IPL 2024: ਇਸ ਡੇਰਾ ਸ਼ਰਧਾਲੂ ਕ੍ਰਿਕੇਟਰ ਨੇ IPL ’ਚ ਹਿੱਸਾ ਲੈ ਕੇ ਚਮਕਾਇਆ ਜ਼ਿਲ੍ਹਾ ਰੁੜਕੀ ਦਾ ਨਾਂਅ

IPL 2024

ਸਰਸਾ (ਸੱਚ ਕਹੂੰ ਨਿਊਜ਼/ਰਾਜੇਸ਼ ਬੈਣੀਵਾਲ)। ਕੌਣ ਕਹਿੰਦਾ ਹੈ ਕਿ ਅਸਮਾਨ ’ਚ ਕੋਈ ਛੇਕ ਨਹੀਂ ਹੈ ਪੂਰੇ ਜੋਰ ਨਾਲ ਪੱਥਰ ਸੁੱਟੋ ਦੋਸਤੋ ਉੱਤਰਾਖੰਡ ਦਾ ਉੱਭਰਦਾ ਨੌਜਵਾਨ ਕ੍ਰਿਕੇਟਰ ਰਾਜਨ ਕੁਮਾਰ ਇਸ ਕਹਾਵਤ ਨੂੰ ਪੂਰਾ ਕਰ ਰਿਹਾ ਹੈ। ਜਿਸ ਨੇ ਰੁੜਕੀ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਆਪਣੀ ਮਿਹਨਤ ਦੇ ਬਲਬੂਤੇ ਆਈਪੀਐਲ ਟੀਮ ਰਾਇਲ ਚੈਲੰਜਰਜ ਬੈਂਗਲੁਰੂ (ਆਰਸੀਬੀ) ਦੇ 16ਵੇਂ (2023) ਤੇ 17ਵੇਂ (2024) ਸੀਜਨ ’ਚ ਹਿੱਸਾ ਲੈ ਕੇ ਆਪਣੀਆਂ ਪ੍ਰਾਪਤੀਆਂ ’ਚ ਵਾਧਾ ਕੀਤਾ। ਖੱਬੇ ਹੱਥ ਦੇ ਬੱਲੇਬਾਜ ਤੇ ਖੱਬੇ ਹੱਥ ਦੇ ਮੱਧਮ ਤੇਜ ਗੇਂਦਬਾਜ ਰਾਜਨ ਕੁਮਾਰ ਦਾ ਜਨਮ 8 ਜੁਲਾਈ 1996 ਨੂੰ ਹਰਿਦੁਆਰ ’ਚ ਹੋਇਆ ਸੀ। (IPL 2024)

ਉਹ ਉੱਤਰਾਖੰਡ ਤੇ ਰਾਇਲ ਚੈਲੇਂਜਰਜ ਬੈਂਗਲੁਰੂ ਲਈ ਖੇਡਦੇ ਹਨ। ਰਾਜਨ ਕੁਮਾਰ ਨੇ ਆਪਣੀਆਂ ਪ੍ਰਾਪਤੀਆਂ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ, ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ। ਗ੍ਰੈਜੂਏਸ਼ਨ ਤੱਕ ਪੜ੍ਹੇ ਰਾਜਨ ਕੁਮਾਰ ਦੇ ਪਿਤਾ ਪ੍ਰਮੋਦ ਚੌਧਰੀ ਇੱਕ ਕਿਸਾਨ ਹਨ ਤੇ ਮਾਂ ਮੁਕੇਸ਼ ਦੇਵੀ ਇੱਕ ਘਰੇਲੂ ਔਰਤ ਹੈ। ਰਾਜਨ ਦਾ ਕਹਿਣਾ ਹੈ ਕਿ ਮੇਰੇ ਵੱਡੇ ਭਰਾ ਰੋਹਿਤ ਚੌਧਰੀ ਨੇ ਹਰ ਕੰਮ ’ਚ ਮੇਰਾ ਮਾਰਗਦਰਸ਼ਨ ਕੀਤਾ, ਚਾਹੇ ਉਹ ਛੋਟਾ ਹੋਵੇ ਜਾਂ ਵੱਡਾ। ਇੱਥੇ ਤੱਕ ਪਹੁੰਚਣ ’ਚ ਮੇਰੇ ਵੱਡੇ ਭਰਾ ਨੇ ਮੇਰੀ ਮਦਦ ਕੀਤੀ।

