ਆਈਪੀਐੱਲ-2021 : ਚੇਨੱਈ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
(ਸੱਚ ਕਹੂੰ ਨਿਊਜ਼) ਆਬੂਧਾਬੀ। ਆਈਪੀਐੱਲ-2021 ਹੁਣ ਆਖਰੀ ਪੜਾਅ ’ਤੇ ਪਹੁੰਚ ਚੁੱਕਿਆ ਹੈ। ਆਈਪੀਐੱਲ-21 ’ਚ ਅੱਜ ਪਹਿਲਾ ਕੁਆਲੀਫਾਈਰ ਚੇੱਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲ ਦਰਮਿਆਨ ਖੇਡਿਆ ਜਾ ਰਿਹਾ ਹੈ।ਚੇੱਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਦਿੱਲੀ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 5 ਵਿਕਟਾਂ ਗੁਆ ਕੇ 172 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜਾ ਕੀਤਾ। ਪਿ੍ਰਥਵੀ ਸ਼ਾਅ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 34 ਗੇਂਦਾਂ ’ਚ 60 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।ਹੇਟਮੇਅਰ ਨੇ 37 ਦੌੜਾਂ ਬਣਾਈਆਂ ਤੇ ਰਿਸ਼ਭ ਪੰਤ ਨੇ 35 ਗੇਂਦਾਂ ’ਚ 51 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਦਿੱਲੀ ਦੇ ਬਾਕੀ ਬੱਲੇਬਾਜ਼ੀ ਕੁਝ ਖਾਸ ਕਮਾਲ ਨਹੀਂ ਵਿਖਾ ਸਕੇ ।
ਜਵਾਬ ਚੇੱਨਈ ਦੀ ਟੀਮ ਸ਼ੁਰੂਆਤ ਖਰਾਬ ਰਹੀ ਉਸ ਦੀ ਪਹਿਲੀ ਪਾਰੀ ਦੀ ਚੌਥੀ ਹੀ ਗੇਂਦ ’ਤੇ ਡਿੱਗੀ ਗਈ ਚੇਨੱਈ ਦੇ ਬੱਲੇਬਾਜ਼ੀ ਡੂ ਪਲੇਸਿਸ 2 ਗੇਂਦਾਂ ’ਤੇ 1 ਦੌੜਾਂ ਬਣਾ ਕੇ ਆਊਟ ਹੋਏ। ਖਬਰ ਲਿਖੇ ਜਾਣ ਤੱਕ ਚੇੱਨਈ ਨੇ 3 ਓਵਰਾਂ ’ਚ ਇੱਕ ਵਿਕਟ ਦੇ ਨੁਕਸਾਨ 20 ਦੌੜਾਂ ਬਣਾ ਲਈਆਂ ਸਨ ਓਪਨਰ ਬੱਲੇਬਾਜ਼ੀ ਰਿਤੂਰਾਜ ਗਾਇਕਵਾੜ 5 ਗੇਂਦਾਂ ’ਤੇ 4 ਦੌੜਾਂ ਬਣਾ ਕੇ ਖੇਡ ਰਹੇ ਸਨ ਤੇ ਰੋਬਿਨ ਉਥਪਾ 11 ਗੇਂਦਾਂ ’ਚ 13 ਦੌੜਾਂ ਬਣਾ ਕੇ ਖੇਡ ਰਹੇ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