ਆਈਪੀਐਲ: ਚੇਨੱਈ ਸਾਹਮਣੇ ਹੋਵੇਗੀ ਹੈਦਰਾਬਾਦ ਦੀ ਚੁਣੌਤੀ
ਏਜੰਸੀ, ਨਵੀਂ ਦਿੱਲੀ। ਆਈਪੀਐਲ ਦੇ ਮੌਜ਼ੂਦਾ 2021 ਸੈਸ਼ਨ ਦੀ ਸਭ ਤੋਂ ਕਮਜ਼ੋਰ ਟੀਮ ਸਨਰਾਈਜ਼ ਹੈਦਰਾਬਾਦ ਇੱਥੇ ਅਰੁਣ ਜੇਤਲੀ ਸਟੇਡੀਅਮ ’ਚ ਆਈਪੀਐਲ-14 ਦੇ 22ਵੇਂ ਮੁਕਾਬਲੇ ’ਚ ਹੁਣ ਤੱਕ ਦੀ ਨੰਬਰ ਵਨ ਟੀਮ ਤੇ ਤਿੰਨ ਵਾਰ ਦੀ ਆਈਪੀਐਲ ਜੇਤੂ ਚੇਨੱਈ ਸੁਪਰ ਕਿੰਗਜ਼ (ਸੀਐਸਕੇ) ਨਾਲ ਭਿੜੇਗੀ। ਹੈਦਰਾਬਾਦ ਸਾਹਮਣੇ ਚੇਨਈ ਦੇ ਜੇਤੂ ਕ੍ਰਮ ਨੂੰ ਰੋਕਣ ਦੀ ਚੁਣੌਤੀ ਹੋਵੇਗੀ ਅਤੇ ਇਸ ਨੂੰ ਪੂਰਾ ਕਰਕੇ ਉਸ ਦਾ ਆਤਮ-ਵਿਸ਼ਵਾਸ ਵੀ ਵਧੇਗਾ। ਫਿਲਹਾਲ ਹੈਦਰਾਬਾਦ ਪੰਜ ਮੈਚਾਂ ’ਚ ਚਾਰ ਹਾਰ ਤੇ ਇੱਕ ਜਿੱਤ ਨਾਲ ਦੋ ਅੰਕ ਲੈ ਕੇ ਅੱਠਵੇਂ ਤੇ ਆਖਰੀ ਸਥਾਨ ’ਤੇ ਹੈ, ਜਦੋਂਕਿ ਚੇਨਈ ਪੰਜ ਮੈਚਾਂ ’ਚ ਇੱਕ ਹਾਰ ਤੇ ਚਾਰ ਜਿੱਤ ਨਾਲ ਨੰਬਰ ਵਨ ’ਤੇ ਹੈ।
ਹੈਦਰਾਬਾਦ ਲਈ ਚੰਗੀ ਗੱਲ ਚੇਨਈ ਵਰਗੀ ਸੁਸਤ ਪਿੱਚ ਤੋਂ ਬਾਹਰ ਨਿੱਕਲਣਾ ਹੈ। ਉਸ ਨੇ ਆਪਣੇ ਪਿਛਲੇ ਪੰਜ ਮੁਕਾਬਲੇ ਚੇਨੱਈ ’ਚ ਖੇਡੇ ਹਨ ਜਿਸ ’ਚ ਉਹ ਸਿਰਫ ਇੱਕ ਹੀ ਜਿੱਤੀ ਹੈ। ਬੱਲੇਬਾਜ਼ੀ ਲਈ ਅਨੁਕੂਲ ਮੰਨੀ ਜਾਣ ਵਾਲੀ ਦਿੱਲੀ ਦੀ ਪਿੱਚ ’ਤੇ ਕਿਤੇ ਨਾ ਕਿਤੇ ਹੈਦਰਾਬਾਦ ਦੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ, ਹਾਲਾਂਕਿ ਦੋਵਾਂ ਟੀਮਾਂ ਦੇ ਹੁਣ ਤੱਕ ਦੇ ਪ੍ਰਦਰਸ਼ਨ ਤੋਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੈਚ ’ਚ ਕਾਫੀ ਹੱਦ ਤੱਕ ਸੀਐਸਕੇ ਦਾ ਪੱਲੜਾ ਭਾਰੀ ਰਹੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।