ਕੋਚ ਨੀਰੂ ਗੁਲੀਆ ਦੀ ਅਗਵਾਈ ਵਿੱਚ ਮੈਨੂੰ ਉੱਤਰਾਖੰਡ ਰਾਜ ਕ੍ਰਿਕੇਟ ਤੇ ਆਈਪੀਐਲ ’ਚ ਆਰਸੀਬੀ ਟੀਮ ’ਚ ਖੇਡਣ ਦਾ ਮੌਕਾ ਮਿਲਿਆ। ਪਹਿਲਾਂ ਮੈਂ ਸਿਰਫ ਮੌਜ-ਮਸਤੀ ਲਈ ਖੇਡਦਾ ਸੀ ਪਰ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਮਜਾ ਕਦੋਂ ਪੇਸੇ ’ਚ ਬਦਲ ਗਿਆ। ਰਾਜਨ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਪ੍ਰੇਰਨਾਵਾਂ ਸਾਨੂੰ ਖੇਡਾਂ ’ਚ ਵਿਲੱਖਣ ਪ੍ਰਦਰਸ਼ਨ ਕਰਨ ਦਾ ਭਰੋਸਾ ਦਿੰਦੀਆਂ ਹਨ। ਪੂਜਨੀਕ ਗੁਰੂ ਜੀ ਨੇ ਮੈਨੂੰ ਫਿਟਨੈਸ, ਨਿਯਮਿਤਤਾ, ਆਤਮ-ਵਿਸ਼ਵਾਸ਼ ਤੇ ਖੁਰਾਕ ਸਮੇਤ ਕੁਝ ਮਹੱਤਵਪੂਰਨ ਕ੍ਰਿਕੇਟ ਟਿਪਸ ’ਤੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ। (IPL 2024)

ਰਾਜਨ ਦੀਆਂ ਪ੍ਰਾਪਤੀਆਂ : 27 ਸਾਲਾ ਰਾਜਨ ਦੀਆਂ ਪ੍ਰਾਪਤੀਆਂ ਉਦੋਂ ਨਵੀਆਂ ਉਚਾਈਆਂ ’ਤੇ ਪਹੁੰਚ ਗਈਆਂ ਜਦੋਂ ਰਾਇਲ ਚੈਲੰਜਰਜ ਬੈਂਗਲੁਰੂ (ਆਰਸੀਬੀ) ਨੇ ਉਸ ਨੂੰ 2023 ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨਿਲਾਮੀ ’ਚ ਖਰੀਦਿਆ। ਆਪਣੇ ਉੱਪਰ ਵੱਲ ਰੁਝਾਨ ਨੂੰ ਜਾਰੀ ਰੱਖਦੇ ਹੋਏ, ਉਸ ਨੇ 2023-24 ਵਿਜੇ ਹਜਾਰੇ ਟਰਾਫੀ ਦੇ ਉੱਤਰਾਖੰਡ ਦੇ ਆਖਰੀ ਗੇਮ ’ਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ, 28 ਦੌੜਾਂ ਦੇ ਕੇ 5 ਵਿਕਟਾਂ ਲਈ। (IPL 2024)

