ਨਾਲ ਹਰਾਇਆ

ਕੋਲਕੱਤਾ ਦੀ ਧਮਾਕੇਦਾਰ ਜਿੱਤ, ਮੁੰਬਈ ਨੂੰ  ਸੱਤ ਵਿਕਟਾਂ ਨਾਲ ਹਰਾਇਆ

(ਏਜੰਸੀ) ਆਬੂਧਾਬੀ। ਆਈਪੀਐੱਲ ਦੇ 14 ਦੇ 34ਵੇਂ ਮੈਚ ’ਚ ਕੋਲਕਾਤਾ ਨੇ ਧਮਾਕੇਦਾਰ ਜਿੱਤ ਪ੍ਰਾਪਤ ਕੀਤੀ ਕੋਲਕੱਤਾ ਨੇ ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ ਚੋਟੀ ਕ੍ਰਮ ਦੇ ਬੱਲੇਬਾਜ਼ ਵੇਕਟੇਸ਼ ਅਇੱਅਰ (53) ਤੇ ਰਾਹੁਲ ਤ੍ਰਿਪਾਠੀ (71) ਦੇ ਤੂਫ਼ਾਨੀ ਅਰਧ ਸੈਂਕੜਿਆਂ ਸਦਕਾ ਕੋਲਕੱਤਾ ਨਾਈਟ ਰਾਈਡਰਸ਼ ਨੇ ਵੀਰਵਾਰ ਨੂੰ ਮੁੰਬਈ ਇੰਡੀਅਨਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।

ਆਈਪੀਐਲ ਦੇ ਸਭ ਤੋਂ ਵਧੀਆ ਗੇਂਦਬਾਜ਼ ਖੇਮੇ ’ਚੋਂ ਇੱਕ ਮੁੰਬਈ ਇੰਡੀਅਨਸ ਦੇ ਖਿਲਾਫ਼ ਕੇਕੇਆਰ ਦੇ ਬੱਲੇਬਾਜ਼ਾਂ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ 156 ਦੌੜਾਂ ਦਾ ਪਿੱਛਾ ਕਰਨ ਉਤਰੇ ਯੁਵਾ ਖਿਡਾਰੀ ਸੁਭਮਨ ਗਿਲ ਤੇ ਆਪਣਾ ਦੂਜਾ ਆਈਪੀਐਲ ਮੁਕਾਬਲਾ ਖੇਡ ਰਹੇ ਵੇਂਕਟੇਸ਼ ਅਇੱਅਰ ਨੇ ਪਹਿਲੀ ਗੇਂਦ ਤੋਂ ਹੀ ਹਮਲਾਵਰ ਰੁਖ ਅਪਣਾਇਆ ਦੋਵਾਂ ਬੱਲੇਬਾਜ਼ਾਂ ਦਰਮਿਆਨ ਪਹਿਲੀ ਵਿਕਟ ਲਈ ਸਿਰਫ਼ 18 ਗੇਂਦਾਂ ’ਚ 40 ਦੌੜਾਂ ਦੀ ਸਾਂਝੇਦਾਰੀ ਹੋਈ ਸੁਭਮਨ ਗਿਲ ਦੇ 13 ਦੌੜਾਂ ਤੇ ਆਊਟ ਹੋਣ ਦੇ ਬਾਵਜ਼ੂਦ ਅਇੱਅਰ ਆਪਣੇ ਅੰਦਾਜ਼ ’ਚ ਖੇਡਦੇ ਰਹੇ ਤੇ ਰਾਹੁਲ ਤ੍ਰਿਪਾਠੀ ਦੇ ਨਾਲ ਮਿਲ ਕੇ ਦੂਜੀ ਵਿਕਟ ਲਈ 88 ਦੌੜਾਂ ਦੀ ਮਹੱਤਵਪੂਰਨ ਸਾਂਝੀਦਾਰੀ ਕੀਤੀ।

ਦੋਵਾਂ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਮੁੰਬਈ ਦੇ ਗੇਂਦਬਾਜ਼ਾਂ ਦੀਆਂ ਬੱਖੀਆਂ ਉਧੇੜ ਦਿੱਤੀਆਂ ਵੇਂਕਟੇਸ ਨੇ ਚਾਰ ਚੌਂਕਿਆਂ ਤੇ 3 ਛੱਕਿਆਂ ਦੀ ਮੱਦਦ ਨਾਲ 30 ਗੇਂਦਾਂ ’ਤੇ 53 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡੀ ਰਾਹੁਲ ਨੇ 8 ਚੌਕਿਆਂ ਤੇ ਤਿੰਨ ਛੱਕਿਆਂ ਦੀ ਮੱਦਦ ਨਾਲ 42 ਗੇਂਦਾਂ ’ਤੇ ਨਾਬਾਦ 74 ਦੌੜਾਂ ਬਣਾਈਆਂ ਉਹ ਆਖਰ ਤੱਕ ਕ੍ਰੀਜ ’ਤੇ ਰਹੇ ਤੇ ਟੀਮ ਨੂੰ ਜਿੱਤ ਦਿਵਾਈ। ਮੁੰਬਈ ਦੇ ਗੇਂਦਬਾਜ਼ਾਂ ਨੂੰ ਸਫ਼ਲਤਾ ਨਹੀਂ ਮਿਲੀ ਸਿਰਫ਼ ਜਸਪ੍ਰੀਤ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ ਦੂਜੇ ਗੇੜ ’ਚ ਇਸ ਜਿੱਤ ਨਾਲ ਕੇਕੇਆਰ ਨੇ ਦੋ ਅੰਕ ਹਾਸਲ ਕਰਕੇ ਅੰਕ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਈ ਹੈ ਜਦੋਂਕਿ ਮੁੰਬਈ ਛੇਵੇਂ ਸਥਾਨ ’ਤੇ ਖਿਸਕ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