ਚੇੱਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ
ਰਾਹੁਲ ਨੇ ਸਿਰਫ 42 ਗੇਂਦਾਂ ’ਤੇ ਨਾਬਾਦ 98 ਦੌੜਾਂ ਵਿਸਫੋਟਕ ਪਾਰੀ ਖੇਡੀ
(ਸੱਚ ਕਹੂੰ ਨਿਊਜ਼) ਦੁਬਈ। ਪੰਜਾਬ ਕਿੰਗਜ਼ ਨੇ ਆਈਪੀਅੱੈਲ ਦੇ ਅੱਜ ਦੇ ਮੁਕਾਬਲੇ ’ਚ ਧਮਾਕੇਦਾਰ ਜਿੱਤ ਦਰਜ ਕੀਤੀ ਪੰਜਾਬ ਕਿੰਗਜ਼ ਦੇ ਬੱਲੇਬਾਜ਼ ਕੇਐਲ ਰਾਹੁਲ ਨੇ ਵਿਸਫੋਟਕ ਪਾਰੀ ਖੇਡਿਆਂ ਦੀਆਂ ਚੇੱਨਈ ਦੇ ਗੇਂਦਬਾਜ਼ਾਂ ਦੇ ਛੱਕੇ ਛੁਡਾ ਦਿੱਤੇ ਚੇੱਨਈ ਸੁਪਰਕਿੰਗਜ਼ ਵੱਲੋਂ 135 ਦੌੜਾਂ ਦੇ ਟੀਚਾ ਦਾ ਪਿੱਛਾ ਕਰਨ ਉੱਤਰੀ ਪੰਜਾਬ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 13 ਓਵਰਾਂ ’ਚ 4 ਵਿਕਟਾਂ ਦੇ ਗੁਆ ਕੇ ਹਾਸਲ ਕਰ ਲਿਆ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ 42 ਗੇਂਦਾਂ ’ਤੇ ਨਾਬਾਦ 98 ਦੌੜਾਂ ਵਿਸਫੋਟਕ ਪਾਰੀ ਖੇਡੀ ਆਪਣੀ ਪਾਰੀ ’ਚ ਉਸ ਨੇ 7 ਚੌਕੇ ਤੇ 8 ਛੱਕੇ ਲਾਏ ਆਈਪੀਐੱਲ ਦੇ ਇਸ ਸੀਜ਼ਨ ’ਚ ਰਾਹੁਲ ਕੋਲ ਫਿਰ ਤੋਂ ਔਰੇਂਜ ਕੈਪ ਆ ਗਈ ਹੈ ਹੁਣ ਇਸ ਸੀਜ਼ਨ ’ਚ ਰਾਹੁਲ 626 ਦੌੜਾਂ ਬਣਾ ਕੇ ਟਾਪ ’ਤੇ ਚੱਲ ਰਹੇ ਹਨ ।
ਪੰਜਾਬ ਨੇ ਟਾਸ ਜਿੱਤ ਕੇ ਚੇੱਨਈ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਚੇੱਨਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 6 ਵਿਕਟਾਂ ’ਤੇ 134 ਦੌੜਾਂ ਬਣਾਈਆਂ ਪੰਜਾਬ ਨੂੰ ਜਿੱਤ ਲਈ 135 ਦੌੜਾਂ ਬਣਾਉਣੀਆਂ ਹਨ ਚੇੱਨਈ ਦੀ ਸ਼ੁਰੂਆਤ ਖਰਾਬ ਰਹੀ ਤੇ ਉਸਦੇ ਦੀਆਂ ਵਿਕਟਾਂ 82 ਦੌੜਾਂ ’ਤੇ ਡਿੱਗੀਆਂ। ਚੇੱਨਈ ਦੀ ਟੀਮ ਦੇ ਬੱਲੇਬਾਜ਼ ਡੂ ਪਲੇਸਿਸ ਨੇ ਸ਼ਾਨਦਾਰ ਬੱਲੇਬਾਜੀ ਕੀਤੀ ਉਨ੍ਹਾਂ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਫਾਫ ਡੂ ਪਲੇਸਿਸ ਨੇ 76 ਦੌੜਾਂ ਦਾ ਸ਼ਾਨਦਾਰ ਪਾਰੀ ਖੇਡੀ ਚੇੱਨਏ ਦੇ ਬੱਲੇਬਾਜ਼ੀ ਗਾਇਕਵਾੜ (12), ਮੋਇਨ ਅਲੀ (0), ਰੋਬਿਨ ਉਥਪਾ (2) ਅੰਬਾਤੀ ਰਾਇਡੂ (4) ਤੇ ਕਪਤਾਨ ਧੋਨੀ ਨੇ (12) ਦੌੜਾਂ ਬਣਾਈਆਂ ਡੂ ਪਲੇਸਿਸ ਨੇ 55 ਗੈਂਦਾਂ ’ਚ ਸ਼ਾਨਦਾਰ 76 ਦੌੜਾਂ ਬਣਾਈਆਂ ਇਹ ਆਈਪੀਐੱਲ ’ਚ ਉਨ੍ਹਾਂ ਦਾ 21ਵਾਂ ਅਰਧ ਸੈਂਕੜਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