ਉਸ ਦੀ ਪਹਿਲੀ ਪੰਜ ਵਿਕਟਾਂ ਦੀ ਝੜੀ ਸੀ। ਰਾਜਨ ਨੇ ਮੱਧ ਪ੍ਰਦੇਸ਼ ਦੇ ਖਿਲਾਫ ਰਣਜੀ ਟਰਾਫੀ 2023-24 ’ਚ ਆਪਣੀ ਪਹਿਲੀ ਸ਼੍ਰੇਣੀ ਕ੍ਰਿਕੇਟ ਦੀ ਸ਼ੁਰੂਆਤ ਕੀਤੀ, ਜਿੱਥੇ ਉਸਨੇ ਚਾਰ ਪਾਰੀਆਂ ’ਚ ਛੇ ਵਿਕਟਾਂ ਲੈ ਕੇ ਪ੍ਰਭਾਵਿਤ ਕੀਤਾ। ਹਾਲਾਂਕਿ ਰਾਜਨ 2023 ਤੇ 2024 ਦੌਰਾਨ ਇੰਡੀਅਨ ਪ੍ਰੀਮੀਅਰ ਲੀਗ ਟੀ-20 ਲੀਗ (ਮੌਜੂਦਾ ਲੀਗ ਸਮੇਤ) ਲਈ ਬੈਂਚ ’ਤੇ ਸੀ, ਘਰੇਲੂ ਸਰਕਟ ’ਚ ਉਸਦੇ ਕਾਰਨਾਮੇ ਦੱਸਦੇ ਹਨ ਕਿ ਖੱਬੇ ਹੱਥ ਦਾ ਇਹ ਤੇਜ ਗੇਂਦਬਾਜ ਆਉਣ ਵਾਲੇ ਸੀਜਨ ’ਚ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹੈ। (IPL 2024)

ਜਦੋਂ ਨਰਵਸ ਹੋਇਆ ਤਾਂ ਸਿਮਰਨ ਨਾਲ ਮਿਲੀ ਊਰਜਾ : ਰਾਜਨ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਉਹ ਪਹਿਲੀ ਵਾਰ ਮੈਦਾਨ ’ਚ ਆਇਆ ਤਾਂ ਸਟੇਡੀਅਮ ’ਚ ਭਾਰੀ ਭੀੜ ਦੇਖ ਕੇ ਘਬਰਾ ਗਿਆ। ਸਮਝ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਵੇ। ਫਿਰ ਮੈਂ ਆਪਣੇ ਮਨ ’ਚ ਸਿਮਰਨ ਕੀਤਾ ਅਤੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ। ਇਸ ਤਰ੍ਹਾਂ ਕਰਨ ਨਾਲ ਮੈਨੂੰ ਨਵੀਂ ਊਰਜਾ ਮਿਲੀ ਤੇ ਮੈਂ ਉਸ ਖੇਡ ’ਚ ਚੰਗਾ ਪ੍ਰਦਰਸ਼ਨ ਕਰ ਸਕਿਆ। (IPL 2024)

ਇਹ ਵੀ ਪੜ੍ਹੋ : IPL 2024 Winner: IPL ਚੈਂਪੀਅਨ KKR ਨੂੰ ਮਿਲੇ 20 ਕਰੋੜ, ਵਿਰਾਟ ਨੂੰ ਆਰੇਂਜ ਕੈਪ, ਜਾਣੋ ਹੋਰ ਕਿਸ ਨੂੰ ਕੀ-ਕੀ ਮਿਲਿਆ

ਆਰਸੀਬੀ ’ਚ ਸ਼ਾਮਲ ਹੋਣ ਦਾ ਸੁਪਨਾ ਪੂਰਾ ਹੋਇਆ : ਆਈਪੀਐੱਲ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਮੈਂ ਵਿਰਾਟ ਕੋਹਲੀ ਨੂੰ ਫਾਲੋ ਕਰਦਾ ਸੀ। ਮੈਂ ਸੋਚਦਾ ਸੀ ਕਿ ਜਦੋਂ ਵੀ ਮੈਨੂੰ ਆਈਪੀਐਲ ’ਚ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਮੈਨੂੰ ਆਰਸੀਬੀ ਲਈ ਹੀ ਖੇਡਣਾ ਚਾਹੀਦਾ ਹੈ। ਮੈਂ ਸ਼ੁਕਰਗੁਜਾਰ ਹਾਂ ਕਿ ਰਾਇਲ ਚੈਲੰਜਰਜ ਬੰਗਲੌਰ (ਆਰਸੀਬੀ) ਨੇ ਮੈਨੂੰ ਸਾਈਨ ਕਰਕੇ ਮੇਰੀ ਇੱਛਾ ਪੂਰੀ ਕੀਤੀ। ਵਿਰਾਟ ਕੋਹਲੀ ਮੇਰੇ ਮਨਪਸੰਦ ਹਨ। ਮੈਂ ਵਿਰਾਟ ਸਰ ਦੇ ਮਾਰਗਦਰਸ਼ਨ ’ਚ ਖੇਡਣ ਲਈ ਉਤਸ਼ਾਹਿਤ ਹਾਂ। (IPL 2024)

