ਆਈਪੀਐਲ-2021 ਯੂਏਈ ’ਚ 19 ਸਤੰਬਰ ਤੋਂ ਹੋ ਸਕਦਾ ਹੈ ਸ਼ੁਰੂ

ਕੋਰੋਨਾ ਦੇ ਚੱਲਦਿਆਂ 4 ਮਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਟੂਰਨਾਮੈਂਟ

ਨਵੀਂ ਦਿੱਲੀ । ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ ਬਾਕੀ ਬਚੇ ਮੈਚ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਟੂਰਨਾਮੈਂਟ ਦੇ ਬਾਕੀ ਮੈਚ ਸਤੰਬਰ-ਅਕਤੂਬਰ ’ਚ ਖੇਡੇ ਜਾ ਸਕਦੇ ਹਨ ਮੰਨਿਆ ਜਾ ਰਿਹਾ ਹੈ ਕਿ 19 ਸਤੰਬਰ ਤੋਂ ਆਈਪੀਐਲ ਦਾ ਦੂਜਾ ਗੇੜ ਸ਼ੁਰੂ ਹੋਵੇਗਾ।

ਫਾਈਨਲ ਮੁਕਾਬਲਾ 10 ਅਕਤੂਬਰ ਨੂੰ ਖੇਡਿਆ ਜਾ ਸਕਦਾ ਹੈ ਇਸ ਦੌਰਾਨ 22 ਦਿਨਾਂ ’ਚ ਦੋ ਮੁਕਾਬਲੇ ਹੋ ਸਕਦੇ ਹਨ ਬੀਸੀਸੀਆਈ ਦਾ ਮੰਨਣਾ ਹੈ ਕਿ ਤਿੰਨ ਹਫਤਿਆਂ ਦਾ ਵਿੰਡੋ ਬਾਕੀ ਬਚੇ 31 ਮੈਚਾਂ ਦੇ ਆਯੋਜਨ ਲਈ ਕਾਫ਼ੀ ਹੋਵੇਗਾ।
ਜ਼ਿਕਰਯੋਗ ਹੈ ਕਿ ਆਈਪੀਐਲ ਦੇ ਬਾਇਓ ਬਬਲ ਦੇ ਅੰਦਰ ਕਈ ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਈਪੀਐਲ 2021 ਨੂੰ 4 ਮਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।