DC Vs MI: ਜੈਕ ਫਰੇਜ਼ਰ ਨੇ 86 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ
- ਤਿਲਕ ਵਰਮਾ ਨੇ ਖੇਡ ਧਮਾਕੇਦਾਰ ਪਾਰੀ
ਨਵੀਂ ਦਿੱਲੀ । ਇੰਡੀਅਨ ਪ੍ਰੀਮੀਅਰ ਲੀਗ 2024 ਵਿੱਚ ਰੋਮਾਂਚਕ ਮੁਕਾਬਲੇ ’ਚ ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ 10 ਦੌੜਾਂ ਨਾਲ ਹਰਾਇਆ। ਅਰੁਣ ਜੇਤਲੀ ਸਟੇਡੀਅਮ ‘ਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 257 ਦੌੜਾਂ ਬਣਾਈਆਂ। ਮੁੰਬਈ ਨੇ ਵੀ ਟੀਚੇ ਦਾ ਬਾਖੂਬੀ ਪਿੱਛਾ ਕਰਦਿਆਂ ਸਾਹ ਨੂੰ ਰੋਕ ਦੇਣ ਵਾਲੇ ਇਸ ਮੁਕਾਬਲੇ ’ਚ ਆਖਰ ’ਚ ਮੁੰਬਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਦੀ ਪੂਰੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 247 ਦੌੜਾਂ ਹੀ ਬਣਾ ਸਕੀ। DC Vs MI
ਮੁੰਬਈ ਵੱਲੋਂ ਰੋਹਿਤ ਸ਼ਰਮਾ 08, ਇਸ਼ਾਨ ਕਿਸ਼ਨ 20, ਤਿਲਕ ਵਰਮਾ ਨੇ 63, ਹਾਰਦਿਕ ਪਾਂਡਿਆ ਨੇ 46 ਅਤੇ ਟਿਮ ਡੇਵਿਡ ਨੇ 37 ਦੌੜਾਂ ਬਣਾਈਆਂ। ਸੂਰਿਆ ਕੁਮਾਰ ਯਾਦਵ 26 ਦੌੜਾਂ ਬਣਾ ਕੇ ਆਊਟ ਹੋਏ। ਦਿੱਲੀ ਵੱਲੋਂ ਰਸਿਖ ਸਲਾਮ ਅਤੇ ਮੁਕੇਸ਼ ਕੁਮਾਰ ਨੇ 3-3 ਵਿਕਟਾਂ ਲਈਆਂ। ਖਲੀਲ ਅਹਿਮਦ ਨੂੰ ਵੀ 2 ਸਫਲਤਾ ਮਿਲੀ।
ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਤਾ 258 ਦੌੜਾਂ ਦਾ ਵੱਡਾ ਟੀਚਾ
ਦਿੱਲੀ ਕੈਪੀਟਲਜ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ 258 ਦੌੜਾਂ ਦਾ ਵੱਡਾ ਟੀਚਾ ਦਿੱਤਾ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ ਪਹਿਲੇ ਛੇ ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 92 ਦੌੜਾਂ ਬਣਾਈਆਂ। ਦਿੱਲੀ ਨੇ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 258 ਦੌੜਾਂ ਬਣਾਈਆਂ। ਦਿੱਲੀ ਦੇ ਜੈਕ ਫਰੇਜ਼ਰ-ਮੈਗੁਰਕ ਨੇ 27 ਗੇਂਦਾਂ ‘ਤੇ 84 ਦੌੜਾਂ ਵਿਸਫੋਟਕ ਪਾਰੀ ਖੇਡੀ। ਜਦਕਿ ਟ੍ਰਿਸਟਨ ਸਟਬਸ ਨੇ 47 ਅਤੇ ਸ਼ਾਈ ਹੋਪ ਨੇ 41 ਦੌੜਾਂ ਬਣਾਈਆਂ। ਮੁੰਬਈ ਲਈ ਲਿਊਕ ਵੁੱਡ, ਜਸਪ੍ਰੀਤ ਬੁਮਰਾਹ, ਪੀਯੂਸ਼ ਚਾਵਲਾ ਅਤੇ ਮੁਹੰਮਦ ਨਬੀ ਨੇ 1-1 ਵਿਕਟ ਹਾਸਲ ਕੀਤੀ। DC Vs MI
ਬੁਮਰਾਹ ਨੇ ਪੰਤ ਨੂੰ 7ਵੀਂ ਵਾਰ ਆਊਟ ਕੀਤਾ
ਦਿੱਲੀ ਦੇ ਕਪਤਾਨ ਰਿਸ਼ਭ ਪੰਤ 19 ਗੇਂਦਾਂ ਵਿੱਚ 29 ਦੌੜਾਂ ਦੀ ਪਾਰੀ ਪਾਰੀ ‘ਚ 2 ਚੌਕੇ ਅਤੇ 2 ਛੱਕੇ ਲਗਾਏ। ਜਸਪ੍ਰੀਤ ਬੁਮਰਾਹ ਨੇ ਉਸ ਨੂੰ ਰੋਹਿਤ ਸ਼ਰਮਾ ਹੱਥੋਂ ਫਾਈਨ ਲੈੱਗ ‘ਤੇ ਕੈਚ ਕਰਵਾਇਆ। ਬੁਮਰਾਹ ਨੇ ਪੰਤ ਨੂੰ 7ਵੀਂ ਵਾਰ ਆਊਟ ਕੀਤਾ।