ਮੈਨੂੰ ਗੇਂਦਬਾਜੀ ਬਹੁਤ ਪਸੰਦ : ਰਾਜਨ ਕੁਮਾਰ ਨੇ ਕਿਹਾ ਕਿ ਮੈਂ ਸਟ੍ਰੀਟ ਮੈਚਾਂ ਨੂੰ ਵੀ ਗੰਭੀਰਤਾ ਨਾਲ ਲੈਂਦਾ ਹਾਂ। ਮੈਂ ਆਈਪੀਐਲ ਨੂੰ ਲੈ ਕੇ ਵੀ ਬਹੁਤ ਗੰਭੀਰ ਹਾਂ। ਮੇਰਾ ਟੀਚਾ ਹੈ ਕਿ ਜਦੋਂ ਵੀ ਮੈਨੂੰ ਮੌਕਾ ਮਿਲੇ ਮੈਂ ਹਰ ਸੰਭਵ ਤਰੀਕੇ ਨਾਲ ਟੀਮ ਦੀ ਜਿੱਤ ’ਚ ਯੋਗਦਾਨ ਪਾਵਾਂ। ਮੈਂ ਗੇਂਦਬਾਜੀ ਦੇ ਨਾਲ ਬੱਲੇਬਾਜੀ ਵੀ ਕਰਦਾ ਹਾਂ। ਮੈਂ ਆਪਣੀ ਸਮਰੱਥਾ ਅਨੁਸਾਰ 100 ਫੀਸਦੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਪੂਜਨੀਕ ਗੁਰੂ ਜੀ ਨੇ ਮੈਨੂੰ ਆਊਟਸਵਿੰਗ ਗੇਂਦਬਾਜੀ ਕਰਨ ਲਈ ਪ੍ਰੇਰਿਤ ਕੀਤਾ। ਮੈਂ ਇਸ ’ਤੇ ਕੰਮ ਵੀ ਕੀਤਾ ਜਿਸ ਦਾ ਮੈਨੂੰ ਕਾਫੀ ਫਾਇਦਾ ਹੋਇਆ। (IPL 2024)

ਪਰਿਵਾਰ ਦਾ ਮਿਲਿਆ ਸਹਿਯੋਗ : ਜਿਸ ਖੇਤਰ ’ਚ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਜੇਕਰ ਤੁਹਾਨੂੰ ਆਪਣੇ ਪਰਿਵਾਰ ਤੋਂ ਸਹਿਯੋਗ ਮਿਲਦਾ ਹੈ, ਤਾਂ ਤੁਸੀਂ ਉਸ ’ਚ ਹੋਰ ਵੀ ਵਧੀਆ ਪ੍ਰਦਰਸ਼ਨ ਕਰ ਸਕਦੇ ਹੋ। ਰਾਜਨ ਕੁਮਾਰ ਦਾ ਕਹਿਣਾ ਹੈ ਕਿ ਕ੍ਰਿਕੇਟ ਖੇਡਣ ’ਚ ਉਨ੍ਹਾਂ ਨੂੰ ਆਪਣੇ ਪਿਤਾ ਤੇ ਵੱਡੇ ਭਰਾ ਦਾ ਬਹੁਤ ਸਹਿਯੋਗ ਮਿਲਿਆ। ਪਰਿਵਾਰ ’ਚ ਕੋਈ ਖਿਡਾਰੀ ਨਹੀਂ ਹੈ। ਪਰ ਮੇਰੇ ਵੱਡੇ ਭਰਾ ਦੀ ਖੇਡ ਕਾਰਨ ਮੈਂ ਹਮੇਸ਼ਾ ਕ੍ਰਿਕੇਟ ਦੀ ਦੁਨੀਆ ’ਚ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ। (IPL 2024)